Get Adobe Flash player

ਗੁਰਚਰਨ ਕੌਰ ਥਿੰਦ -ਰਾਇਲ ਵਿਮੇਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਮਿੱਤੀ 12.10.2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ 220 ਨੰਬਰ ਕਮਰਾ ਵਿੱਚ ਆਯੋਜਿਤ ਕੀਤੀ ਗਈ।ਕੈਲਗਰੀ ਇਮੀਗ੍ਰੈਂਟ ਵਿਮੇਨ ਐਸੋਸੀਏਸ਼ਨ ਵਿਖੇ ਫੈਮਲੀ ਕਾਂਊਸਲਰ ਵਜੋਂ ਸੇਵਾ ਨਿਭਾ ਰਹੀ ਬੇਲਾ ਗੁਪਤਾ ਵਲੋਂ ਸਭਾro1 ਦੀਆਂ ਮੈਂਬਰਾਂ ਲਈ ਆਪਣੇ ਅੰਦਰਲੇ ਗੁਣਾਂ ਨੂੰ ਪਛਾਨਣ ਅਤੇ ਉਹਨਾਂ ਤੇ ਫੋਕਸ ਕਰਨ ਸਬੰਧੀ ‘ਮੈਂਟਲ ਐਮਪਾਵਰਮੈਂਟ’ ਸਿਰਲੇਖ ਹੇਠ ਸੈਮੀਨਾਰ ਲਗਾਇਆ ਗਿਆ।ਕੁੱਝ ਮਹੀਨੇ ਪਹਿਲਾਂ ਇਸ ਸਬੰਧੀ ਉਹਨਾਂ ਵਲੋਂ ਭਰਪੂਰ ਜਾਣਕਾਰੀ ਦਿੱਤੀ ਗਈ ਸੀ, ਉਸੇ ਨੂੰ ਜਾਰੀ ਰਖਦਿਆਂ ਇਸ ਵਾਰ ਬਹੁਤ ਸਾਰੀਆਂ ਐਕਟੀਵੀਟੀਜ਼ ਦੁਆਰਾ ਪ੍ਰੈਕਟੀਕਲ ਗਿਆਨ ਪ੍ਰਦਾਨ ਕੀਤਾ ਗਿਆ।ਆਪਣੇ ਆਪ ਨੂੰ ਸ਼ੀਸ਼ੇ ਵਿੱਚ ਆਪਣੇ ਅਕਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਕੇ ਇਹ ਕਹਿਣਾ ਕਿ ‘ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ’ ਵਿਅਕਤੀ ਅੰਦਰ ਸਵੈ-ਸਤਿਕਾਰ ਵਧਾਉਂਦਾ ਹੈ ਅਤੇ ਆਪਣੇ ਆਪ ਨੂੰ ਨਕਾਰਨ ਦੀ ਤਾਕਤ ਨੂੰ ਕਮਜ਼ੋਰ ਕਰਦਾ ਹੈ, ਇਸੇ ਤਰ੍ਹਾਂ ਆਪਣੇ ਭੁੱਲੇ ਵਿਸਰੇ ਗੁਣਾਂ ਨੂੰ ਯਾਦ ਕਰਕੇ ਕਾਗਜ਼ ਤੇ ਲਿਖਣਾ ਤੇ ਇਹ ਕਹਿਣਾ ‘ਮੈਂ ਚੰਗੀ ਪਤਨੀ ਹਾਂ’ ‘ਮੈਂ ਚੰਗੀ ਮਾਂ ਹਾਂ’ ਆਦਿ ਆਪਣੇ ਗੁਣਾਂ ਨੂੰ ਵਿਕਸਤ ਕਰਨ ਦੀ ਤਾਕਤ ਦੇਂਦਾ ਹੈ ਜਿਸ ਨਾਲ ਫੈਸਲਾ ਲੈਣ ਵਰਗੇ ਗੁਣਾਂ ਵਿੱਚ ਵਾਧਾ ਹੁੰਦਾ ਹੈ ਅਤੇ ਦਿਮਾਗੀ ਤਾਕਤ ਹਾਸਲ ਹੁੰਦੀ ਹੈ।ਬੇਲਾ ro2ਗੁਪਤਾ ਦੁਆਰਾ ਕਰਵਾਈਆਂ ਗਈਆਂ ਭਿੰਨ ਭਿੰਨ ਐਕਟੀਵੀਟੀਜ਼ ਦੁਆਰਾ ਦਿੱਤੇ ਗਏ ਅਜਿਹੇ ਸੁਨੇਹਿਆਂ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਨੇ ਬਾਖੂਬੀ ਹਿੱਸਾ ਲਿਆ ਅਤੇ ਲਾਭ ਉਠਾਇਆ। ਪ੍ਰਧਾਨ ਗੁਰਮੀਤ ਕੌਰ ਸਰਪਾਲ ਜੀ ਨੇ ‘ਬਲੀਫ਼ ਸਿਸਟਮ’ ਸਬੰਧੀ ਗੱਲ ਕਰਦਿਆਂ ਦੱਸਿਆ ਕਿ ‘ਜਿਹੋ ਜਿਹੀ ਤੁਹਾਡੀ ਸੋਚ ਹੈ ਤੁਸੀਂ ਉਸੇ ਤਰ੍ਹਾਂ ਦੇ ਬਣ ਜਾਂਦੇ ਹੋ।