Get Adobe Flash player

ਚਾਨਣ ਦੇ ਵਣਜਾਰੇ ਡਾ.ਨਰਿੰਦਰ ਦਬੇਲਕਰ ਨੂੰ ਆਗੂਆਂ ਵੱਲੋਂ ਸ਼ਰਧਾਜਲੀ

ਮਾ.ਭਜਨ ਗਿੱਲ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਇੱਥੇ ਕੋਸੋ ਹਾਲ ਵਿਖੇ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ 68 ਸਾਲਾ  IMG_0882ਡਾ:ਨਰਿੰਦਰ ਦਬੋਲਕਰ ਨੂੰ ਵੱਖ-ਵੱਖ ਆਗੂਆਂ ਵੱਲੋ ਸਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਾ.ਭਜਨ ਗਿੱਲ ਨੇ  ਦਸਿਆ ਕਿ ਨਰਿੰਦਰ ਦਬੇਲਕਰ ਜਿੰਦਗੀ ਭਰ ਅੰਧ ਵਿਸ਼ਵਾਸ਼ਾਂ ,ਜੋਤਸ਼ੀਆਂ-ਤਾਂਤਰਿਕਾ ,ਵਹਿਮਾਂ ਭਰਮਾਂ ਖਿਲਾਫ ਜੂਝਦਾ ਰਿਹਾ ।ਮੰਦਰਾਂ ‘ਚ ਔਰਤਾਂ ਦੇ ਜਾਣ ਤੇ ਪਾਬੰਦੀ ਵਿਰੁੱਧ ,ਨੀਵੀਆਂ ਜਾਤੀਆਂ ਦੇ ਖੁਹਾਂ ਤੋ ਪਾਣੀ ਭਰਨ ਵਿਰੁੱਧ,ਵਿਧਾਨ ਸਭਾ ਚ ਜਾਦੂ-ਟੂਣੇ ਵਿਰੁੱਧ ਬਿਲ ਪਾਸ ਕਰਾਉਣ ਆਦਿ ਮੁੱਦਿਆਂ ਤੇ ਸੰਘਰਸ਼ ਦੀ ਅਗਵਾਈ ਕਰਦਾਂ ਰਿਹਾ।ਮਰਨ ਦੀ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਮਹਾਂਰਾਸ਼ਟਰ ਦਾ ਟੀ.ਕਾਵੂਰ ਕਿਹਾ ਜਾਣ ਵਾਲਾ ਦਲੇਰ ਅਤੇ ਸਿਰੜੀ ਮਨੁੱਖ ,ਮਰਨ ਤੱਕ ਸਮਾਜ ਨੂੰ ਰੁਸ਼ਨਾਉਣ ਲਈ ਪਰੇਰਨਾ ਦੀ ਜੋਤ ਜਗਮਗਾਉਦਾ ਰਿਹਾ। 20 ਅਗਸਤ ਸਵੇਰ ਨੂੰ ਪੂਣੇ ਮਹਾਰਾਸ਼ਰ ਦੋ ਫਿਰਕਾਪਰਸਤ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ। ਐੇਸੋਸੀਏਸ਼ਨ ਦੇ ਪਰਧਾਨ ਸੋਹਨ ਮਾਨ ਹੋਰਨਾਂ ਨੇ ਕਿਹਾ ਕਿ ਡਾ:ਨਰਿੰਦਰ ਉਨਾਂ ਲੋਕਾਂ ਦੀ ਕਤਾਰ ਵਿੱਚ ਜਾ ਖੜੋਤਾ ਜੋ ਮਰ ਕੇ ਵੀ ਨਹੀ ਮਰਦੇ।