Get Adobe Flash player

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਪਰਿਵਾਰਾਂ ਨੂੰ ਪਹੁੰਚਣ ਦੀ ਬੇਨਤੀ 
ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੇਨੇਡਾ ਦੀ ਧਰਤੀ ਤੇ ਪੰਜਾਬੀ ਬੋਲੀ, ਸੱਭਿਆਾਰ ਅਤੇ ਨਵੇਂ ਲੇਖਕਾਂ ਨੂੰ ਸਾਹਿਤ ਲਿਖਣ ਸਬੰਧੀ ਉਤਸ਼ਹਿਤ ਕਰਨsnap april12,1 ਦੇ ਨਾਲ-ਨਾਲ ਹੋਰ ਵੀ ਅਗਾਂਹਵਧੂ ਸੋਚ ਦੇ ਪੋਰਗਾਰਮ ਆਪਣੇ ਸੀਮਿਤ ਸਾਧਨਾਂ ਨਾਲ ਪਿਛਲੇ 14 ਸਾਲਾਂ ਤੋਂ ਸਲਾਨਾ ਕਰਦੀ ਆ ਰਹੀ ਹੈ। ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸਟੇਜ ਤੇ ਬੋਲਣ, ਪੰਜਾਬੀ ਵੱਲ ਆਕਰਸ਼ਿਤ ਕਰਨ ਅਤੇ ਪੰਜਾਬੀ ਬੋਲਣ ਵਿਚ ਮਾਣ ਮਹਿਸੂਸ ਕਰਨ ਲਈ ਪਿਛਲੇ ਦੋ ਸਾਲਾਂ ਤੋਂ ਇਕ ਵਿਸ਼ੇਸ਼ ਪ੍ਰੋਗਰਾਮ ਸਿਰਫ ਬੱਚਿਆਂ ਲਈ ਕਰਵਾਉਂਦੀ ਆ ਰਹੀ ਹੈ। ਇਸ ਪ੍ਰੋਗਰਾਮ ਵਿਚ ਬੱਚੇ ਸਟੇਜ ਤੋਂ ਪੰਜਾਬੀ ਵਿਚ ਕੋਈ ਵੀ ਕਵਿਤਾ, ਕਹਾਣੀ ਜਾਂ ਕਿਸੇ ਵੀ ਹੋਰ ਸਾਹਿਤਕ ਵੰਨਗੀ ਵਿਚ ਕੁਝ ਸੁਣਾ ਸਕਦੇ ਹਨ ਅਤੇ ਜੱਜ ਸਹਿਬਾਨ ਵੱਲੋਂ ਬੱਚਿਆਂ ਦੀ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਚੋਣ ਕੀਤੀ ਜਾਂਦੀ ਹੈ। ਇਸ ਸਾਲ ਇਹ ਤੀਸਰਾ ਸਲਾਨਾ ਸਮਾਗਮ ਮਿਤੀ 19 ਅਪ੍ਰੈਲ 2014 ਦਿਨ ਸ਼ਨੀਵਾਰ ਨੂੰ ਵਾਈਟਹਾਰਨ ਹਾਲ ਕੈਲਗਰੀ ਵਿਚ ਦਿਨ ਦੇ ਠੀਕ ਸਾਢੇ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ ਅਤੇ ਛੇ ਸਾਲ ਤੋਂ ਬਾਰਾਂ ਸਾਲ ਤੱਕ ਦੀ ਉਮਰ ਦੇ ਬੱਚੇ ਇਸ ਮੁਕਾਬਲੇ ਦਾ ਹਿੱਸਾ ਬਣਾ ਸਕਦੇ ਹਨ। ਜਿਹਨਾਂ ਦੇ ਤਿੰਨ ਗਰੁੱਪ ਬਣਾਏ ਗਏ ਹਨ। ਇਸ ਤੋਂ ਇਲਾਵਾ ਹਰ ਭਾਗ ਲੈਣ ਵਾਲੇ snap april 12,2ਬੱਚੇ ਨੂੰ ਸਨਮਾਨਿਤ ਕੀਤਾ ਜਵੇਗਾ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਝਲਕੀਆਂ ਵੀ ਪੇਸ਼ ਕੀਤੀਆ ਜਾਣਗੀਆਂ। ਇਹ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਸੁਖਪਾਲ ਪਰਮਾਰ ਨੇ ਦਿੰਦਿਆ ਦੱਸਿਆ ਕੈਲਗਰੀ ਨਿਵਾਸੀ ਜਰੂਰ ਇਸ ਪ੍ਰੋਗਾਰਮ ਵਿਚ ਪਿਛਲੇ ਸਾਲਾਂ ਵਾਂਗ ਵੱਧ-ਚੜ੍ਹਕੇ ਆਪਣੇ ਬੱਚਿਆਂ ਦੇ ਨਾਮ ਸ਼ਾਮਿਲ ਕਰਾਉਣ। ਇਸ ਪਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਅਤੇ ਬੱਚਿਆਂ ਦੇ ਨਾਮ ਦਰਜ਼ ਕਰਵਾਉਣ ਲਈ ਜਨਰਲ ਸਕੱਤਰ ਸੁਖਪਾਲ ਪਰਮਾਰ ਨਾਲ 403-830-2374 ਜਾਂ ਸਭਾ ਦੇ ਪਰਧਾਨ ਹਰੀਪਾਲ ਨਾਲ 403-714-4816 ਤੇ ਸਪੰਰਕ ਕੀਤਾ ਜਾ ਸਕਦਾ ਹੈ।