Get Adobe Flash player

ਗੁਰਦੀਪ ਹਾਂਸ, ਜਸਕਰਨ ਭੱਟੀ, ਮਿਲਨ ਬਦੇਸ਼ਾ ਅਤੇ ਤਨਵੀਰ ਕੰਗ ਬਣੇ ਬਿਹਤਰੀਨ ਖਿਡਾਰੀ

ਕੈਲਗਰੀ- (ਸੁਖਵੀਰ ਗਰੇਵਾਲ)- ਮੇਜ਼ਬਾਨ ਹਾਕਸ ਕਲੱਬ ਕੈਲਗਰੀ (ਰੈੱਡ) ਨੇ 17ਵਾਂ ਹਾਕਸ ਗੋਲਡ ਕੱਪ ਫੀਲਡ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਕੈਲਗਰੀ winning team1ਦੇ ਜੈਨਸਿਸ ਸੈਂਟਰ ਵਿੱਚ ਅੱਜ ਖ਼ਤਮ ਹੋਏ ਇਸ ਟੂਰਨਾਮੈਂਟ ਦਾ ਜੂਨੀਅਰ ਖਿਤਾਬ (ਅੰਡਰ-15) ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੇ ਜਿੱਤਿਆ।
ਇਸ ਟੂਰਨਾਮੈਂਟ ਦੇ ਸੀਨੀਅਰ ਵਰਗ ਵਿੱਚ ਹਾਕਸ ਕਲੱਬ ਕੈਲਗਰੀ (ਰੈੱਡ), ਹਾਕਸ ਕਲੱਬ ਕੈਲਗਰੀ (ਵਾਈਟ), ਐਡਮਿੰਟਨ ਯੂਥ ਫੀਲ਼ਡ ਹਾਕੀ ਕਲੱਬ (ਏ), ਐਡਮਿੰਟਨ ਯੂਥ ਫੀਲਡ ਹਾਕੀ ਕਲੱਬ (ਬੀ), ਵਿੰਨੀਪੈੱਗ ਅਤੇ ਸੁਰਜੀਤ ਹਾਕੀ ਕਲੱਬ ਲੋਪੋਂ ਦੀਆਂ ਟੀਮਾਂ ਨੇ ਭਾਗ ਲਿਆ। ਅੱਜ ਦੂਜੇ ਦਿਨ ਸੀਨੀਅਰ ਵਰਗ ਦੇ ਸੈਮੀ ਫਾਈਨਲ ਮੈਚ ਸਭ ਤੋਂ ਰੌਚਿਕ ਰਹੇ। ਪਹਿਲੇ ਸੈਮੀ ਫਾਈਨਲ ਮੈਚ ਵਿੱਚ ਹਾਕਸ ਕਲੱਬ ਕੈਲਗਰੀ (ਰੈੱਡ) ਨੇ ਹਾਕਸ ਕਲੱਬ ਕੈਲਗਰੀ (ਵਾਈਟ) ਨੂੰ 7-9 ਦੇ ਫਰਕ ਨਾਲ ਹਰਾਇਆ। ਇਸ ਫਸਵੇਂ ਸੈਮੀ ਫਾਈਨਲ ਦਾ ਪਹਿਲਾਂ ਅੱਧ 1-1 ਦੀ ਬਰਾਬਰੀ ਤੇ ਰਿਹਾ। ਦੂਜੇ ਅੱਧ ਦੌਰਾਨ ਲੱਗੀ ਗੋਲਾਂ ਦੀ ਝੜੀ ਕਾਰਨ ਮੈਚ ਅੰਤ ਤੱਕ ਰੌਚਿਕ ਬਣਿਆ ਰਿਹਾ। ਹਾਕਸ (ਰੈੱਡ) ਵੱਲੋਂ ਗੁਰਦੀਪ ਹਾਂਸ ਨੇ 3, ਗੁਰਲਾਲ ਮਾਣੂਕੇ ਨੇ 2, ਮਨਵੀਰ ਗਿੱਲ ਅਤੇ ਕਰਮਜੀਤ ਢੁੱਡੀਕੇ ਨੇ 1-1 ਗੋਲ ਕੀਤਾ। ਹਾਕਸ ਕਲੱਬ (ਵਾਈਟ) ਵੱਲੋਂ ਦਿਲਪਾਲ ਟੀਟਾ ਨੇ ਤਿੰਨ, ਕੰਵਰ ਪੰਨੂ, ਹੈਪੀ ਢੀਂਡਸਾ, ਅਮਨਦੀਪ ਢੁੱਡੀਕੇ (ਗੋਲਡੀ) ਨੇ 1-1 ਗੋਲ ਦਾਗਿਆ। hawks photo-2,2
