Get Adobe Flash player

ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਅੱਜਕੱਲ ਕੈਨੇਡਾ ਫੇਰੀ ਤੇ ਹਨ ਤੇ ਲੋਕ ਵੱਖ-snap s p nਵੱਖ ਸ਼ਹਿਰਾਂ ਵਿਚ ਪਾਤਰ ਜੀ ਦੀ ਸ਼ਾਇਰੀ ਅਤੇ ਦੇਵ ਦਿਲਦਾਰ ਦੀ ਅਵਾਜ਼ ਦਾ ਖ਼ੂਬ ਅਨੰਦ ਮਾਣ ਰਹੇ ਹਨ। ਕੈਲਗਰੀ ਸ਼ਹਿਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਦੇ ਜੋਹਨ ਡਟਨ ਥੀਏਟਰ ਵਿਚ 24 ਅਗਸਤ 2014 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਤਿੰਨ ਵਜੇ ਇਕ ਸ਼ੋਅ ਰੱਖਿਆ ਗਿਆ ਹੈ ਜਿਸ ਵਿਚ ਦਰਸ਼ਕ ਸਿਰਫ ਪੰਜ ਡਾਲਰ ਦੀ ਟਿਕਟ ਤੇ ਉਹਨਾਂ ਦੀ ਸੂਖ਼ਮ ਸ਼ਾਇਰੀ ਦਾ ਅਨੰਦ ਮਾਣ ਸਕਦੇ ਹਨ। ਜੋਹਨ ਡਟਨ ਥੀਏਟਰ ਕੈਲਗਰੀ ਦੀ ਮੁੱਖ ਪਬਲਿਕ ਲਾਇਬਰੇਰੀ ਵਿਚ 616 ਮੈਕਲੋਡ ਟਰੇਲ ਸਾਊਥ-ਈਸਟ (ਡਾਊਨ-ਟਾਊਨ) ਵਿਚ ਸਥਿਤ ਹੈ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਨੇ ਦੱਸਿਆ ਕਿ ਇਸ ਸੂਖ਼ਮ ਅਤੇ ਗੰਭੀਰ ਸ਼ਾਇਰੀ ਦੇ ਸ਼ੋਅ ਪ੍ਰਤੀ ਕੈਲਗਰੀ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲਿਟਰੇਚਰ ਵਿਚ ਪੀ.ਐਚ.ਡੀ. ਅਤੇ ਅਣਗਿਣਤ ਮਾਨਾ-ਸਨਮਾਨਾ ਦੇ ਮਾਣ ਸ਼ਾਇਰ ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ ਸਾਹਿਤ ਵਿਚ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਉਹਨਾਂ ਦੀਆਂ ਕਵਿਤਾਵਾਂ ‘ਕੋਈ ਡਾਲੀਆਂ ‘ਚੋ ਲੰਘਿਆ ਹਵਾ ਬਣਕੇ’ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਆਦਿ ਹਰ ਪੰਜਾਬੀ ਦੀ ਜ਼ੁਬਾਨ ਅਤੇ ਚੇਤਿਆ ਵਿਚ ਸਦਾ ਲਈ ਵਸੀਆਂ ਹੋਈਆਂ ਹਨ। ਸ਼ਾਇਰੀ ਦੇ ਇਸ ਸ਼ੋਅ ਸਬੰਧੀ ਹੋਰ ਜਾਣਕਾਰੀ ਲਈ ਸੱਤਪਾਲ ਕੌਸ਼ਲ ਨਾਲ 403-903-8500 ਜਾਂ ਸੁਰਿੰਦਰ ਗੀਤ ਨਾਲ 403-605-3734 ਤੇ ਸਪੰਰਕ ਕੀਤਾ ਜਾ ਸਕਦਾ ਹੈ।