ਤੁਹਾਡੀਆਂ ਸੋਚਾਂ ਦੇ ਮੁਤਾਬਕ ਹੀ ਤੁਹਾਡੀ ੰਿਜ਼ੰਦਗੀ ਦੇ ਤਜਰਬੇ ਹੁੰਦੇ ਹਨ ਅਤੇ ਉਹਨਾਂ ਦੇ ਉਹੋ ਜਿਹੇ ਹੀ ਨਤੀਜੇ ਨਿਕਲਦੇ ਹਨ।’  ਉਹਨਾਂ ਨੇ ਆਪਣੇ ਨੁੱਕਤੇ ਨੂੰ ਸਪਸ਼ਟ ਕਰਨ ਹਿੱਤ ਇਕ ਸਾਧੂ ਨਾਲ ਇੱਕ ਵਿਅਕਤੀ ਦੀ ‘ਰੱਬ ਦਾ ਨਾਂ ਲੈਣ ਨਾਲ ਕਿੰਵੇਂ ਅਸਰ ਹੁੰਦਾ ਹੈ?’ ਸਬੰਧੀ ਵਾਰਤਾਲਾਪ ਤੇ ਸਾਧੂ ਦਾ ਇੱਕ ਪ੍ਰੈਕਟੀਕਲ ਤਜਰਬਾ ਕਰਵਾ ਕੇ ਉਸ ਨੂੰ ਉਸ ਦੀ ਸੋਚ ਦਾ ਗਿਆਨ ਕਰਵਾਉਣ ਵਾਲੇ ਦ੍ਰਿਸ਼ਟਾਂਤ ਨੇ ਸਭ ਤੇ ਡੂੰਘਾ ਪ੍ਰਭਾਵ ਪਾਇਆ ਅਤੇ ਅੱਜ ਦੇ ਸੈਮੀਨਾਰ ਨੂੰ ਸੰਪੂਰਨ ਕੀਤਾ ਉਪਰੰਤ ਹਰਚਰਨ ਬਾਸੀ ਅਤੇ ਹਰਮਿੰਦਰ ਢਿਲੋਂ ਵਲੋਂ ਆਪਣੇ ਜਨਮ ਦਿਨ ਤੇ ਲਿਆਂਦਾ ਕੇਕ ਕੱਟਿਆ ਗਿਆ ਅਤੇ ਅਮਰਜੀਤ ਸੱਗੂ, ਗਿਆਨ ਕੌਰ ਅਤੇ ਕੁਲਦੀਪ ਥਿੰਦ ਹੁਰਾਂ ਵਲੋਂ ro3ਕੀਤੀ ਗਈ ਖਾਣ ਪੀਣ ਦੀਆਂ ਚੀਜ਼ਾਂ ਅਤੇ ਚਾਹ ਦੀ ਸੇਵਾ ਦਾ ਆਨੰਦ ਮਾਣਿਆਂ।ਸਭਾ ਵਿੱਚ ਤਿੰਨ ਨਵੇਂ ਮੈਂਬਰਾਂ ਗੁਰਮੀਤ ਕੌਰ, ਕੁਲਦੀਪ ਕੌਰ ਅਤੇ ਮਹਿੰਦਰ ਕੌਰ ਦੀ ਸ਼ਮੂਲੀਅਤ ਨੂੰ ਸਭ ਨੇ ਤਾੜੀਆਂ ਨਾਲ ਪ੍ਰਵਾਨਿਆ।ਇਸ ਤਰ੍ਹਾਂ ਇਹ ਸਭਾ ਦਿਨ ਬਦਿਨ ਕੈਲਗਰੀ ਦੀਆਂ ਔਰਤਾਂ ਲਈ ਖਿੱਚ ਦਾ ਕੇਂਦਰ ਅਤੇ ਉਤਸ਼ਾਹ ਦਾ ਸੋਮਾ ਬਣ ਰਹੀ ਹੈ। ਰਾਜਿੰਦਰ ਚੋਹਕਾ ਜੀ ਨੇ ਵੀ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਭਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੇਰੇ ਮਨ ਵਿੱਚ ਹਿਚਕਚਾਹਟ ਸੀ ਕਿ ਸ਼ਾਇਦ ਮੈਂ ਇਸ ਦੇ ਮਿਆਰ ਤੇ ਪੂਰੀ ਉੱਤਰ ਸਕਾਂਗੀ ਜਾਂ ਨਹੀਂ ਪਰ ਇੱਥੇ ਆ ਕੇ ਮੈਨੂੰ ਬਹੁਤ ਸਤਿਕਾਰ, ਪਿਆਰ ਅਤੇ ਸਿੱਖਣ ਨੂੰ ਮਿਲਿਆ ਕਰਬੀ ਸੈਂਟਰ, ਕੈਲਗਰੀ ਵਿਖੇ ਸੀਨੀਅਰਜ਼ ਵਲੋਂ 5 ਨਵੰਬਰ 2013 ਨੂੰ ਮਨਾਏ ਜਾ ਰਹੇ ਦਿਵਾਲੀ ਫੰਕਸ਼ਨ ਵਿੱਚ ਸਭਾ ਦੀਆਂ ਮੈਂਬਰਾਂ ਵਲੋਂ ‘ਜਾਗੋ’ ਆਈਟਮ ਪੇਸ਼ ਕਰਕੇ ਹਿੱਸੇਦਾਰੀ ਪਾਈ ਜਾਵੇਗੀ। ਸਭਾ ਦੀ ਅਗਲੀ ਮੀਟਿੰਗ ਨਵੰਬਰ ਦੇ ਦੂਸਰੇ ਸ਼ਨੀਵਾਰ ਮਿੱਤੀ 09.11.2013 ਨੂੰ ਹੋਵੇਗੀ। ਸੰਪਰਕ ਕਰ ਸਕਦੇ ਹੋ : ਪ੍ਰਧਾਨ ਗੁਰਮੀਤ ਕੌਰ ਸਰਪਾਲ, ਫੋਨ : 403-280-6090