ਇਹ ਉਹ ਚਰਾਗ ਸਨ ਜੋ ਬੁਝਣ ਤੋ ਬਾਦ ਵੀ ਚਾਨਣ ਵੰਡਦੇ ਹਨ।ਅਫਸੋਸ ਹੈ ਕਿ ਸਿਆਸਤਦਾਨ ਕੁਰਸੀਆਂ ਲਈ ਜੰਤਰ -ਮੰਤਰ ,ਕਰਮਾਂ ਕਾਂਡਾ,ਸੰਤ ਬਾਬਿਆਂ ਦਾ ਸਹਾਰਾ ਲੈਦੇ ਹਨ।ਲੰਮੇ ਚੋਲਿਆਂ ਵਾਲੇ ਬਾਬਿਆਂ ਦੇ ਹੱਥ ਕਾਨੂਨੰ ਨਾਲੋ ਲੰਬੇ ਹੁੰਦੇ ਹਨ।ਇਹ ਸਾਜਸ਼ ਸਮਾਜ ਨੂੰ ਤਬਾਹ ਕਰ ਰਹੀ ਹੈ। ਤਰਲੋਚਨ ਦੂਹਰਾ ਨੇ ਕਿਹਾ ਕਿ ਰੂੜੀ ਤੇ ਸੁੰਟਣ ਵਾਲੇ ਰੂੜੀਵਾਦੀ ਵਿਚਾਰਾਂ ਨੂੰ ਵੰਗਾਰੇ ਜਾਣ ਤੋ ਬਾਦ ਕਰਮ ਕਾਂਡੀਆਂ ਦੇ ਇਸ਼ਾਰੇ ਤੇ ਹੀ ਦਬੋਲਕਰ ਦੀ ਹੱਤਿਆ ਹੋਈ ਹੈ। ਇਹ ਉਨਾ ਕਾਲੀਆਂ ਤਾਕਤਾਂ ਦਾ ਵਹਿਮ ਹੈ ਕਿ ਕਿਰਨਾਂ ਨੂੰ ਕਤਲ ਕਰਨ ਨਾਲ ਸ਼ਇਦ ਸੂਰਜ ਖਤਮ ਹੋ ਜਾਵੇਗਾ।ਡਾ:ਦਬੋਲਕੂਰ ਨੂੰ ਕਤਲ ਕਰਨ ਨਾਲੋ ਤਰਕਸ਼ੀਲ ਲਹਿਰ ਨੂੰ ਹੋਰ ਹੁਲਾਰਾ ਮਿਲਿਆ ਹੈ। ਸਿੱਖ ਵਿਰਸੇ ਦੇ ਸੰਪਾਦਕ  ਅਤੇ ਮੀਡੀਆ ਕਲੱਬ ਕੈਲਗਰੀ ਦੇ ਪਰਧਾਨ ਸ੍ਰੀ ਹਰਚਰਨ ਪਰਹਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਮਨੁੱਖਤਾਵਾਦੀ ਸੀ। ਉਸ ਮਹਾਨ ਰਹਿਬਰ ਅਤੇ ਚਿੰਤਕ ਨੇ ਸਥਾਪਤ ਧਰਮਾਂ ਦੀਆਂ ਸਾਰੀਆਂ ਰੂੜੀਵਾਦੀ ਧਾਰਨਾਵਾਂ ਨੂੰ ਬੜੀ ਦਲੇਰੀ ਨਾਲ ਰੱਦ ਕੀਤਾ ਸੀ। ਪਰੰਤੂ ਉਹਨਾਂ ਦੇ ਨਾਮ ਤੇ photo110ਮਾਇਆਧਾਰੀ ਬਾਬੇ ਡੇਰੇ ਬਣਾਕੇ ਲੋਕਾਂ ਨੂੰ ਕਰਮਾਂ-ਕਾਂਡਾ ਵਿੱਚ ਪਾ ਰਹੇ ਹਨ।ਇਸ ਤਰ੍ਹਾਂ ਲੋਕਾਂ ਦੀ ਆਰਥਿਕ,ਸਰੀਰਕ ਅਤੇ ਮਾਨਸਿਕ ਲੁੱਟ ਕਰਤੇ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰ ਰਹੇ ਹਨ।ਜਿੰਨਾ ਨੁਕਸਾਨ ਸਮਾਜ ਦਾ ਇਹ ਸ਼ਕਤੀਆਂ ਕਰ ਰਹੀਆਂ ਹਨ ਸ਼ਾਇਦ ਹੀ ਕੋਈ ਹੋਰ ਕਰ ਰਿਹਾ ਹੋਵੇ।ਸਇੰਸ ਅਤੇ ਟੈਕਨਾਲੋਜੀ ਦੇ ਯੁੱਗ ਚ ਸਾਨੂੰ ਮਨੁੱਖਤਾ-ਵਾਦੀ ਸੋਚ ਅਪਣਾ ਕੇ ਵਧੀਆ ਸਮਾਜ ਸਿਰਜਣ ਚ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾ ਮੀਡੀਆ ਕਲੱਬ ਦੇ ਹੁਣੇ ਹੁਣੇ ਕੀਤੇ ਫੇਸਲੇ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਅਸੀ ਮੀਡੀਆ ਕਲੱਬ ਵੱਲੋ ਫੇਸਲਾ ਕੀਤਾ ਕਿ ਮੀਡੀਆ ਵਾਲੇ ਜੋਤਸ਼ੀਆਂ /ਤਾਂਤਰਿਕਾਂ ਆਦਿ IMG_0899ਦੀ ਐਡ ਪੇਪਰਾਂ ਵਿੱਚ ਨਾ ਲਾਉਣ। ਪੇਰੀ ਮਾਹਲ  ਨੇ ਕਿਹਾ ਕਿ ਆਸਾ ਰਾਮ ਬਾਪੂ ,ਸਰਸਾ ਵਾਲੇ ਬਾਬੇ ਰਾਮ ਰਹੀਮ ਨਿਰਮਲ ਬਾਬੇ ਆਦਿ ਵਰਗੇ ਬਾਬੇ ਅੱਜ ਕਰੋੜਾਂ ਨਹੀ ਸਗੋ ਅਰਬਾਂ ਰੁਪਈਆ ਕਮਾ ਰਹੇ ਹਨ।ਡੇਰਿਆਂ ਅਤੇ ਧਾਰਮਿਕ  ਸਥਾਨਾਂ ਵਿੱਚ ਬਲਾਤਕਾਰ ਹੋ ਰਹੇ ਹਨ,ਕਤਲ ਅਤੇ ਅਗਵਾ ਦੀਆਂ ਵਾਰਦਾਤਾਂ ਹੋ ਰਹੀਆਂ ਹਨ,ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਇਕਬਾਲ ਖਾਨ ਨੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ  ਵਰਿੰਦਰ ਵਾਲੀਆ ਦੀ ਬਹੁਤ ਹੀ ਪਾਏਦਾਰ ਅਤੇ ਪ੍ਰਭਾਵਸ਼ਾਲੀ ਲਿਖਤ ਹਰਫਾਂ ਦੇ ਆਰ ਪਾਰ” ਚਾਨਣ ਦੇ ਵਣਜਾਰੇ ਕਦੇ ਮਰਦੇ ਨਹੀ”ਪੜ੍ਹਕੇ ਸਰੋਤਿਆਂ ਨਾਲ ਸਾਂਝੀ ਕੀਤੀ।ਇਸ ਲਿਖਤ ਨੇ ਸਰੋਤਿਆਂ ਤੇ ਡੂੰਘਾ ਪ੍ਰਭਾਵ ਛੱਡਿਆ।ਸੱਭ ਸਰੋਤਿਆਂ ਨੇ ਪੰਜਾਬੀ ਟ੍ਰਿਬਿਊਨ ,ਸਪੋਕਸਮੈਨ,ਟੀ.ਵੀ ਚੈਨਲ ਡੇਅ ਐਡ ਨਾਈਟ ਆਦਿ ਮੀਡੀਆ ਦੇ ਇਸ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਮਾਸਟਰ ਬਚਿੱਤਰ ਗਿੱਲ ਨੇ ਕਿਹਾ ਕਿ ਜਦੋ ਅਸੀ ਪੁਰਾਣੇ ਇਤਿਹਾਸ ਤੇ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਕਾਪਰਨੀਕਸ ,ਗਲੈਲਿਊ ਅਤੇ ਬਰੂਨੋ ਵਰਗੇ ਮਹਾਨ ਵਿਗਿਆਨੀਆਂ ਨੂੰ ਦੇਸ਼ ਨਿਕਾਲੇ ,ਫਾਸੀਆਂ,ਕੈਦਾਂ ਆਦਿ ਦੀਆਂ ਸਜ਼ਾਵਾਂ ਦਿੱਤੀਆਂ ਕਿਉਕਿ ਧਾਰਮਿਕ ਰੂੜੀਵਾਦੀਆਂ ਅਤੇ ਸ਼ਾਸ਼ਕਾਂ ਨੂੰ ਉਸ ਸਮੇ ਇਹ ਮੁਆਫਕ ਨਹੀ ਆ ਰਿਹਾ ਸੀ।ਪਰੰਤੂ ਜਦੋ ਸਾਰੀ ਦੁਨੀਆਂ ਨੂੰ ਉਨਾਂ ਦੀ ਮਹਾਨ ਦੇਣ ਬਾਰੇ ਸਪਸ਼ਟ ਹੋ ਗਿਆ ਤਾਂ ਉਹਨਾਂ ਰੂੜੀਵਾਦੀਆਂ ਨੂੰ ਵੀ ਮੁਆਫੀ ਮੰਗਣੀ ਪਈ। ਉਨਾਂ ਤਰਕਸ਼ੀਲ ਸੁਸਾਇਟੀਆਂ ਵੱਲੋ ਵਿਗਿਆਨਕ ਵਿਚਾਰਾਂ ਨੂੰ ਸਮਾਜ ਚ ਫੇਲਾਉਣ ਦੀ ਸ਼ਲਾਘਾ ਕੀਤੀ। ਸੋਹਣ ਮਾਨ ਨੇ ਕਨੇਡਾ ਸਰਕਾਰ ਵੱਲੋ 1 ਮਈ ਅੰਤਰਰਾਸ਼ਟਰੀ ਮਜਦੂਰ ਦਿਵਸ ਨੂੰ 1 ਸਤੰਬਰ ਛੁੱਟੀ ਕਰਕੇ ਮਨਾਉਣ ਦੇ ਫੇਸਲੇ ਨੂੰ ਇੱਕ ਡੂੰਘੀ ਸਾਜ਼ਸ਼ ਅਧੀਨ ਕੀਤਾ ਕਾਰਨਾਮਾ ਕਰਾਰ ਦਿੱਤਾ।ਕਿਉਕਿ 8 ਘੰਟੇ ਦੀ ਦਿਹਾੜੀ ਲਈ ਸੰਘਰਸ਼  ਕਰਦੇ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਂਗੋ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਸੀ।ਸਿੱਟੇ ਵਜੋ ਸੰਸਾਰ ਭਰ ਚ 1 ਮਈ ਨੂੰ ਮਜ਼ਦੂਰ ਦਿਵਸ ਹੁੰਦਾ ਹੈ। ਮਾ.ਭਜਨ ਗਿੱਲ ਨੇ  ਡਾ.