Get Adobe Flash player

ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ ਵੱਲੋ ਉਲੀਕਿਆ ਗਿਆ ਪ੍ਰੋਗਰਾਮ
ਬਲਜਿੰਦਰ ਸੰਘਾ-ਅਜਮੇਰ ਸਿੰਘ ਸਿੱਖ ਧਰਮ ਦਾ ਇਕ ਅਜਿਹਾ ਲੇਖਕ ਹੈ, ਜਿਸਨੇ ਸਿੱਖ ਧਰਮ ਬਾਰੇ ਦੋ ਕਿਤਾਬਾਂ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਅਤੇ ‘ਸਿੱਖ s1ਰਾਜਨੀਤੀ ਦਾ ਦੁਖਾਂਤ-ਕਿਸ ਬਿਧ ਰੁਲੀ ਪਾਤਸ਼ਾਹੀ’ ਲਿਖੀਆ ਅਤੇ ਹੁਣ ਉਹਨਾਂ ਗਦਰੀ ਬਾਬਿਆਂ ਬਾਰੇ ਆਪਣੀ ਕਿਤਾਬ ‘ਗ਼ਦਰੀ ਬਾਬੇ ਕੌਣ ਸਨ’ ਲਿਖੀ ਹੈ, ਜਿਸ ਵਿਚ ਉਹਨਾਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਸਿੱਖਾਂ ਦੇ ਕੁਰਬਾਨੀ ਅਤੇ ਵਾਲੇ ਜ਼ਜਬੇ ਦੇ ਅਧਾਰਿਤ ਇਸ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗਦਰੀ ਬਾਬਿਆਂ ਦੀ ਕੁਰਬਾਨੀ ਦੇ ਜ਼ਜਬੇ ਪਿੱਛੇ ਉਹਨਾਂ ਦਾ ਸਿੱਖੀ ਲਹਿਰ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਤ ਹੋਣਾ ਅਤੇ ਆਪਣੇ ਧਰਮ ਵਿਚ ਪੂਰੇ ਪੱਕੇ ਹੋਣਾ ਹੈ। ਕੋਸੋ ਹਾਲ ਕੈਲਗਰੀ ਵਿਚ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਾਰਮ ਵਿਚ ਉਹਨਾਂ ਤਕਰੀਬਨ ਢਾਈ ਘੰਟੇ ਤੱਕ ਬੜੀ ਸਾਹਿਜ ਅਤੇ ਦਲੀਲ ਭਰਪੂਰ ਗੱਲਬਾਤ ਰਾਹੀ ਆਪਣੇ ਵਿਚਾਰ ਰੱਖੇ। ਉਹਨਾਂ ਬੰਗਾਲੀ ਯੋਧਿਆਂ ਦੀ ਕੁਰਬਾਨੀ ਅਤੇ ਅਜ਼ਾਦੀ ਲਈ ਕੀਤੇ ਯਤਨਾਂ ਤੋਂ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਕੁਰਬਾਨੀਆਂ ਦਾ ਸਿਲਸਿਲਾ ਮਾਰਕਸਵਾਦ ਵਿਚ ਵੀ ਰਿਹਾ ਹੈ ਤੇ ਬੇਸ਼ਕ ਉਹਨਾਂ ਦੁਨਿਆਵੀ ਢੰਗ ਨਾਲ ਕੁਰਬਨੀਆਂ ਕਰਦੇ ਹੋਏ ਮਨੁੱਖਤਾ ਲਈ ਕਾਫੀ ਕੁਝ ਚੰਗਾ ਕਰਨ ਵਿਚ ਸਫਲ ਹੋਏ ਹਨ ਪਰ ਸਿੱਖ ਧਰਮ ਵਿਚ ਕੁਰਬਨੀ ਦਾ ਜ਼ਜਬਾਂ ਇਸ ਤੋਂ ਵੱਖਰਾ ਅਤੇ ਜ਼ਜਬੇ ਦੀ ਤਸੀਰ ਨਾਲ ਜੁੜਿਆ ਹੋਇਆ ਹੈ ਅਤੇ ਸਾਰੇ ਸਿੱਖ ਗ਼ਦਰੀ ਇਸ ਤੋਂ ਪ੍ਰਭਾਵਿਤ ਸਨ। ਇਕ ਸਿੱਖ ਅਤੇ ਇਕ ਯਹੂਦੀ ਵਿਚ ਵੀ ਬਹੁਤ ਫਰਕ ਹੈ ਜਿੱਥੇs2 ਯਹੂਦੀਆਂ ਨੇ ਮੌਕਾ ਮਿਲਣ ਤੇ ਆਪਣੇ ਲੋਕਾਂ ਤੇ ਹੋਏ ਜ਼ੁਲਮ ਦਾ ਬਦਲਾ ਲੈਣ ਦਾ ਰਾਹ ਅਪਣਾਇਆ ਉੱਥੇ ਪੰਜਾਬ ਵਿਚ ਜਦੋਂ ਬੱਸਾਂ ‘ਚੋ ਕੱਢਕੇ ਨਿਰਦੋਸ਼ ਹਿੰਦੂ  ਮਾਰੇ ਜਾਂਦੇ ਸਨ ਤਾਂ ਉਹਨਾਂ ਦਾ  ਵਿਰੋਧ ਵੀ ਸਿੱਖਾਂ ਨੇ ਹੀ ਸਭ ਤੋਂ ਵੱਧ ਕੀਤਾ ਕਿ ਇਹ ਸਿੱਖ ਧਰਮ ਦਾ ਮਾਰਗ ਨਹੀਂ ਹੈ। ਸਿੱਖ ਧਰਮ ਦੀ ਫਿਲਾਸਫੀ ਬਹੁਤ ਵਿਸ਼ਾਲ ਅਤੇ ਡੂੰਘੀ ਹੈ ਅਤੇ ਇਹ ਤਾਂ ਭਾਈ ਘਨੱਈਏ ਰਾਹੀ ਜੰਗ ਦੇ ਮੈਦਾਨ ਵਿਚ ਵੀ ਦੁਸ਼ਮਣ ਦਾ ਭਲਾ ਚਹੁੰਦੀ ਹੈ। ਉਹਨਾਂ ਨੇ ਸਾਰੇ ਗੱਲਬਾਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਸਮੇਟਦਿਆਂ ਇਹ ਕਿਹਾ ਕਿ ਸਿੱਖੀ ਦੇਸ਼ ਭਗਤੀ ਤੋਂ ਵੱਡੀ ਹੈ ਅਤੇ ਇਸਦਾ ਉਦੇਸ਼ ਬੰਦਿਆਂ ਨੂੰ ਮਾਰਨਾ ਜਾਂ ਬੰਦੇ ਬਦਲਣਾ ਨਹੀਂ ਬਲਕਿ ਬੰਦੇ ਨੂੰ ਅੰਦਰੋਂ ਬਦਲਣਾ ਹੈ। ਇਸ ਕਿਤਾਬ ਵਿਚ ਗਦਰੀ ਬਾਬਿਆਂ ਬਾਰੇ ਜਾਣਕਾਰੀ ਤੋਂ ਇਲਾਵਾਂ ਕਈ ਤਰਾਂ ਦੇ ਭਰਮ-ਭੁਲੇਖੇ ਵੀ ਦੂਰ ਕਰਨ ਦੀ ਦਲੀਲ ਭਰਪੂਰ ਕੋਸ਼ਿਸ਼ ਹੈ। ਉਹਨਾਂ ਨਿਮਰਤਾ ਭਰਪੂਰ ਇਹ ਵੀ ਕਿਹਾ ਕੀ ਉਹਨਾਂ ਦੀ ਇਹ ਕਿਤਾਬ ਗਦਰੀ ਬਾਬਿਆਂ ਬਾਰੇ ਕੋਈ ਆਖਰੀ ਜਾਣਕਾਰੀ ਨਹੀਂ ਹੈ ਬਲਕਿ ਇਸਤੋਂ ਅੱਗੇ ਵੀ ਹੋਰ ਖੋਜ ਕਰਨ ਵਾਲੀ ਹੈ। ਇਸਤੋਂ ਇਲਾਵਾਂ ਕਈ ਸੱਜਣਾਂ ਨੇ ਉਹਨਾਂ ਦੇ ਵਿਚਾਰਾਂ ਦੀ ਪ੍ਰਸੰਸਾ ਵੀ ਕੀਤੀ ਅਤੇ ਸਵਾਲ ਜਵਾਬ ਵੀ ਹੋਏ। ਜਿਸ ਵਿਚ ਹਰਭਜਨ ਸਿੰਘ ਢਿੱਲੋ, ਰਿਸ਼ੀ ਨਾਗਰ, ਬਲਜਿੰਦਰ ਸੰਘਾ, ਰੰਜੇਸ਼ ਅੰਗਰਾਲ, ਸੁਖਵੀਰ ਗਰੇਵਾਲ  ਆਦਿ ਨੇ ਭਾਗ ਲਿਆ। ਸਟੇਜ ਦੀ ਜਿੰæਮੇਵਾਰੀ ਵਾਰੀ ਭਾਈ ਬੀਰ ਸਿੰਘ ਵੱਲੋਂ ਨਿਭਾਈ ਗਈ। ਕੋਸੋ ਦੀ ਸਮੂਹ ਕਮੇਟੀ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿਚ ਪ੍ਰਧਾਨ ਹਰਜੀਤ ਸਰੋਆ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਕੋਸੋ ਵੱਲੋਂ ਲੇਖਕ ਅਜਮੇਰ ਸਿੰਘ ਨੂੰ ਪਲੈਕ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਰਣਬੀਰ ਸਿੰਘ ਪਰਮਾਰ, ਸੰਗਰਾਮ ਸਿੰਘ ਸੰਧੂ, ਬਲਜਿੰਦਰ ਸਿੰਘ ਸੰਧੂ, ਮੰਗਲ ਚੱਠਾ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਚਰਨ ਸਿੰਘ ਹੇਹਰ, ਅਵਤਾਰ ਸਿੰਘ ਰਹਿਲ, ਹਰਮੀਤ ਸਿੰਘ ਖੁੱਡੀਆਂ, ਸੁਰਿੰਦਰ ਗੀਤ, ਸੁਰਿੰਦਰ ਸਿੰਘ ਰਹਿਲ, ਪੈਰੀ ਮਾਹਲ ਤੋਂ ਇਲਾਵਾ ਬਹੁਤ ਸਾਰੇ ਸਰੋਤੇ ਹਾਜ਼ਰ ਸਨ। ਚੇਤੇ ਰਹੇ ਕਿ ਇਹ ਕਿਤਾਬ ਇਸੇ ਦਿਨ ਦੁਪਹਿਰ ਨੂੰ ਗੁਰਦੁਅਰਾ ਦਸ਼ਮੇਸ਼ ਕਲਚਰ ਸੈਟਰ ਕੈਲਗਰੀ ਵਿਚ ਰੀਲੀਜ਼ ਕੀਤੀ ਗਈ ਅਤੇ ਲੇਖਕ ਅਜਮੇਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।