Get Adobe Flash player

ਲੀਗ ਜਿੱਤਣ ਵਾਲੀ ਪਹਿਲੀ ‘ਪਿਓਰ ਪੰਜਾਬੀ’ ਟੀਮ

ਸੁਖਵੀਰ ਗਰੇਵਾਲ- ਇਸ ਸਾਲ ਦੀ ਕੈਲਗਰੀ ਆਊਟ ਡੋਰ ਫੀਲਡ ਹਾਕੀ ਲੀਗ ਵਿੱਚ ਨਿਰੋਲ ਪੰਜਾਬੀਆਂ ਦੀ ਟੀਮ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਹੈ। ਲਗਭਗ hh12ਪੰਜ ਦਹਾਕੇ ਪੁਰਾਣੀ ਇਸ ਲੀਗ ਵਿੱਚ ਪਹਿਲੀ ਵਾਰ ‘ਪਿਓਰ ਪੰਜਾਬੀ’ ਟੀਮ ਨੇ ਸਫਲਤਾ ਦੇ ਝੰਡੇ ਗੱਡੇ ਹਨ। ਯੂਨਾਈਟਿਡ ਬ੍ਰਦਰਜ਼ ਦੇ ਨਾਂ ਹੇਠ ਖੇਡੀ ਇਸ ਟੀਮ ਵਿੱਚ ਖੇਡੇ ਸਾਰੇ ਪੰਜਾਬੀ ਖਿਡਾਰੀ ਸਖ਼ਤ ਮਿਹਨਤ ਵਾਲੇ ਕੰਮਾਂ ਦੇ ਨਾਲ-ਨਾਲ ਹਾਕੀ ਵੀ ਖੇਡਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 70ਵਿਆਂ ਦੇ ਵਿੱਚ ਬਲਿਊ ਸਟਰੀਕਸ ਨਾਂ ਦੀ ਟੀਮ ਨੇ ਖਿਤਾਬ ਜਿੱਤਿਆ ਸੀ। ਇਸ ਟੀਮ ਵਿੱਚ ਇੱਕ ਗੈਰ ਪੰਜਾਬੀ ਖਿਡਾਰੀ ਸੀ। ਇਸ ਵਾਰ ਜਿੱਤੀ ਯੂਨਾਈਟਿਡ ਬ੍ਰਦਰਜ਼ ਦੀ ਟੀਮ ਵਿੱਚ ਸਾਰੇ ਖਿਡਾਰੀ ਪੰਜਾਬੀ ਹਨ। ਆਊਟ ਡੋਰ ਲੀਗ 15 ਮਈ ਤੋਂ 28 ਅਗਸਤ ਤੱਕ ਚੱਲੀ ਅਤੇ ਹਰ ਹਫ਼ਤੇ ਇੱਕ ਮੈਚ ਖੇਡਿਆ ਗਿਆ। ਹਫ਼ਤਾਵਾਰੀ ਮੈਚ ਵੀਰਵਾਰ ਦੀ ਸ਼ਾਮ ਹੋਣ ਕਾਰਨ ਯੂਨਾਈਟਿਡ ਬ੍ਰਦਰਜ਼ ਦੇ ਖਿਡਾਰੀਆਂ ਨੂੰ ਕੰਮ ਅਤੇ ਮੈਚਾਂ ਵਿਚਕਾਰ ਤਾਲਮੇਲ ਕਰਨ ਵਿੱਚ ਕਾਫੀ ਮੁਸ਼ਕਿਲ ਆਈ। ਲੀਗ ਦੌਰਾਨ ਕਈ ਮੌਕੇ ਅਜਿਹੇ ਵੀ ਆਏ ਕਿ ਪੰਜਾਬੀ ਖਿਡਾਰੀ 12 ਘੰਟੇ ਦੀ ਸ਼ਿਫਟ ਤੋਂ ਬਾਅਦ ਸਿੱਧੇ ਮੈਚਾਂ ਤੇ ਪੁੱਜਦੇ ਰਹੇ। ਪਰ ਹਾਕੀ ਨਾਲ ਮੋਹ ਦੇ ਰਸਤੇ ਵਿੱਚ ਸਰੀਰਕ ਥਕਾਵਟ ਕਦੇ ਵੀ ਰੁਕਾਵਟ ਨਹੀਂ ਬਣੀ।
