Get Adobe Flash player

ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਰੀ ਸਭਾ ਕੈਲਗਰੀ ਅਗਸਤ ਮਹੀਨੇ ਦੀ ਮੀਟਿੰਗ 17 ਤਰੀਕ ਨੂੰ ਕੋਸੋ ਦੇ ਖਚਾਖਚ ਭਰੇ ਹਾਲ ਵਿਚ ਹੋਈ। ਸਭ ਤੋਂ book b1ਪਹਿਲਾ ਸਕੱਤਰ ਸੁਖਪਾਲ ਪਰਮਾਰ ਨੇ ਸਭ ਹਾਜ਼ਰੀਨ ਜੀ ਆਇਆ ਕਹਿੰਦੇ ਹੋਏ ਸਭਾ ਦੇ ਪ੍ਰਧਾਨ ਹਰੀਪਾਲ, ਕਹਾਣੀਕਾਰ ਜੋਰਾਵਰ ਸਿੰਘ ਬਾਂਸਲ, ਸਭਾ ਦੇ ਮੀਡੀਆ ਸਲਾਹਕਾਰ ਬਲਜਿੰਦਰ ਸੰਘਾ ਅਤੇ ਦੇਸ ਪੰਜਾਬ ਟਾਈਮਜ ਵੱਲੋਂ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਸਭਾ ਵਲੋਂ ਸੂਫੀ ਫ਼ਨਕਾਰ ਬਰਕਤ ਸਿੱਧੂ ਦੀ ਮੌਤ ਨੂੰ ਸੂਫ਼ੀ ਲੋਕ ਗਾਇਕੀ ਦੇ ਖ਼ੇਤਰ ਦਾ ਅਹਿਮ ਘਾਟਾ ਦੱਸਦੇ ਦੁੱਖ ਪ੍ਰਗਟ ਕੀਤਾ ਅਤੇ ਸ਼ੋਕ ਮਤਾ ਪਾਇਆ ਗਿਆ। ਕਾਵਿਕ ਪੱਖ ਦੀ ਸੁਰੂਆਤ ਕਰ ਦਿਆਂ ਹਰਮਿੰਦਰ ਕੋਰ ਢਿੱਲੋ ਨੇ ਪਿਆਰੀ ਅਵਾਜ ਵਿੱਚ ਗੀਤ ‘ਸਭ ਨੂੰ ਪਿਆਰੀ ਭਾਵੇ ਮਾਂ ਹੁੰਦੀ ਏ’ਸੁਣਾਇਆ। ਉਸ ਤੋਂ ਮਗਰੋਂ ਸਭਾ ਦੇ ਕਾਰਜਕਾਰੀ ਮੈਂਬਰ ਬੀਜਾ ਰਾਮ ਨੇ ਆਪਣੀ ਲਿਖ਼ੀ ਰਚਨਾ ਤਰੱਨਮ ਵਿਚ ਸਾਂਝੀ ਕੀਤੀ, ਕਵੀਸ਼ਰ ਜਸਵੰਤ ਸੇਖੋਂ ਨੇ ਦੋ ਤਾਰਾ ਛੰਦ ਸੁਣਾਇਆ। ਖਾਲਸਾ ਢਾਡੀ ਜੱਥੇ ਦੇ ਬੱਚਿਆਂ ਨੇ ਮੰਗਲ ਚੱਠਾ ਦੀ ਲਿਖ਼ੀ ਵਾਰ ਨੂੰ ਆਪਣੀ ਸੁਰੀ ਅਵਾਜ਼ ਵਿਚ  ਸਰੋਤਿਆਂ ਨਾਲ ਸਾਂਝੀ ਕੀਤੀ। ਇਸਤੋਂ ਬਾਆਦ ਜੋਰਾਵਰ ਸਿੰਘ ਬਾਂਸਲ ਦਾ ਦੂਸਰਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਸਭਾ ਦੇ ਕਾਰਜਕਾਰੀ ਮੈਂਬਰਾਂ ਅਤੇ ਬਾਂਸਲ ਪਰਿਵਾਰ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਿਆ। ਬਲਜਿੰਦਰ ਸੰਘਾ ਨੇ ਕਿਤਾਬ ਬਾਰੇ ਆਪਣਾ ਵਿਸਥਾਰਪੂਰਕ ਅਤੇ ਕਹਾਣੀਆਂ ਦੀbookb2 ਪੜਚੋਲ ਕਰਦਾ ਪਰਚਾ ਪੜਦਿਆ ਆਖਿਆ ਬਾਂਸਲ ਦੀਆਂ ਕਹਾਣੀਆਂ ਸਮਾਜ ਦੇ ਮੁੱਖ ਅੰਗ ਪਰਿਵਾਰਕ ਜੀਵਨ ਵਿਚ ਆਉਂਦੀ ਉੱਥਲ-ਪੁੱਥਲ ਦੀਆਂ ਕਹਾਣੀਆਂ ਹਨ। ਜਿਸ ਲਈ ਸਾਡੀ ਰੂੜੀਵਾਦੀ ਸੋਚ, ਆਰਥਿਕਤਾ, ਜਾਤ-ਪਾਤ, ਪਰਵਾਸੀ ਜ਼ਿੰਦਗੀ ਦੇ ਪਾਤਰਾਂ ਦੀ ਮਾਨਸਿਕਤਾ ਚਿੱਤਰੀ ਗਈ ਹੈ ਅਤੇ ਹਰ ਕਹਾਣੀ ਪਰਿਵਾਰਕ ਜੀਵਨ ਵਿਚ ਔਰਤ ਦੀ ਸਥਿਤੀ ਬਾਰੇ, ਮਾਨਸਿਕ ਦਰਦ ਬਾਰੇ ਸਵਾਲ ਖੜ੍ਹੇ ਕਰਦੀ ਜੀਵਨ ਜਿਉਂਣ ਦੇ ਨਵੇਂ ਰਾਹ ਬਣਾਉਂਦੀ ਹੈ। ਗੁਰਬਚਨ ਬਰਾੜ ਨੇ ਕਹਾਣੀਆਂ ਵਿੱਚ ਨਵੀ ਸੋਚ ਲੈ ਕੇ ਆਉਣ ਦੀ ਸ਼ੰਲਾਘਾ ਕੀਤੀ ਅਤੇ ਜੋਰਾਵਰ ਨੂੰ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਹਰੀਪਾਲ ਨੇ ਵੀ ਬਾਂਸਲ ਦੀ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜੋਰਾਵਰ ਸਿੰਘ ਬਾਂਸਲ ਨੇ ਸਟੇਜ ਤੋਂ ਅਪਣੀਆਂ ਕਾਹਣੀਆਂ ਦੇ ਵਿਸ਼ਿਆਂ ਦੀ ਚੋਣ ਬਾਰੇ ਸੰਖੇਪ ਜਾਣਕਾਰੀ ਦਿੱਤੀ। ਕੋਸੋ ਕਮੇਟੀ ਦੇ ਮੁੱਖ ਆਹੁੰਦੇਦਾਰ ਹੈਪੀ ਮਾਨ ਕੋਸੋ ਦੇ ਹਾਲ ਦੇ ਵਿਸਥਾਰ ਵਿਚਾਰ ਰੱਖੇ ਸਾਂਝੇ ਕੀਤੇ। ਚਾਹ ਦੀ ਬਰੇਕ ਤੋ ਬਾਅਦ ਸਭਾ ਦੇ ਮੈਂਬਰ ਬਾਲ ਕਲਾਕਾਰ ਯੁਵਰਾਜ ਸਿੰਘ ਨੇ ਗੀਤ ਨਾਲ ਹਾਜ਼ਰੀ ਲੁਵਾਈ। ਬਲਵੀਰ ਗੋਰੇ ਨੇ ਆਪਣਾ ਗੀਤ ਸਾਂਝਾ ਕੀਤਾ। ਸੁਰਿੰਦਰ ਗੀਤ ਨੇ ਬਰਕਤ ਸਿੱਧੂ ਦੀਆ ਕੈਲਗਰੀ ਫੇਰੀ ਸਮੇਂ ਦੀਆਂ ਯਾਦਾਂ ਨੂੰ ਤਾਜਾ ਕੀਤਾ ਅਤੇ ਡਾ ਸੁਰਜੀਤ ਪਾਤਰ ਦੇ 24 ਤਰੀਕ ਨੂੰ ਹੋਣ ਜਾ ਰਹੇ ਸ਼ੋਅ ਬਾਰੇ ਜਾਣਕਾਰੀ ਵੀ ਦਿੱਤੀ। ਮਹੌਲ ਨੂੰ ਬਦਲਦਿਆਂ ਪਰਮਜੀਤ ਸੰਦਲ ਨੇ ਚੁੱਟਕਲੇ ਸੁਣਾਏ। ਲੋਕ ਕਲਾਂ ਮੰਚ ਮੁੱਲਾਪੁਰ ਤੋ ਆਏ ਹਰਕੇਸ਼ ਚੌਧਰੀ ਨਵੇ ਖੇਡੇ ਜਾਣ ਵਾਲੇ ਡਰਾਮੇ ਬਾਰੇ ਜਾਣਕਾਰੀ ਦਿੱਤੀ। ਦੇਸ਼ ਪੰਜਾਬ ਟਾਈਮਜ਼ ਅਖਬਾਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬ੍ਰਹਮਪ੍ਰਕਾਸ਼ ਸਿੰਘ ਲੁੱਡੂ ਨੇ ਕੈਲਗਰੀ ਵਿਚ 31 ਅਗਸਤ ਨੂੰ IMG_6875ਕਰਵਾਏ ਜਾ ਰਹੇ ਮੇਲੇ ਬਾਰੇ ਅਤੇ 30 ਅਗਸਤ ਦੇ ਤੀਆਂ ਦੇ ਮੇਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਨੂੰ ਇਸ ਲਈ ਸੱਦਾ ਦਿੰਦਿਆਂ ਦੱਸਿਆ ਕਿ ਇਸ ਸਾਲ ਦਾ 14ਵਾਂ ਸਵ: ਹੈਰੀ ਸੋਹਲ ਅਵਾਰਡ ਪੰਜਾਬੀ ਲਿਖ਼ਾਰੀ ਸਭਾ ਦੇ ਨੌਜਵਾਨ ਲੇਖ਼ਕ ਬਲਜਿੰਦਰ ਸੰਘਾ ਨੂੰ ਦਿੱਤਾ ਜਾਵੇਗਾ। ਉਹਨਾਂ ਮੇਵਾ ਸਿੰਘ ਲੋਪੋਕੇ ਅਵਾਰਡ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆਂ ਸਭ ਸੰਸਥਾਵਾਂ ਨੂੰ ਪਰੈਰੀਵਿੰਡ ਪਾਰਕ ਵਿਚ ਹੋਣ ਜਾ ਰਹੇ ਮੇਲੇ ਬਾਰੇ ਜਾਣਕਾਰੀ ਦਿੱਤੀ, ਯਾਦ ਰਹੇ ਕਿ ਇਸ ਮੇਲੇ ਵਿਚ ਸਭਾ ਵੱਲੋਂ ਇਸ ਸਾਲ ਵੀ ਸਾਹਿਤ ਕਿਤਾਬਾਂ ਦਾ ਸਟਾਲ ਲਗਾਇਆ ਜਾਵੇਗਾ। ਹੋਰ ਬੁਲਾਰਿਆਂ ਵਿਚ ਅਜਮੇਰ ਰੰਧਾਵਾ ਨੇ ਗੀਤ ‘ਤੜਕਾ’ ਸੀਤਲ ਪੰਨੂ ਨੇ ਅਪਣੀ ਰਚਨਾ, ਬੱਚੀ ਗੁਰਵੀਨ ਚੱਠਾ ਨੇ ਰੱਖੜੀ ਬਾਰੇ ਬੜਾ ਪਿਆਰਾ ਗੀਤ, ਜਗਵੰਤ ਗਿੱਲ ਨੇ ਅਪਣੀ ਗਜ਼ਲ,ਮਾਸਟਰ ਭਜਨ ਗਿੱਲ ਨੇ ਨਾਟਕ ਦੀਆਂ ਟਿੱਕਟਾਂ ਦੇ ਬਾਰੇ ਦੱਸਕੇ  ਹਾਜਾਰੀ ਲਵਾਈ। ਹਰਨੇਕ ਬੱਧਨੀ ਨੇ ਗਾਜਾ ਪੱਟੀ ਵਿੱਚ ਹੋ ਰਹੇ ਕਹਿਰ ਵਾਰੇ ਗਜ਼ਲ ਦੇ ਸ਼ੇਅਰ ਬੋਲੇ,ਅਜਾਇਬ ਸੇਖੋਂ ਨੇ ਕਵਿਤਾ,ਰਵੀ ਪ੍ਰਕਾਸ਼ ਜਨਾਗਲ ਨੇ ਸ਼ਿਵ ਕੁਮਾਰ ਵਟਾਲਵੀ ਦਾ ਗੀਤ ਤਰੱਨਮ ਵਿੱਚ ਸੁਣਾਇਆ, ਗੁਰਚਰਨ ਕੌਰ ਥਿੰਦ ਨੇ ਆਪਣੇ ਵਿਚਾਰ, ਰਣਜੀਤ ਮਿਨਹਾਸ ਨੇ ਅਜ਼ਾਦੀ ਬਾਰੇ ਕਵਿਤਾ,ਮਾਸਟਰ ਜੀਤ ਸਿੰਘ ਨੇ ਬਜ਼ੁਰਗਾ ਬਾਰੇ ਗੀਤ ਸਾਂਝਾ ਕੀਤਾ।ਅਖ਼ੀਰ ਵਿੱਚ ਬੁਲੰਦ ਅਵਾਜ਼ ਦੇ ਮਾਲਕ ਤ੍ਰਲੋਚਨ ਸੈਭੀਂ ਨੇ ਵਾਰਸ਼ ਸ਼ਾਹ ਦੀ ਅਮਰ ਰਚਨਾਂ ਵਿੱਚੋ ਹੀਰ ਸੁਣਾਈ। ਇਸ ਤੋ ਇਲਾਵਾ ਸਭਾ ਵਿੱਚ ਹਰਬਖਸ਼ ਸਰੋਆਂ, ਬੋਬੀ ਡੌਡ, ਪਰਮਜੀਤ ਸਿੰਘ, ਸ਼ਮਸੇਰ ਸੰਧੂ, ਅਵਨਿੰਦਰ ਨੂਰ, ਹਰਪਾਲ ਬਾਂਸੀ, ਹਰਚਰਨ ਕੌਰ ਬਾਂਸੀ, ਸੱਤਪਾਲ ਕੌਸ਼ਲ, ਗੁਰਿੰਦਰ ਬਰਾੜ, ਅਵਿਨਾਸ਼ ਕੌਰ ਬੱਲ, ਗੁਰਮੇਹਰ ਬੱਲ, ਪ੍ਰਬ ਬਾਂਸਲ, ਨਿੱਕੀ ਬਾਂਸਲ, ਖੁਸ਼ੀ ਬਾਂਸਲ,ਪਰਵਿੰਦਰ ਬਾਂਸਲ, ਜਸਵੰਤ ਗਿੱਲ,ਹਰਪ੍ਰਕਾਸ਼ ਜਨਾਗਲ,ਸੁਰਿੰਦਰ ਪਾਲ ਬਰਾੜ, ਬਲਵਿੰਦਰ ਕੌਰ, ਕੁੰਦਨ ਸੇæਰਗਿੱਲ,ਕਮਲਜੀਤ ਸ਼ੇਰਗਿੱਲ,ਸਿਮਰ ਚੀਮਾ,ਹਰਭਜਨ ਬੱਲ, ਸ਼ੈਲੀ ਕਲਸੀ, ਸੁਰਿੰਦਰ ਕਲਸੀ, ਜਰਨੈਲ ਤੱਗੜ,ਮੰਗਲ ਚੱਠਾ,ਸੁਖ਼ਮਿੰਦਰ ਤੂਰ ਆਦਿ ਸੱਜਣ ਹਾਜ਼ਰ ਸਨ। ਅਗਲੇ ਮਹੀਨੇ ਦੀ ਮੀਟਿੰਗ 21 ਸਤੰਬਰ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਬਲਵੀਰ ਗੋਰੇ ਦੇ ਲਿਖੇ ਅਤੇ ਸੋਹਣ ਫਰਿਆਦਕੋਟੀ ਦੇ ਗਾਏ ਗੀਤਾ ਦੀ ਸੀ ਡੀ ਰਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਹਰੀਪਾਲ ਨੂੰ 403-714-4816 ਜਾਂ ਸਕੱਤਰ ਸੁੱਖਪਾਲ ਪਰਮਾਰ ਨਾਲ 403-830-2374 ਤੇ ਸੰਪਰਕ ਕਰ ਸਕਦੇ ਹੋ।