ਦੂਜੇ ਸੈਮੀ ਫਾਈਨਲ ਮੈਚ ਵਿੱਚ ਯੂਥ ਫੀਲਡ ਹਾਕੀ ਕਲੱਬ ਐਡਮਿੰਟਨ ਨੇ ਵਿੰਨੀਪੈੱਗ ਨੂੰ 3-2 ਦੇ ਫਰਕ ਨਾਲ ਹਰਾਇਆ। ਐਡਮਿੰਟਨ ਵੱਲੋਂ ਜਸਕਰਨ ਭੱਟੀ, ਬਲਰਾਜ ਸਿੰਘ ਅਤੇ ਗੁਰਦੀਪ ਗਿੱਲ ਨੇ 1-1, ਵਿੰਨੀਪੈੱਗ ਵੱਲੋਂ ਸਮਸ਼ੇਰ ਅਤੇ ਗੁਰਸ਼ਰਨ ਨੇ 1-1 ਗੋਲ ਕੀਤਾ। ਫਾਈਨਲ ਮੈਚ ਇਕਪਾਸੜ ਹੋ ਨਿਬੜਿਆ। ਹਾਕਸ ਕਲੱਬ ਕੈਲਗਰੀ (ਰੈੱਡ) ਨੇ ਯੂਥ ਕਲੱਬ ਐਡਮਿੰਟਨ ਨੂੰ 7-3 ਦੇ ਫਰਕ ਨਾਲ ਹਰਾਇਆ। ਇਸ ਮੈਚ ਵਿੱਚ ਗੁਰਦੀਪ ਹਾਂਸ ਨੇ ਤਿੰਨ, ਮਨਵੀਰ, ਕਿਰਪਾਲ ਸਿੱਧੂ ਅਤੇ ਹੈਪੀ ਹੋਠੀ ਨੇ 1-1 ਗੋਲ ਕੀਤਾ।
ਜੂਨੀਅਰ ਵਰਗ ਦੇ ਫਾਈਨਲ ਵਿੱਚ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੇ ਐਡਮਿੰਟਨ ਨੂੰ ਹਰਾਇਆ। ਸੀਨੀਅਰ ਵਰਗ ਕੈਲਗਰੀ ਦੇ ਗੁਰਦੀਪ ਹਾਂਸ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਅਤੇ ਐਡਮਿੰਟਨ ਦੇ ਜਸਕਰਨ ਭੱਟੀ ਨੂੰ ਐਮ.ਵੀ.ਪੀ. (ਮੋਸਟ ਵੈਲੂਐਬਲ ਪਲੇਅਰ) ਸਨਮਾਨ ਦਿੱਤਾ ਗਿਆ। ਜੂਨੀਅਰ ਵਰਗ ਵਿੱਚ ਐਡਮਿੰਟਨ ਦੇ ਗੋਲਕੀਪਰ ਮਿਲਨ ਬਦੇਸ਼ਾ ਨੂੰ ਐਮ.ਵੀ.ਪੀ. ਅਤੇ ਕੈਲਗਰੀ ਦੇ ਤਨਵੀਰ ਕੰਗ ਨੂੰ ਬਿਹਤਰੀਨ IMG_4141-3ਖਿਡਾਰੀ ਦਾ ਇਨਾਮ ਦਿੱਤਾ ਗਿਆ।ਰਾਣਾ ਹੇਅਰ ਦੀ ਨਿਗਰਾਨੀ ਹੇਠ ਹੋਏ ਰੱਸਾ-ਕਸ਼ੀ ਮੁਕਾਬਲੇ ਵਿੱਚ ਕੈਲਗਰੀ ਫਰੈਂਡਜ਼ ਕਲੱਬ ਦੀ ਟੀਮ ਜੇਤੂ ਰਹੀ। ਵਿੰਨੀਪੈੱਗ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਲਾਭ ਸਿੰਘ, ਰਣਧੀਰ ਸਿੰਘ ਪੰਧੇਰ ਅਤੇ ਮੰਗਲ ਚੱਠਾ ਦੀ ਨਿਗਰਾਨੀ ਹੇਠ ਹੋਏ ਤਾਸ਼ (ਸੀਪ) ਮੁਕਾਬਲੇ ਵਿੱਚੋਂ ਚਮਕੀਲਾ ਟੀਮ ਨੂੰ ਪਹਿਲਾ ਅਤੇ ਲਾਭ ਸਿੰਘ ਗਿੱਲ ਅਤੇ ਬਲਦੇਵ ਸਿੰਘ ਦੀ ਜੋੜੀ ਨੂੰ ਦੂਜਾ ਸਥਾਨ ਮਿਲਿਆ।
