Get Adobe Flash player

ਹਰਮਿੰਦਰ ਕੌਰ ਢਿੱਲੋਂ ਦੀ ਕਿਤਾਬ ‘ਧਰਤੀ ਤੇ ਫੁੱਲ ‘ਸਭਾ ਦੀਆਂ ਮੈਂਬਰਾ ਦੇ ਰੁ-ਬ-ਰੂ ਕੀਤੀ ਗਈ

ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ 05-04-2014 ਨੂੰ ਸ਼ੋਰੀ ਲਾਅ ਆਫਿਸ ਦੀ ਬਿਲਡਿੰਗ ਵਿੱਚ ਹੋਈ। ਸਭਾ ਦੇ ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ “ਚਾਲ ਸਮੇਂ ਦੀ ਕਹਿੰਦੀ ਏ ਆਪਾਂ ਵੀ ਵਲ਼ ਛਲ਼ ਕਰੀਏ, ਪਰ ਦਿਲ ਕਹਿੰਦਾ ਹੈ ਐ ਬੰਦੇ ਕੋਈ ਬੰਦਿਆਂ ਵਾਲੀ ਗੱਲrr2 ਕਰੀਏ” ਬੋਲਾਂ ਨਾਲ ਨਵੇਂ ਸ਼ਾਮਲ ਹੋਏ ਮੈਂਬਰ ਰਜਿੰਦਰ ਵਰਮਾ, ਨਛਤਰ ਬਸਰਾ ਅਤੇ ਸਭ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਡਾ: ਮੱਟੂ, ਮਿਸਜ਼ ਮੱਟੂ, ਉਰਮਿਲ ਸ਼ਰਮਾ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਅੱਜ ਦੇ ਮੁੱਖ ਬੁਲਾਰੇ ਡਾ: ਮੱਟੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਸੁਪਨੇ ਪੂਰੇ ਕਰਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਅਜਿਹਾ ਕਰਨ ਲਈ ਆਪਣੇ ਦਿੱਲ ਅਤੇ ਮਨ ਦੀ ਗੱਲ ਸੁਣੋ ਨਾ ਕਿ ਹੋਰ ਲੋਕਾਂ ਦੀ।

ਸਭਾ ਦੇ ਮੈਂਬਰ ਹਰਮਿੰਦਰ ਢਿਲੋਂ ਦੀ ਕਵਿਤਾਵਾਂ ਦੀ ਪਲੇਠੀ ਕਿਤਾਬ ‘ਧਰਤੀ ‘ਤੇ ਫੁੱਲ’, ਜੋ ਕਿ ਪਿਛਲੇ ਦਿਨੀਂ ਪੰਜਾਬੀ ਲਿਖਾਰੀ ਸਭਾ ਵਿੱਚ ਰਲੀਜ਼ ਕੀਤੀ ਗਈ ਸੀ, ਅੱਜ ਦੀ ਮੀਟਿੰਗ ਵਿੱਚ ਉਹਨਾਂ ਵਲੋਂ ਸਭਾ ਦੀਆਂ ਮੈਂਬਰਾਂ ਦੇ ਰੁਬਰੂ ਕੀਤੀ ਗਈ। ਗੁਰਮੀਤ ਸਰਪਾਲ ਨੇ ਕਿਤਾਬ ਬਾਰੇ ਆਪਣਾ ਲਿਖਿਆ ਪਰਚਾ ਪੜ੍ਹਿਆ। ਗੁਰਚਰਨ ਥਿੰਦ ਨੇ ਕਵਿੱਤਰੀ ਹਰਮਿੰਦਰ ਢਿਲੋਂ ਨੂੰ ਉਹਨਾਂ ਦੀ ਇਸ ਕਾਵਿਕ ਕਿਰਤ ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਹੁਣ ਸਾਹਿਤ ਦੀ ਧਰੋਹਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਾਹਿਤਕ ਮੁਲਾਂਕਣ ਵੀ ਹੋਵੇਗਾ। ਹਰਮਿੰਦਰ ਢਿਲੋਂ ਜੀ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕੀਤੀ ਅਤੇ ਕਿਤਾਬ ਵਿਚੋਂ ਕੁੱਝ ਗੀਤ ਸੁਣਾਏ।ਸਤਪਾਲ ਕੌਸ਼ਲ ਜੀ ਨੇ ਵੀ ਢਿਲੋਂ ਭੈਣ ਜੀ ਨੂੰ ਉਹਨਾਂ ਦੀ ਕਿਤਾਬ ਦੀਆਂ ਵਧਾਈਆਂ ਦਿੱਤੀਆਂ ਅਤੇ ਗਲੋਬਲ ਪ੍ਰਵਾਸੀ ਸਭਾ ਵਲੋਂ ੨੪ ਮਈ ਨੂੰ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਾਮਲ ਹਣ ਦਾ ਸੱਦਾ ਦਿੱਤਾ।
ਗੁਰਦੀਪ (ਸਿੱਖ ਵਿਰਸਾ), ਜਿਨ੍ਹਾਂ ਦਾ ਇਸ ਕਿਤਾਬ ਦੀ ਛਪਾਈ ਵਿੱਚ ਵਿਸ਼ੈਸ਼ ਯੋਗਦਾਨ ਹੈ, ਨੇ ਕਵਿਤਾਵਾਂ ਦੀ ਇਸ ਕਿਤਾਬ ਦਾ ਸਾਹਿਤਕ ਸੱਥਾਂ ਵਿੱਚ ਸਵਾਗਤ rr1ਕਰਦਿਆਂ ਵਧਾਈ ਦਿੱਤੀ। ਹਰਚਰਨ ਬਾਸੀ ਤੇ ਬੁਸ਼ਰਾ ਜੀ ਨੇ ਬੜੇ ਨਿੱਘੇ ਸ਼ਬਦਾਂ ਨਾਲ ਢਿਲੋਂ ਭੈਣ ਜੀ ਨੂੰ ਉਹਨਾਂ ਦੀ ਪਲੇਠੀ ਰਚਨਾ ਦੀ ਵਧਾਈ ਦਿੱਤੀ। ਰਾਣੀ ਚੱਠਾ ਨੇ ਪੰਜਾਬੀ ਗੀਤ ਅਤੇ ਨਿੱਕੀ ਦਾਸ ਨੇ ਹਿੰਦੀ ਗੀਤ ਸੁਣਾ ਕੇ ਮਹਿਫ਼ਲ ਨੂੰ ਰੰਗੀਨ ਤੇ ਰਸਮਈ ਬਣਾ ਦਿੱਤਾ। ਉਰਮਿਲ ਸ਼ਰਮਾ ਨੇ ਆਪਣੀ ਰਚਨਾ ਪੇਸ਼ ਕੀਤੀ। ਗੁਰਮੀਤ ਸਰਪਾਲ ਜੀ ਨੇ ਢਿਲੋਂ ਜੀ ਨੂੰ ਉਹਨਾਂ ਦੀ ਕਿਤਾਬ ਦੀਆਂ ਵਧਾਈਆਂ ਦਿੰਦੇ ਹੋਏੇ ਕਿਹਾ ਕਿ ਵਿਅਕਤੀ ਨੂੰ ਜਨਮ ਮਿਲਦਾ ਹੈ ਪਰ ਜੀਵਨ ਖੋਜਣਾ ਪੈਂਦਾ ਹੈ।ਜੀਵਨ ਇੱਕ ਮੌਕਾ ਹੈ ਜਿਸ ਵਿੱਚ ਕੁੱਝ ਕਰ ਕੇ ਵਖਾਇਆ ਜਾ ਸਕਦਾ ਹੈ।ਜ਼ਿੰਦਗੀ ਵਿੱਚ ਜਿਤਨੇ ਦੋਸਤ ਬਣਾਓਗੇ ਜ਼ਿੰਦਗੀ ਉਤਨੀ ਹੀ ਸੁਆਦਲੀ, ਨਵੀਨਤਾ ਭਰਪੂਰ ਅਤੇ ਚੜ੍ਹਦੀ ਕਲਾ ਵਾਲੀ ਹੋਵੇਗੀ।