ਹਾਕੀ ਲੀਗ ਵਿੱਚ ਛੇ ਟੀਮਾਂ ਨੇ ਭਾਗ ਲਿਆ-ਮੈਰੂਨਜ਼, ਵਾਰੀਅਰਜ਼, ਕੂਗਰਜ਼, ਯੂਨਾਈਟਿਡ ਬ੍ਰਦਰਜ਼, ਸਾਰਸਨ (ਬਲੈਕ) ਅਤੇ ਸਾਰਸਨ (ਗਰੀਨ) ਦੀਆਂ ਟੀਮਾਂ ਨੇ ਹਰੇਕ ਟੀਮ ਨਾਲ ਦੋ-ਦੋ ਮੈਚ ਖੇਡੇ। ਪਹਿਲੇ ਗੇੜੇ ਦੌਰਾਨ ਯੂਨਾਈਟਿਡ ਬ੍ਰਦਰਜ਼ ਨੂੰ ਸਾਰਸਨ ਗਰੀਨ ਨੂੰ 3-2 ਦੇ ਫਰਕ ਨਾਲ, ਵਾਰੀਅਰਜ਼ ਨੂੰ 8-0 ਦੇ ਫਰਕ ਨਾਲ, ਮੈਰੂਨਜ਼ ਨੂੰ 4-1 ਦੇ ਫਰਕ ਨਾਲ, ਕੂਗਰਜ਼ ਨੂੰ 6-2 ਦੇ ਫਰਕ ਨਾਲ, ਸਾਰਸਨ (ਬਲੈਕ) ਨੂੰ 5-0 ਦੇ ਫਰਕ ਨਾਲ ਹਰਾਇਆ। ਦੂਜੇ ਗੇੜ ਦੌਰਾਨ ਯੂਨਾਈਟਿਡ ਬ੍ਰਦਰਜ਼ ਨੇ ਸਾਰਸਨ (ਗਰੀਨ) ਨੂੰ 3-2 ਦੇ ਫਰਕ ਨਾਲ, ਵਾਰੀਅਰਜ਼ ਨੂੰ 1-0 ਦੇ ਫਰਕ ਨਾਲ, ਕੂਗਰਜ਼ ਨੂੰ 2-1 ਦੇ ਫਰਕ ਨਾਲ, ਸਾਰਸਨ (ਬਲੈਕ) ਨੂੰ 8-1 ਦੇ ਫਰਕ ਨਾਲ ਹਰਾਇਆ ਜਦ ਕਿ ਇਕ ਲੀਗ ਮੈਚ ਯੂਨਾਈਟਿਡ ਬ੍ਰਦਰਜ਼ ਦੀ ਟੀਮ ਮੈਰੂਨਜ਼ ਕੋਲੋਂ 2-3 ਦੇ ਫਰਕ ਨਾਲ ਹਾਰੀ।
ਸੈਮੀਫਾਈਨਲ ਮੈਚ ਵਿੱਚ ਯੂਨਾਈਟਿਡ ਬ੍ਰਦਰਜ਼ ਨੂੰ ਕੂਗਰਜ਼ ਨੂੰ 5-1 ਦੇ ਫਰਕ ਨਾਲ ਹਰਾਇਆ। ਫਾਈਨਲ ਵਿੱਚ ਯੂਨਾਈਟਿਡ ਬ੍ਰਦਰਜ਼ ਦੀ ਟੀਮ ਮੈਰੂਨਜ਼ ਤੋਂ 4-1 ਦੇ ਫਰਕ ਨਾਲ ਜੇਤੂ ਰਹੀ। ਯੂਨਾਈਟਿਡ ਬ੍ਰਦਰਜ਼ ਦੇ ਸੁਖਦੀਪ ਗਿੱਲ (ਭੀਮ ਮਾਣੂੰਕੇ) ਨੂੰ ਐਮ.ਵੀ.ਪੀ. ਖਿਡਾਰੀ ਐਲਾਨਿਆ ਗਿਆ। ਚੈਂਪੀਅਨ ਟੀਮ ਯੂਨਾਈਟਿਡ ਬ੍ਰਦਰਜ਼ ਦੀ ਟੀਮ ਵਿੱਚ ਖੇਡਣ ਵਾਲੇ ਖਿਡਾਰੀਆਂ ਵਿੱਚ ਜੀਵਨ ਮਾਂਗਟ, ਕਰਮਜੀਤ ਢੁੱਡੀਕੇ, ਗੁਰਦੀਪ ਹਾਂਸ, ਗੁਰਲਾਲ ਗਿੱਲ ਮਾਣੂੰਕੇ, ਮਨਵੀਰ ਗਿੱਲ, ਦਿਲਪਾਲ ਟੀਟਾ, ਕਿਰਪਾਲ ਸਿੱਧੂ, ਕੰਵਰ ਪਨੂੰ, ਸੁਖਦੀਪ ਹਾਂਸ, ਮਨਦੀਪ ਝੱਲੀ, ਸੁਖਦੀਪ ਗਿੱਲ ਮਾਣੂੰਕੇ, ਕਮਲਜੀਤ ਢੁੱਡੀਕੇ, ਦਲਜਿੰਦਰ ਹੈਪੀ ਹੋਠੀ, ਦਲਜੀਤ ਸਿੰਘ ਕਾਕਾ ਲੋਪੋਂ, ਅਮਨਦੀਪ ਗੋਲਡੀ, ਬਿਕਰਮਜੀਤ ਮਾਨ, ਹਰਵਿੰਦਰ ਖਹਿਰਾ, ਜਗਜੀਤ ਜੱਗਾ ਲੋਪੋਂ, ਸਵਰਨ ਸਿੰਘ, ਮਨਮੋਹਨ ਗਿੱਲ ਮਾਣੂੰਕੇ, ਦਿਲਦੀਪ, ਤਨਵੀਰ ਕੰਗ ਅਤੇ ਹਰਜੋਤ ਧਾਲੀਵਾਲ ਸ਼ਾਮਲ ਸਨ।