ਪ੍ਰੋ: ਦਲਜਿੰਦਰ ਸਿੰਘ ਜੌਹਲ ਦੀ ਭੰਗੜਾ ਅਕਾਦਮੀ ਅਤੇ ਯੰਗ ਭੰਗੜਾ ਗਰੁੱਪ (ਅਮਨਦੀਪ ਸਿੱਧੂ) ਦੀਆਂ ਭੰਗੜਾ ਟੀਮਾਂ ਨੇ ਦੋਵੇਂ ਦਿਨ ਚੰਗਾ ਰੰਗ ਬੰਨ੍ਹਿਆ। ਕੈਨੇਡਾ ਵੱਲੋਂ ਜੂਨੀਅਰ ਵਰਲਡ ਕੱਪ ਖੇਡ ਚੁੱਕੇ ਜਸਟਿਨ ਧਾਲੀਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਅਲਬਰਟਾ ਸਰਕਾਰ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਕੀਤੀ।ਸੀਨੀਅਰ ਵਰਗ ਦੇ ਪਹਿਲੇ ਤਿੰਨ ਇਨਾਮ ਪੰਜਾਬੀ ਭਾਈਚਾਰੇ ਵੱਲੋਂ ਸਪਾਂਸਰ ਕੀਤੇ ਗਏ ਹਨ। ਅਲਬਰਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮੇਜ਼ਰ ਸਿੰਘ ਬਰਾੜ (ਨਿਊ ਲੁੱਕ ਹੋਮ) ਅਤੇ ਕਰਮਪਾਲ ਸਿੰਘ ਸਿੱਧੂ (ਬੈਸਟ ਬਾਏ ਫਰਨੀਚਰ) ਵੱਲੋਂ ਸੀਨੀਅਰ ਵਰਗ ਦਾ ਪਹਿਲਾਂ ਇਨਾਮ ਸਪਾਂਸਰ ਕੀਤਾ ਗਿਆ ਹੈ। ਸਿੱਧੂ ਪੇਟਿੰਗ ਦੇ ਦਰਸ਼ਨ ਸਿੰਘ ਸਿੱਧੂ ਅਤੇ ਐਰੋ ਡਰਾਈਵਾਲ ਦੇ ਰਿੱਕੀ ਕਲੇਰ ਵੱਲੋਂ ਦੂਜਾ ਇਨਾਮ ਅਤੇ ਜੀ. ਆਰ. ਸੀ. ਟਰਕਿੰਗ ਦੇ ਗੁਰਤੇਜ ਸਿੰਘ ਸਵੱਦੀ ਵੱਲੋਂrass kashi-4 ਤੀਜਾ ਇਨਾਮ ਦਿੱਤਾ ਗਿਆ ।
ਜੂਨੀਅਰ ਵਰਗ (ਅੰਡਰ-੧੫) ਦਾ ਪਹਿਲਾ ਇਨਾਮ ਪੀ.ਜੀ. ਐਕਜ਼ਾਇੰਗ ਦੇ ਸਵਰਨ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ।ਬਲਿਊ ਡਾਰਟ ਟਰਾਂਸਪੋਰਟ ਦੇ ਬਰਜਿੰਦਰ ਸਿੰਘ ਰੰਧਾਵਾ ਵੱਲੋਂ ਦੂਜਾ ਅਤੇ ਸਾਬਕਾ ਫੁੱਟਬਾਲ ਖਿਡਾਰੀ ਪਵਿੱਤਰ ਗਿੱਲ ਵੱਲੋਂ ਤੀਜਾ ਇਨਾਮ ਦਿੱਤਾ ਗਿਆ।