ਜੋ ਹੈ ਵਰਤਮਾਨ ਹੈ। ਵਰਤਮਾਨ ਵਿੱਚ ਹੀ ਅਸੀਂ ਬੀਤੇ ਬਾਰੇ ਸੋਚਦੇ ਹਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾਉੰਦੇ ਹਾਂ ਸੋ ਆਪਣੇ ਵਰਤਮਾਨ ਨੂੰ ਬੇਹਤਰ ਬਣਾਓ ਅਤੇ ਵਰਤਮਾਨ ਦੇ ਕੀਮਤੀ ਪਲ ਸੰਭਾਲਣ ਦਾ ਯਤਨ ਕਰੋ।
ਅੱਜ ਦੀ ਮੀਟਿੰਗ ਵਿੱਚ ਰਾਜਪਾਲ ਬਰਾੜ, ਪ੍ਰਤੀ, ਤਬਿੰਦਾ, ਸੁਰਿੰਦਰਪਾਲ ਕੈਂਥ, ਜੁਗਿੰਦਰ ਪੁਰਬਾ, ਮਹਿੰਦਰ, ਸਤਵਿੰਦਰ ਫਰਵਾਹ, ਮਨੋਹਰ ਕੌਰ, ਗੁਰਤੇਜ ਸਿੱਧੂ,rr3 ਬਲਜਿੰਦਰ ਗਿੱਲ, ਸਰਬਜੀਤ ਉੱਪਲ, ਅਮਰਜੀਤ ਸੱਗੂ, ਜਗਦੀਸ਼ ਸਰੋਆ, ਕੰਵਲਜੀਤ, ਕੁਲਦੀਪ ਥਿੰਦ, ਗਿਆਨ ਕੌਰ, ਕਿਰਨ ਤੇ ਸ਼ਸ਼ੀ ਬਾਬਲਾ ਸ਼ਾਮਲ ਸਨ। ਚੁਟਕਲਿਆਂ ਦੇ ਦੌਰ ਵਿੱਚ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਖੂਬ ਰੌਣਕ ਲਗਾਈ।
ਅੱਜ ਦੀ ਚਾਹ ਦਾ ਪ੍ਰਬੰਧ ਹਰਮਿੰਦਰ ਢਿਲੋਂ ਜੀ ਵਲੋਂ ਸੀ। ਜਿਸ ਵਿੱਚ ਸੁਰਿੰਦਰਪਾਲ ਕੈਂਥ ਵਲੋਂ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਸਾਂਝੀ ਕਰਨ ਹਿੱਤ ਲਿਆਂਦੀ ਮਠਿਆਈ ਸ਼ਾਮਲ ਹੋ ਗਈ। ਸਾਰਿਆਂ ਨੇ ਚਾਹ ਪਾਣੀ ਦਾ ਭਰਪੂਰ ਆਨੰਦ ਮਾਣਿਆ।ਸੋ ਇਸ ਪ੍ਰਕਾਰ ਅੱਜ ਦੀ ਇਕਤੱਰਤਾ ਬਹੁਤ ਹੀ ਸਫਲ ਰਹੀ। ਅੰਤ ਵਿੱਚ ਗੁਰਮੀਤ ਸਰਪਾਲ ਜੀ ਨੇ ਸਭ ਦਾ ਇਸ ਭਰਪੂਰ ਹਾਜ਼ਰੀ ਲਈ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕੀਤੀ।ਹੋਰ ਜਾਣਕਾਰੀ ਲਈ ਸਭਾ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਨਾਲ 403-280-6091 ਜਾਂ ਗੁਰਚਰਨ ਕੌਰ ਥਿੰਦ ਨਾਲ 403-293-2625 ਤੇ ਸਪੰਰਕ ਕੀਤਾ ਜਾ ਸਕਦਾ ਹੈ।