ਦਬੋਲਕਰ ਨੂੰ ਸਰਧਾਂਜਲੀ ਦਿੰਦੇ ਕਿਹਾ ਕਿ ਲੋਕਾਂ ਨੂੰ ਅਜਿਹੀ ਦਲਦਲ ਵਿਚੋ ਬਾਹਰ ਕੱਢਣ ਲਈ ਦਬੋਲਕਰ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ।ਭਾਰਤ-ਪਾਕਿ ਵੰਡ ਸਮੇ ਧਰਮਾਂ ਦੇ ਵਿਚਾਰ ਨੇ ਲੱਖਾਂ ਹਿੰਦੂ। ਸਿੱਖ,ਮੁਸਲਮਾਨਾ ਦਾ ਕਤਲੇਆਮ,ਔਰਤਾਂ ਨਾਲ ਜਬਰ,ਉੜੀਸਾ ‘ਚ ਇਸਾਈਆਂ ਦਾ ਕਤਲੇਆਮ, ਗੁਜਰਾਤ ਵਿੱਚ ਮੁਸਲਮਾਨ ਫਿਰਕੇ ਦਾ ਕਤਲੇਆਮ,ਪੰਜਾਬ ਵਿੱਚ ਹਿੰਦੂਆਂ,,ਲੇਖਕਾਂ,ਵਿਰੋਧੀ ਵਿਚਾਰਾਂ ਵਾਲਿਆਂ ਦਾ ਕਤਲੇਆਮ ,ਦਿਲੀ ਵਿੱਚ ਸਿੱਖਾਂ ਦਾ ਕਤਲੇਆਮ ਕੁੱਝ ਉਭਰਵੀਆਂ ਉਦਾਹਰਨਾਂ ਹਨ ਜਿੰਨਾ ਨੇ ਮਨੁੱਖਤਾ ਦਾ ਘਾਣ ਕੀਤਾ ਹੈ।ਸੋ ਸਾਨੂੰ ਧਾਰਮਿਕ ਕੱਟੜ੍ਹਤਾ ਅਤੇ ਫਿਰਕਾਪਰਸਤੀ ਤਿਆਗਕੇ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਾਂ ਨੂੰ ਅਪਨਾਉਣ ਨਾਲ ਹੀ ਵਧੀਆ ਸਮਾਜ ਸਿਰਜਣ ਵੱਲ ਅੱਗੇ ਵੱਧਣਾ ਚਾਹੀਦਾ ਹੈ। ਮਣਮੋਹਣ ਬਾਠ  ਨੇ ਭਾਈਚਾਰਕ ਏਕਤਾ ਸਬੰਧੀ ਗੀਤ ਸਾਂਝਾ ਕੀਤਾ । ਇਸ ਸਮੇ ਸੁਰਿੰਦਰ ਕੌਰ ਗਿੱਲ ,ਵਿੱਦਿਆ, ਪ੍ਰੋ:ਗੋਪਾਲ ਜੱਸਲ,ਜੀਤਇੰਦਰ ਪਾਲ, ਅਜਾਇਬ ਸਿੰਘ ਸੇਖੋ, ਜਸਵੰਤ ਸਿੰਘ ਸੇਖੋ, ਨਵਕਿਰਨ ਕੌਰ ਗਿੱਲ, ਹਰਦੀਪ ਦੇਵਗਣ, ਮੇਜਰ ਸਿੰਘ ਧਾਲੀਵਾਲ,ਮਹਿੰਦਰ ਕੌਰ ਕਾਲੀਰਾਏ, ਦਰਸ਼ਨ ਕੌਰ ਜੱਸਲ, ਸੁਰਜੀਤ ਸਿੰਘ ਪੰਧੇਰ ,ਜਗਦੇਵ ਕੌਰ ਪੰਧੇਰ  ਆਦਿ ਹਾਜ਼ਰ ਸਨ। ਰੇਡੀਉ ਰੈਡ.ਐਫ.ਐਮ ਅਦਾਰੇ ਵੱਲੋ ਰਿਪੋਰਟਰ ਰਮਨਜੀਤ ਸਿੱਧੂ ਵੀ ਵਿਸ਼ੇਸ਼ ਰੂਪ ਚ ਹਾਜ਼ਰ ਹੋਏ। ਇਸ ਅਦਾਰੇ ਦੇ ਉੱਦਮ ਅਤੇ ਨਿਰਪੱਖਤਾ ਵਾਲੇ ਰੋਲ ਦੀ ਸ਼ਲਾਘਾ ਕੀਤੀ ਗਈ।