ਐਮ. ਪੀ. ਦਵਿੰਦਰ ਸ਼ੋਰੀ ਅਤੇ ਐਮ. ਐਲ. ਏ. ਦਰਸ਼ਨ ਸਿੰਘ ਕੰਗ ਤੋਂ ਇਲਾਵਾ  ਅਵਿਨਾਸ਼ ਸਿੰਘ ਖਘੂੰੜਾ, ਡੈਨ ਸਿੱਧੂ, , ਰੈੱਡ ਐਫ. ਐਮ. ਤੋਂ ਗੁਰਵਿੰਦਰ ਧਾਲੀਵਾਲ, ਗੱਲਬਾਤ ਮੈਗਜ਼ੀਨ ਦੇ ਸੰਪਾਦਕ ਨਾਮਜੀਤ ਸਿੰਘ ਰੰਧਾਵਾ ,ਗੁਰਮੀਤ ਮੰਡ, ਹਰਪਿੰਦਰ ਸਿੱਧੂ (ਪੰਜਾਬ ਇੰਸ਼ੋਰੈਸ), ਜਸਪਾਲ ਭੰਡਾਲ, ਗੋਲਡੀ ਰੋਮਾਣਾ, (ਰੀਲੌਕਸ ਟਰਾਂਸਪੋਰਟ),  ਓਂਕਾਰ ਸਿੰਘ ਢੀਂਡਸਾ, ਭਿੰਦਾ ਆਲਮਵਾਲਾ, ਜੰਗ ਸਿੰਘ ਗਿੱਲ, ਗੁਰਪ੍ਰੀਤ ਢੀਮਾਂਵਾਲੀ, ਸੁਰਿੰਦਰ ਪੁਰੀ, ਰਵਿੰਦਰ ਪੁਰੀ, ਰਾਜ ਹੁੰਦਲ, ਕੋਚ ਗੁਰਦੇਵ ਸਿੰਘ ਬੱਲ, ਪਿੰਦੀ ਬਰਾੜ, ਬਿੰਦਰਾ ਬਰਾੜ, ਕੁਲਦੀਪ ਸਿੰਘ ਸੰਧੂ (ਸਿੰਡੀਕੇਟ ਟਰਾਂਸਪੋਰਟ) ਰੇਸ਼ਮ ਸਿੰਘ ਸਿੱਧੂ

(ਸਬਵੇਅ), ਹਰਮੀਤ ਸਿੰਘ ਖੁੱਡੀਆਂ, ਰੁਪਿੰਦਰ ਲਾਲੀ, ਹਰਪਿੰਦਰ ਸਿੱਧੂ (ਪੰਜਾਬ ਇੰਸ਼ੋਰੈਸ਼), ਜ਼ੈਰੀ ਸਿੱਧੂ (ਏ ਏ ਏ ਡਰਾਇੰਵਿੰਗ ਸਕੂਲ), ਪਿੰਦਰ ਬਸਾਤੀ, ਸਮਸ਼ੇਰ ਸੰਧੂ ਮਾਣੂਕੇ, ਗੁਰਮੋਹਨ ਵੜੈਚ, ਮਨਜੀਤ ਰੋਡੇ, ਸੰਨੀ ਸ਼ਰਮਾ, ਗੁਰਮੀਤ ਕਿੰਗਰਾ, ਤਜਿੰਦਰ ਸਿੰਘ ਸਿੱਧੂ (ਮੋਗਾ ਡਰਾਇੰਵਿੰਗ ਸਕੂਲ), ਬਿੰਦਰਾ ਬਰਾੜ, ਤਾਰ ਬਰਾੜ,ਦਿਲਪਾਲ ਟੀਟਾ, ਦਲਜੀਤ ਸਿੰਘ ਪੁਰਬਾ, ਗੁਰਲਾਲ ਸਿੰਘ ਗਿੱਲ ਮਾਣੂਕੇ, ਦਲਜੀਤ ਸਿੰਘ ਕਾਕਾ ਲੋਪੋਂ, ਕਰਮਜੀਤ ਢੁੱਡੀਕੇ, ਮਨਵੀਰ ਗਿੱਲ, ਮਨਦੀਪ ਜੌਲੀ, ਗੁਰਦੀਪ ਸਿੰਘ ਹਾਂਸ, ਹਰਵਿੰਦਰ ਸਿੰਘ ਖਹਿਰਾ, ਕਮਲਜੀਤ ਢੁੱਡੀਕੇ, ਸੁਖਦੀਪ ਹਾਂਸ, ਮਨਮੋਹਨ ਗਿੱਲ ਮਾਣੂਕੇ, ਕੰਵਰ ਕੈਰੋਂ, ਗੋਲਡੀ ਢੁੱਡੀਕੇ, ਰਘਬੀਰ ਸਿੰਘ ਮੱਖਣ, ਬਿਕਰਮਜੀਤ ਮਾਨ, ਹੈਪੀ ਢੀਂਡਸਾ, ਕਿਰਪਾਲ ਸਿੱਧੂ, ਦਲਜਿੰਦਰ ਹੈਪੀ ਹੋਠੀ, ਸਵਰਨ ਸਿੰਘ, ਜਗਜੀਤ ਜੱਗਾ ਲੋਪੋਂ, ਓਂਕਾਰ ਢੀਂਡਸਾ ਅਤੇ ਸੁਰਜੀਤ ਸਿੰਘ ਹਾਜ਼ਰ ਸਨ।
ਸਾਊਂਡ ਸਿਸਟਮ ਦੀ ਸੇਵਾ ਰਣਜੀਤ ਹਾਂਸ ਵੱਲੋਂ ਅਤੇ ਫੋਟੋਗਰਾਫੀ ਜਸਵਿੰਦਰ ਚੀਮਾ ਵੱਲੋਂ ਕੀਤੀ ਗਈ।
ਰੱਸਾ-ਕਸ਼ੀ ਹਾਕੀ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