Get Adobe Flash player

ਮੀਡੀਏ, ਸਭਾਵਾਂ, ਸੁਸਾਇਟੀਆਂ ਨੂੰ ਸਹਿਯੋਗ ਕਰਦੇ ਹੋਏ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ

ਮਾ.ਭਜਨ (ਕੈਲਗਰੀ)- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਆਪਣਾ ਪੰਜਵਾਂ ਤਰਕਸ਼ੀਲ-ਸੱਭਿਆਚਾਰਕ ਨਾਟਕ ਸਮਾਗਮ 30 ਅਗਸਤ 2014 p demoਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਆਰਫੀਅਸ ਥੀਏਟਰ ਵਿਚ (ਸੇਂਟ ਕਾਲਜ) ਵਿਖੇ ਦੋ ਤੋਂ ਛੇ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਹ ਪੰਜਵਾਂ ਨਾਟਕ ਸਮਾਗਮ ਕਾਮਾਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ । ਕਾਮਾਗਾਟਾ ਮਾਰੂ ਸਬੰਧੀ ਸੁਰਿੰਦਰ ਸ਼ਰਮਾ ਅਤੇ ਹਰਕੇਸ਼ ਚੌਧਰੀ ਦਾ ਲਿਖਿਆ ਨਾਟਕ ਸੌ ਸਾਲ ਤੋਂ ਅੱਜ ਤੱਕ ਦੇ ਹਾਲਤਾਂ, ਕਾਨੂੰਨਾਂ ਦਾ ਤੁਲਨਾਤਮਕ ਮੁਲਾਂਕਣ ਪੇਸ਼ ਕਰੇਗਾ।  ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾ. ਭਜਨ ਨੇ ਦੱਸਿਆ ਕਿ ਕੈਲਗਰੀ ਨਿਵਾਸੀਆਂ ਦੀ ਜ਼ੋਰਦਾਰ ਮੰਗ ਕਾਰਨ ਨਾਟਕ ਜਗਤ ਦੇ ਬਾਬਾ ਬੋਹੜ ਗੁਰਸ਼ਰਨ ਭਾਜੀ (ਭਾਈ ਮੰਨਾ ਸਿੰਘ) ਦਾ ਬਹੁ-ਚਰਚਿਤ ਨਾਟਕ ‘ਟੋਆ’ ਵੀ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਨਾਟਕ ਸਮਾਗਮ ਵਿਚ ਬੱਚਿਆਂ ਦੀਆਂ ਕੋਰਿਓਗਰਾਫੀਆਂ ਅਤੇ ਐਕਸ਼ਨ ਗੀਤ ਵਿਸ਼ੇਸ ਤੌਰ ਤੇ ਕਰਵਾਏ ਜਾਣਗੇ। ਇਸ ਸਮਾਗਮ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਉਹਨਾਂ ਦੱਸਿਆ ਕਿ ਕੋਰੀਓ ਗਰਾਫੀਆਂ ਅਤੇ ਐਕਸ਼ਨ ਗੀਤਾਂ ਦਾ ਹਿੱਸਾ ਬਨਣ ਲਈ 15 ਅਗਸਤ ਤੋਂ ਪਹਿਲਾ ਨਾਮ ਰਜਿਸਟਰਡ ਕਰਵਾਉਣ ਵਾਲੇ ਬੱਚਿਆਂ ਨੂੰ ਹੀ ਭਾਗ ਲੈਣ ਲਈ ਐਡਜਸਟ ਕੀਤਾ ਜਾਵੇਗਾ। ਸਬੰਧਿਤ ਮਾਪੇ ਮੰਚ ਦੀ ਇੰਚਾਰਜ ਕਮਲਪ੍ਰੀਤ ਕੌਰ ਪੰਧੇਰ ਨਾਲ 403-479-4220 ਤੇ ਸਪੰਰਕ ਕਰ ਸਕਦੇ ਹਨ। ਹਰ ਸਾਲ ਦੀ ਤਰ੍ਹਾਂ ਪੰਜਾਬ ਤੋਂ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ ਨਾਟਕਾਂ ਦੀ ਤਿਆਰੀ ਲਈ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਅਗਸਤ ਵਿਚ ਪੁੱਜ ਜਾਣਗੇ। ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਇਸ ਸਮਾਗਮ ਸਬੰਧੀ ਮੀਡੀਏ, ਸਭਾਵਾਂ, ਸੁਸਾਇਟੀਆਂ ਨੂੰ ਸਹਿਯੋਗ ਕਰਦੇ ਹੋਏ ਪਰਿਵਾਰਾਂ ਸਮੇਤ ਪੁੱਜਣ ਦੀ ਬੇਨਤੀ ਵੀ ਕੀਤੀ ਜਾਂਦੀ ਹੈ । ਨਾਟਕ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ 403-455-4220 ਜਾਂ ਪਰੈਸ ਸੈਕਟਰੀ ਜਤਿੰਦਰ ਸਵੈਚ ਨਾਲ 403-903-5601 ਤੇ ਸਪੰਰਕ ਕਰ ਸਕਦੇ ਹੋ।