Get Adobe Flash player

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਉਪਰਾਲੇ ਕਰਕੇ ਪੁਸਤਕਾਂ ਖਰੀਦਣੀਆਂ ਹੋਈਆ ਅਸਾਨ

ਬਲਜਿੰਦਰ ਸੰਘਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਗਾਤਾਰ ਪੰਜ ਦਿਨ ਚੱਲਣ p snap,1ਵਾਲਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਵਿਚ ਸ਼ੁਰੂ ਹੋ ਗਿਆ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਬਹੁਤ ਸਾਰੇ ਨਵੇਂ ਟਾਈਟਲਾਂ ਦੇ ਨਾਲ 900 ਦੇ ਕਰੀਬ ਕਿਤਾਬਾਂ ਦੇ ਟਾਈਟਲ ਇਸ ਪੁਸਤਕ ਮੇਲੇ ਵਿਚ ਸ਼ੋਅ ਕੀਤੇ ਜਾ ਰਹੇ ਹਨ। ਮੇਲੇ ਦਾ ਸਟਾਲ ਕੈਲਗਰੀ ਦੇ ਗਰੀਨ ਪਲਾਜ਼ੇ ਵਿਚ ਲੱਗ ਗਿਆ ਹੈ, 7 ਤਰੀਕ ਨੂੰ ਠੀਕ ਦੋ ਵਜੇ ਰਸਮੀਂ ਉਦਘਾਟਨ ਜਸਵੰਤ ਸਿੰਘ ਗਿੱਲ ਅਤੇ ਹੋਰ ਹਸਤੀਆਂ ਵੱਲੋਂ ਕੀਤਾ ਗਿਆ। ਪਿਛਲੇ ਸਾਲ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਉਪਰਾਲੇ ਨਾਲ 500 ਤੋਂ ਵੱਧ ਕਿਤਾਬਾਂ ਰਾਹੀ ਪੰਜਾਬੀ ਸਾਹਿਤ ਕੈਲਗਰੀ ਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚਿਆ ਸੀ, ਤੇ ਇਸ ਸਾਲ ਵੀ ਇਸ ਮੇਲੇ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕੈਲਗਰੀ ਨਿਵਾਸੀ ਆਪਣੀਆਂ ਮਨ ਪਸੰਦ ਪੁਸਤਕਾਂ ਤੱਕ ਸਿੱਧੀ ਪਹੁੰਚ ਕਰਦੇ ਹੋਏ ਪੰਜ ਦਿਨ ਸਵੇਰ ਦੇ ਤਕਰੀਬਨ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਸਤੇ ਮੁੱਲ ਤੇ ਇਸ ਮੇਲੇ ਦਾ ਫਾਇਦਾ ਲੈ ਰਹੇ ਹਨ। ਸ਼ਤੀਸ਼ ਨੇ ਦੱਸਿਆ ਕਿ ਕੈਲਗਰੀ ਬੇਸ਼ਕ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਪੰਜਬੀਆਂ ਦੀ ਘੱਟ ਵਸੋਂ ਵਾਲਾ ਸ਼ਹਿਰ ਹੈ, ਪਰ ਸ਼ਾਇਦ ਇੱਥੇ ਦੀਆਂ ਸਾਹਿਤਕ ਸੰਸਥਾਵਾਂ ਦੇ ਪੂਰਾ ਸਰਗਰਮ ਹੋਣ ਕਾਰਨ ਅਤੇ ਪੰਜਾਬੀ ਮੀਡੀਏ ਦੀ ਸਾਰਥਿਕ ਸੋਚ ਕਾਰਨ ਆਸ ਨਾਲੋਂ ਵੱਧ ਕਿਤਾਬਾਂ ਦੀ ਵਿੱਕਰੀ ਹੁੰਦੀ ਹੈ। ਇਸਦਾ ਸਿਹਰਾ ਉਹਨਾਂ ਸਾਰੀਆਂ ਸਾਹਿਤਕ ਅਤੇ ਪੰਜਾਬੀਅਤ ਨਾਲ ਜੁੜੀਆਂ ਅਤੇ p,snap,2ਗਰਾਉਂਡ ਲੈਵਲ ਤੇ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਦਿੱਤਾ। ਪੁਸਤਕਾਂ ਆਪਣੇ ਵਿਰਸੇ ਨੂੰ ਜਾਨਣ, ਸੱਭਿਆਚਾਰ ਦੇ ਅਮੀਰ ਰੰਗਾਂ ਨੂੰ ਮਾਨਣ ਅਤੇ ਜਿੰæਦਗੀ ਦੇ ਸਾਰੇ ਰਹੱਸਾ ਨੂੰ ਹਰ ਗਹਿਰਾਈ ਨਾਲ ਆਪਣੇ ਵਿਚ ਸਮੋਈ ਬੈਠੀਆਂ ਹਨ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣੀਆਂ ਇਹ ਵਲੰਟਰੀਅਰ ਸੇਵਾਵਾਂ ਬਿਨਾਂ ਕਿਸੇ ਆਰਥਿਕ ਲਾਭ ਦੇ ਦਿੰਦੇ ਹੋਏ ਸਭ ਨੂੰ ਅਪੀਲ ਕੀਤੀ ਕਿ ਗਰੀਨ ਪਲਾਜਾ 4818 ਵੈਸਟਵਾਈਡ ਡਰਾਈਵ ਨਾਰਥ ਈਸਟ ਤੇ ਲੱਗੇ ਇਸ ਮੇਲੇ ਦਾ ਪੰਜਾਬੀ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਨ। ਕਿਉਂਕਿ ਅੱਜਕੱਲ੍ਹ ਦੇ ਜਹਾਜ਼ੀ ਕੰਪਨੀਆਂ ਦੇ ਘੱਟ ਭਾਰ ਲੈਜਾਣ ਅਤੇ ਲੈਕੇ ਆਉਣ ਕਾਰਨ ਕਿਤਾਬਾਂ ਤਾਂ ਕਿ ਕਈ ਵਾਰ ਜਰੂਰੀ ਵਸਤਾਂ ਵੀ ਪੰਜਾਬ ਤੋਂ ਲੈਕੇ ਆਉਣੀਆਂ ਮੁਸ਼ਕਿਲ ਹੋ ਜਾਦੀਆਂ ਹਨ। ਰਸਮੀਂ ਉਦਘਾਟਨ ਸਮਂੇ ਸੱਤਪਾਲ ਕੌਸ਼ਲ, ਬੌਬੀ ਡੋਡ, ਗੁਰਬਚਨ ਬਰਾੜ, ਹਰੀਪਾਲ, ਹਰਮਿੰਦਰ ਕੌਰ ਢਿੱਲੋਂ, ਮੰਗਲ ਚੱਠਾ, ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.),ਸੁਖਪਾਲ ਪਰਮਾਰ, ਪਰਮ ਸੂਰੀ, ਗੁਰਿੰਦਰਪਾਲ ਸਿੰਘ ਬਰਾੜ ਆਦਿ ਸੱਜਣ ਹਾਜ਼ਰ ਸਨ। ਪਹਿਲੇ ਦਿਨ ਪਹੁੰਚੇ ਕਈ ਪੰਜਾਬੀਆਂ ਨੇ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ ਕਿ ਉਹਨਾਂ ਦੇ ਯਤਨਾਂ ਸਦਕਾ ਹਰ ਸਲ ਅਨੇਕਾਂ ਨਵੀਆਂ ਪੁਸਤਕਾਂ ਅਸਾਨੀ ਨਾਲ ਮਿਲ ਜਾਂਦੀਆਂ ਹਨ।