Get Adobe Flash player

ਮੋਮ ਬੱਤੀਆਂ ਜਲਾਕੇ ਸੰਗਤ ਵੱਲੋਂ ਮਾਰੇ ਗਏ ਫੌਜੀ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ

ਬਲਜਿੰਦਰ ਸੰਘਾ- ਗੁਰੁਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਵਿਚ ਇਸ ਵਾਰ ਦਿਵਾਲੀ ਅਤੇ ਬੰਦੀਛੋੜ ਦਿਵਸ ਦੀ ਆਤਿਸ਼ਬਾਜ਼ੀ ਨਹੀਂ ਕੀਤੀ ਗਈ। snapcm1ਬਲਕਿ ਸੰਗਤ ਨੇ ਇਕੱਠੇ ਹੋਕੇ ਕੈਨੇਡਾ ਵਿਚ ਪਿਛਲੇ ਡੇਢ ਕੁ ਹਫਤੇ ਵਿਚ ਹੋਈਆ ਦੋ ਅੱਤਵਾਦੀ ਗੀਤੀਵਿਧੀਆਂ ਵਿਚ ਮਾਰੇ ਗਏ ਦੋ ਫੌਜੀ ਜਵਾਨਾਂ ਅਤੇ ਜਖਮੀਆਂ ਦੇ ਪਰਿਵਾਰਾਂ ਦੇ ਸੋਗ ਵਿਚ ਸ਼ਾਮਿਲ ਹੁੰਦਿਆਂ ਮੋਮਬੱਤੀਆਂ ਜਗਾਕੇ  ਦੁਖੀ ਪਰਿਵਾਰਾਂ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਦਵਾਰਾ ਸ੍ਰੀ ਦਸ਼ਮੇਸ਼ ਕਲਚਰਲ ਸੈਂਟਰ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀ ਦੁਨੀਆਂ ਵਿਚ ਕਿਸੇ ਵੀ ਜਗ੍ਹਾਂ ਬੇਦੋਸ਼ੇ ਵਿਆਕਤੀਆਂ ਦੇ ਕਤਲਾਂ ਦੀ ਨਿੰਦਾ ਕਰਦੇ ਹੋਏ ਇਹਨਾਂ ਫੌਜੀ ਪਰਿਵਾਰਾਂ ਅਤੇ ਕੈਨੇਡਾ ਦੇ ਦੁੱਖ ਵਿਚ ਸ਼ਾਮਿਲ ਹਾਂ। ਕੈਨੇਡਾ ਦੇ ਪੰਜਾਬੀ ਨੌਜਵਾਨ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਜਿੱਥੇ ਇਸ ਫੈਸਲੇ ਦੀ ਸ਼ੰਲਾਘਾ ਕੀਤੀ ਉੱਥੇ ਹੀ ਸਿੱਖ ਕੌਮ ਦੇ ਬਹਾਦਰੀ ਭਰੇ ਅਤੇ ਕੈਨੇਡਾ ਦੇ ਹਰ ਹਾਲ ਵਿਚ ਨਾਲ ਖੜੇ ਹੋਣ ਦੀ ਗੱਲ ਵੀ ਕੀਤੀ। ਇਸ ਤੋਂਂ ਇਲਾਵਾ ਗੁਰੁਦੁਆਰਾ ਸਾਹਿਬ ਦੇ ਸਕੱਤਰ ਅਤੇ ਮੁਸਲਿਮ ਭਾਈਚਾਰੇ ਵੱਲੋਂ ਵੀ ਸ਼ਾਮਿਲ ਆਗੂ ਔਰਤ ਨੇ ਆਪਣੇ ਵਿਚਾਰ ਰੱਖਦਿਆਂ ਅੱਤਵਾਦ ਦੇ ਮਾੜੇ ਕਾਰਨਾਮਿਆਂ ਪ੍ਰਤੀ ਇਕਜੁੱਟ ਹੋਣ ਦਾ ਸੱਦਾ ਦਿੱਤਾ। ਜ਼ਿਕਰਜੋਗ ਹੈ ਕਿ ਅਕਤੂਬਰ 22 ਨੂੰ ਇੱਕ ਅੱਤਵਾਦੀ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਤੇ ਹਮਲਾ ਕੀਤਾ ਗਿਆ ‘ਤੇ ਉਹ ਇਕ ਫੌਜੀ ਜਵਾਨ ਨੂੰ ਮਾਰਕੇ ਪਾਰਲੀਮੈਂਟ ਵਿਚ ਦਾਖਲ ਹੋ ਗਿਆ। ਕਿਸੇ ਦੇਸ਼ ਦੀ ਪਾਰਲੀਮੈਂਟ ਤੇ ਹਮਲਾ ਉਸ ਦੇਸ਼ ਦੀ ਆਨ-ਸ਼ਾਨ ਤੇ ਮਾਨ-ਸਨਮਾਨ ਤੇ ਹਮਲਾ ਹੈ ਜਿਸ ਨੂੰsnapcm2 ਕਿਸੇ ਵੀ ਹਾਲਤ ਜਾਂ ਹਲਾਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੇਸ਼ ਦੇ ਰਾਖੇ ਉਸ ਅੱਤਵਾਦੀ ਨੂੰ ਮਾਰਨ ਲਈ ਇੱਕ ਦੂਸਰੇ ਤੋਂ ਵਧਕੇ ਅੱਗੇ ਹੋਏ ਅਤੇ ਉਸ ਹਿੰਸਕ ਨੂੰ ਪਾਰਲੀਮੈਂਟ ਦੇ ਸੈਂਟਰ ਬਲਾਕ ਵਿਚ ਮਾਰ ਦਿੱਤਾ ਗਿਆ। ਜਿੱਥੇ ਮਾਰੇ ਗਏ ਫੌਜੀ ਜਵਾਨ ਨੈਥਨ ਕੈਰਲੇ ਅਤੇ ਪਾਰਲੀਮੈਂਟ ਤੇ ਹਮਲੇ ਦਾ ਸੋਗ ਸਾਰਾ ਕੈਨੇਡਾ ਮਨਾ ਰਿਹਾ ਹੈ ਅਤੇ ਉਸ ਫੌਜੀ ਜਵਾਨ ਦਾ ਸੰਸਕਾਰ ਕੈਨੇਡਾ ਸਰਕਾਰ ਵੱਲੋਂ ‘ਫੁੱਲ ਸਰਵਿਸ ਸਨਮਾਨ’ ਦੇਕੇ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਦਿਨ ਪਹਿਲਾ ਵੀ ਇਕ ਅੱਤਵਾਦੀ ਵੱਲੋਂ ਕਿਊਬਾ ਵਿਚ ਦੋ ਵਰਦੀਧਾਰੀ ਫੌਜੀਆਂ ਤੇ ਪਾਰਕਿੰਗ ਲਾਟ ਵਿਚ ਕਾਰ ਚੜ੍ਹਾਕੇ ਹਮਲਾ ਕੀਤਾ ਗਿਆ ਸੀ ਜਿਸ ਵਿਚ ਇਕ ਫੌਜੀ ਜਵਾਨ ਸ਼ਹੀਦ ਹੋ ਗਿਆ ਸੀ ਤੇ ਇਕ ਜ਼ਖ਼ਮੀ ਹੋ ਗਿਆ ਸੀ। ਕੈਨੇਡਾ ਸਰਕਾਰ ਵੱਲੋਂ ਇਸ ਸੋਗ ਵਿਚ ਕੈਨੇਡਾ ਦਾ ਝੰਡਾ ਇੱਕ ਹਫਤੇ ਲਈ ਨੀਵਾਂ ਕਰ ਦਿੱਤਾ ਗਿਆ ਸੀ ਤੇ ਪੰਜਾਬੀ ਭਾਈਚਾਰੇ ਵੱਲੋਂ ਜਿੱਥੇ ਆਪਣੀ ਦਿਵਾਲੀ ਅਤੇ ਬੰਦੀਛੋੜ ਦੀਆਂ ਖੁਸ਼ੀਆਂ ਸੀਮਿਤ ਕਰ ਦਿੱਤੀਆਂ, ਉੱਥੇ ਹੀ ਸ਼੍ਰੀ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਦੀ ਕਮੇਟੀ ਵੱਲੋਂ ਤੱਤਕਾਲ ਫੈਸਲਾ ਕਰਦਿਆਂ ਵਿਉਂਤਬੰਧ ਕੀਤੀ ਹੋਈ ਆਤਸ਼ਬਾਜੀ ਨੂੰ ਕੈਂਸਲ ਕਰ ਦਿੱਤਾ। ਜਿਸਨੂੰ ਸਭ ਸਿੱਖ ਸੰਗਤ ਨੇ ਇਕ ਵਧੀਆ ਫੈਸਲਾ ਦੱਸਿਆ। ਇਸ ਮੌਕੇ ਸੰਗਤਾਂ ਵਿਚ  ਕੈਲਗਰੀ ਦਾ ਪੰਜਾਬੀ ਅਤੇ ਅੰਗਰੇਜੀ ਮੀਡੀਆ ਵੀ ਸ਼ਾਮਿਲ ਸੀ।