Get Adobe Flash player

ਮਾ.ਭਜਨ ਗਿੱਲ ਕੈਲਗਰੀ- ਕੈਲਗਰੀ ਦੀਆਂ 7 ਜੱਥੇਬੰਦੀਆਂ ਤੇ ਅਧਾਰਤ ਬਣੀ ਸਾਂਝੀ ਕਮੇਟੀ ਵੱਲੋੱ ਟੈਪਲ ਕਮਿਉਨਟੀ ਹਾਲ ਵਿਖੇ ਗਦਰ ਪਾਰਟੀ ਬਾਰੇ ਸੈਮੀਨਾਰ ਕੀਤਾ ਗਿਆ । IMG_4923ਪਰਧਾਨਗੀ ਮੰਡਲ ਵਿੱਚ ਤਰਲੋਚਨ ਦੂਹਰਾ,  ਡਾ;ਰਘਬੀਰ ਸਿਰਜਣਾ,ਹਰਭਜਨ ਚੀਮਾਂ,ਕਿਰਪਾਲ ਬੈੱਸ ਅਤੇ ਸੰਤੋਖ ਢੇਸੀ ਸ਼ਾਮਲ ਸਨ।ਸਮਾਗਮ ਦੀ ਸ਼ੁਰੂਆਤ ਤਰਲੋਚਨ ਦੂਹਰਾ ਦੇ ਦੇਸ ਭਗਤੀ ਦੇ ਗੀਤ ਨਾਲ ਹੋਈ। ਪੰਜਾਬੀ ਦੇ ਉਘੇ ਲੇਖਕ ਡਾ:ਰਘਬੀਰ ਸਿਰਜਣਾ ਨੇ 1913Ḕਚ ਬਣੀ ਗਦਰ ਪਾਰਟੀ ਦੇ ਇਤਿਹਾਸ ,ਮੰਤਵ ਅਤੇ ਸੰਘਰਸ਼ ਬਾਰੇ ਵਿਸੱਥਾਰ ਪੂਰਬਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ 1857 ਦੇ ਗਦਰ ਤੋੱ ਪਰੇਰਨਾ ਲੈ ਕੇ ਗਦਰੀ ਬਾਬਿਆਂ ਨੇ ਜਿੰਦਗੀ ਮੌਤ ਦਾ ਸੰਘਰਸ਼ ਅਰੰਭ ਕੀਤਾ ਸੀ। ਗਦਰੀ ਬਾਬਿਆਂ ਦੇ ਸਿਰੜ ,ਧਰਮ ਨਿਰਪਖਤਾ ਅਤੇ ਜਮਹੂਰੀ ਸੋਚ ਨੂੰ ਪਰਣਾਮ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਗਦਰ ਲਹਿਰ ਦੇ ਕੁਰਬਾਨੀਆਂ ਭਰੇ ਇਤਿਹਾਸ ਤੋੱ ਸੰਸਾਰ ਭਰ ਦੇ ਲੋਕ ਅੱਜ ਵੀ ਸੇਧ ਲੈ ਰਹੇ ਹਨ। ਗ ਦਰ ਸ਼ਤਾਬਦੀ ਕਮੇਟੀ ਕਨੇਡਾ ਦੇ ਕੋਆਰਡੀਨੇਟਰ ਹਰਭਜਨ ਚੀਮਾਂ ਨੇ ਕਿਹਾ ਕਿ ਭਾਰਤ ਵਿੱਚ ਚਲ ਰਹੇ ਸੰਘਰਸ਼ਾਂ ਨੂੰ ਕੁਚਲਣ ਲਈ ਸਰਕਾਰ ਵੱਲੋੱ ਸੀ:ਆਰ:ਪੀ ,ਬੀ:ਐਸ:ਐਫ ਅਤੇ ਫੋਜ ਰਾਹੀੱ ਗਰੀਨ ਹੰਟ ਅਪਰੇਸ਼ਨ  ਦੁਆਰਾ ਉਜਾੜਿਆ ਜਾ ਰਿਹਾ ਹੈ। ਆਦਿਵਾਸੀ ਲੋਕ ਜੋ ਜਲ,ਜੰਗਲ ਜਮੀਨ ਅਤੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਸਰਕਾਰIMG_4929 ਖਿਲਾਫ ਜੂਝ ਰਹੇ ਹਨ ।ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਉਹਨਾਂ ਦੇ ਹੱਕੀ ਸੰਘਰਸ਼ਾਂ ਦੀ ਡਟਵੀ ਹਮਾਇਤ ਕਰਨੀ ਚਾਹੀਦੀ ਹੈ।ਅਤੇ ਭਾਰਤ ਸਰਕਾਰ ਦੇ ਜੁਲਮ ਦੀ ਨਿੰਦਾ ਕਰਨੀ ਚਾਹੀਦੀ ਹੈ।  ਗਦਰੀ ਬਾਬਿਆਂ  ਦੇ ਸੰਘਰਸ਼ਾਂ ਤੋ ਪਰੇਰਨਾ ਲੈ ਕੇ ਅੱਜ ਵੀ ਲੋਕ ਸਾਮਰਾਜਵਾਦ ਅਤੇ ਉਨਾਂ ਦੀਆਂ ਪਿੱਠੂ ਭਾਰਤ ਵਰਗੀਆਂ ਸਰਕਾਰਾਂ ਦੇ ਖਿਲਾਫ ਹਥਿਆਰਬੰਦ ਸੰਘਰਸ਼ ਕਰ ਰਹੇ ਹਨ। ਇਹਨਾਂ ਤੋੱ ਇਲਾਵਾ ਮੀਡੀਆ ਕਲੱਬ ਕੈਲਗਰੀ ਦੇ ਪਰਧਾਨ ਹਰਚਰਨ ਪਰਹਾਰ ,ਪੰਜਾਬੀ ਲਿਖਾਰੀ ਸਭਾ ਦੇ ਸਾਬਕਾ ਪਰਧਾਨ ਗੁਰਬਚਨ ਬਰਾੜ, ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪਰਧਾਨ ਸੋਹਣ ਮਾਨ ,ਅਰਪਨ ਲਿਖਾਰੀ ਸਭਾ ਦੇ ਆਗੂ ਡਾ:ਹਰਭਜਨ ਢਿਲੋੱ ਆਦਿ ਨੇ ਵੀ ਗਦਰ ਪਾਰਟੀ ਬਾਰੇ ਸੰਖੇਪ ਵਿਚਾਰ ਸਾਂਝੇ ਕੀਤੇ। ਲੱਗਭਗ ਸਭ ਬੁਲਾਰਿਆਂ ਨੇ ਕਿਹਾ ਕਿ ਗਦਰੀ ਬਾਬੇ ਜੋ ਜਾਤਾਂ, ਗੋਤਾਂ,ਧਰਮਾਂ,ਬੋਲੀਆਂ ਅਤੇ ਇਲਾਕਿਆਂ ਤੋੱ Aੁੱਪਰ ਉਠ ਕੇ ਅਜਾਦੀ ਲਈ ਲੜੇ ਸਨ,ਨੂੰ ਧਰਮਾਂ ਜਾਤਾਂ ਨਾਲ ਜੋੜਨ ਵਾਲੇ ਲੋਕਉਨਾਂ ਦੀ ਅਸਲ ਅਜਾਦੀ ਦੀ ਲੜਾਈ ਨਾਲ ਧਰੋਹ ਕਰ ਰਹੇ ਹਨ। ਤਰਲੋਚਨ ਸੈੱਹਬੀ ਅਤੇ ਮਾਸਟਰ ਬਚਿੱਤਰ ਸਿੰਘ ਗਿੱਲ ਨੇ ਇਨਕਲਾਬੀ ਗੀਤਾਂ ਰਾਹੀੱ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਦਿੱਤੀ। ਗਦਰੀ ਬਾਬਿਆਂ ਦੀਆਂ ਫੋਟੋਆਂ ਅਤੇ ਲਿਖਤਾਂ ਦੀ ਪਰਦਰਸ਼ਨੀ ਕੈਲਗਰੀ ਵਾਸੀਆਂ ਦੀ ਖਿੱਚ ਦਾ ਕੇੱਦਰ ਬਣੀ IMG_4828ਜਿੰਨਾਂ ਨੂੰ ਲੋਕਾਂ ਨੇ ਬੜੀ ਨੀਝ ਅਤੇ ਸਤਿਕਾਰ ਨਾਲ ਦੇਖਿਆ। ਵੇਨਕੋਵਰ ਦੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੱਜ ਦੇ ਸਮਾਗਮ ਵਿੱਚਵੈਨਕੋਵਰ ਤੋੱ ਪਰਕਾਸ਼ਤ ਕਿਤਾਬ ਗਦਰ ਦੀ ਲਾਟ ਰਲੀਜ਼ ਕੀਤੀਗਈ। ਜਿਸ ਵਿੱਚ ਪਰਧਾਨਗੀ ਮੰਡਲ ਤੋੱ ਇਲਾਵਾ ਇੰਡੋ ਕਨੇਡੀਅਨ ਦੇ ਪਰਧਾਨ ਪਰਸ਼ੋਤਮ ਭਾਰਦਵਾਜ ,ਮੀਡੀਆ ਕਲੱਬ ਦੇ ਪਰਧਾਨ ਹਰਚਰਨ ਪਰਹਾਰ,ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਪਰਮਿੰਦਰ ਗਰੇਵਾਲ ,ਪੰਜਾਬੀ ਸਾਹਿਤ ਸਭਾ ਦੇ ਪਰਧਾਨ ਜਸਵੀਰ ਸਹੋਤਾ,ਅਰਪਨ ਲਿਖਾਰੀ ਸਭਾ ਦੇ ਪਰਧਾਨ ਸਤਨਾਮ ਢਾਹ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ ਪਾਲ ਅਤੇ ਸੋਹਨ ਮਾਨ ਹਾਜਰ ਸਨ। ਕਿਰਪਾਲ ਬੈਂਸ ਵੱਲੋਂ 4 ਮਤੇ ਪੜ੍ਹ ਕੇ ਸੁਣਾਏ ਗਏ। ਹਾਊਸ ਨੇ ਹੱਥ ਖੜੇ ਕਰਕੇ ਮਤਿਆਂ ਨੂੰ ਪਰਵਾਨਗੀ ਦਿੱਤੀ।(1)ਜਿਸ ਵਿੱਚ ਕਨੇਡਾ ਦੀ ਹਾਰਪਰ ਸਰਕਾਰ ਦੀ ਇਮੀਗਰੇਸ਼ਨ ਪਾਲਸੀ ਦੀ ਨਿੰਦਾ ਕੀਤੀ ਗਈ (2)ਭਾਰਤ ਦੀ ਸਰਕਾਰ ਵੱਲੋੱ ਕੁਦਰਤੀ ਵਸੀਲਿਆਂ ਨੂੰ ਬਚਾਉਣ ਅਤੇ ਹੱਕਾਂ ਲਈ ਸੰਘਰਸ਼ ਕਰ ਰਹੇ ਆਦਿਵਾਸੀ ਲੋਕਾਂ ਨੂੰ ਫੋਜ ਲਾ ਕੇ ਕੁਚਲਣ ਦੀ ਨਿਖੇਧੀ ਕੀਤੀ ਗਈ। (3)ਕਨੇਡਾ ਸਰਕਾਰ ਵੱਲੋੱ ਦੇਸ਼ ਭਗਤ ਜਲੰਧਰ ਤੋੱ ਚਿਰੰਜੀ ਲਾਲ,ਪੰਜਾਬ ਲੋਕ ਸਭਿਆਚਾਰ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੂੰ ਬੀਜੇ ਨਾ ਦੇਣ ਦੀ ਨਿੰਦਾ ਕੀਤੀ ਗੱਈ।(4)ਅੱਜ ਦੀ ਸਭਾIMG_4872 ਅਮਰੀਕਣ ਸਾਮਰਾਜ ਵੱਲੋੱ ਦੁਨੀਆਂ ਭਰ ਦੇ ਦੇਸ਼ਾਂ/ ਲੋਕਾਂ ਵਿਰੁੰਧ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦੀ ਹੈ। ਮੰਚ ਸੰਚਾਲਨ ਮਾਸਟਰ ਭਜਨ ਗਿੱਲ ਵੱਲੋੱ ਕੀਤਾ ਗਿਆ। ਪੰਜ ਪਾਣੀ ਰੋਜਾਨਾ ਦੇ ਸਰਪਰਸਤ ਐਡੀਟਰ ਜੋਗਿੰਦਰ ਗਰੇਵਾਲ ਨੇ ਟਰਾਂਟੋ ਤੋੱ ਸਿਕਰਤ ਕੀਤੀ।ਸੁਰਿੰਦਰ ਕੌਰ ਗਿੱਲ ਵੱਲੋੱ ਲਾਈ ਕਿਤਾਬਾਂ ਦੀ ਸਟਾਲ ਖਰੀਦਣ ਵਿੱਚ ਲੋਕਾਂ ਨੇ ਵੱਡੀ ਪੱਧਰ ਤੇ ਕਿਤਾਬਾਂ ਖਰੀਦੀਆਂ। ਨਾਂਟਕ ਸਮਾਗਮ ਦੀ ਸੀ ਡੀ,ਟਰਾਂਟੋ ਅਤੇ ਵੈਨਕੋਵਰਾ ਤੋੱ ਪਰਕਾਸੰਤ ਕੀਤਾ ਗਦਰ ਪਾਰਟੀ ਬਾਰੇ ਇਤਿਹਾਸਕ ਕਲੰਡਰ ਫਰੀ ਵੁੰਿਡਆ ਗਿਆ। ਮੀਡੀਆ ਇਨਚਾਰਜ ਬਲਜਿੰਦਰ ਸੰਘਾ ਵੱਲੋੱ ਪਰੈਸ ਅਤੇ ਫੋਟੋਗਰਾਫੀ ਦਾ ਕੰਮ ਬੜੀ ਜੁੰਮੇਵਾਰੀ ਅਤੇ ਸੁਹਿਰਦਤਾ ਨਾਲ ਨਿਭਾਇਆ ਗਿਆ। ਅੰਤ ਵਿੱਚ ਮੀਡੀਆ ਕਲੱਬ ਕੈਲਗਰੀ ਦੇ  ਪਰਧਾਨ ਹਰਚਰਨ ਪਰਹਾਰ ਨੇ ਗਦਰ ਸੰਤਾਬਦੀ ਸਮਾਗਮਾਂ ਨੂੰ ਹਰ ਪੱਖੋੱ ਸਫਲ ਬਣਾਉਣ ਲਈ ਕੈਲਗਰੀ ਵਾਸੀਆਂ ,ਸਮੁੱਚੇ ਮੀਡੀਆ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ।ਉਹਨਾ ਕਿਹਾ ਕਿ ਅੱਜ ਦੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਦਸ਼ਮੇਸ਼ ਕਲਚਰਲ ਸੀਨੀਅਰਜੰ ਐਸੋਸੀਏਸ਼ਨ ਅਤੇ ਇੰਕਾ ਸੀਨੀਅਰਜ਼ ਸੁਸਾਇਟੀ ਵੱਲੋੱ ਵੱਡੀ ਗਿਣਤੀ ਵਿੱਚ ਹਾਜਰ ਹੋਣ ਤੇ ਵਿਸ਼ੇਸ਼ ੰਧੰਨਵਾਦ ਦੇ ਪਾਤਰ ਹਨ।ਮਾ:ਭਜਨ ਗਿੱਲ ਨੇ ਦਸਿਆ ਕਿ ਪਰੋਰੈਸਿਵ ਕਲਚਰਲ ਐਸੋਸੀਏਸ਼ਨ ਦੀ ਮਾਸਕ ਮੀਟਿੰਗ 4 ਅਗਸਤ ਐਤਵਾਰ 2 ਵਜੇ ਕੋਸੋ ਹਾਲ ਵਿਖੇ ਹੋਵੇਗੀ।ਵਧੇਰੇ ਜਾਣਕਾਰੀ ਲਈ ਮਾ:ਭਜਨ ਗਿੱਲ ਨੂੰ 403-455-4220 ਤੇ ਸੰਪਰਕ ਕਰੋ।