Get Adobe Flash player

ਕੈਲਗਰੀ ਯੁਨੀਅਰ ਨੂੰ ਦੂਜਾ ਅਤੇ ਕੈਲਗਰੀ ਸੀਨੀਅਰ ਨੂੰ ਤੀਜਾ ਸਥਾਨ

ਕੈਲਗਰੀ
ਸੁਖਵੀਰ    ਗਰੇਵਾਲ
ਹਾਕਸ ਫੀਲਡ ਹਾਕੀ ਅਕਾਦਮੀ  ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ 16ਵੇਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ) ਵਿੱਚ ਜੇਤੂ ਪਿਛਲੇ ਸਾਲ ਜੇਤੂ ਵੈਸਟ

ਵੈਸਟ ਕੋਸਟ ਕਿੰਗਜ਼ ਕਲੱਬ ਸਰ੍ਹੀ ਦੇ ਖਿਡਾਰੀ ਜੇਤੂ ਅੰਦਾਜ ਵਿੱਚ

ਵੈਸਟ ਕੋਸਟ ਕਿੰਗਜ਼ ਕਲੱਬ ਸਰ੍ਹੀ ਦੇ ਖਿਡਾਰੀ ਜੇਤੂ ਅੰਦਾਜ ਵਿੱਚ

ਕੋਸਟ ਕਲੱਬ ਸਰ੍ਹੀ  ਦੀ ਟੀਮ ਸੀਨੀਅਰ ਵਰਗ ਵਿੱਚੋਂ ਜੇਤੂ ਰਹੀ। ਜੂਨੀਅਰ ਵਰਗ ਜੇਤੂ ਖਿਤਾਬ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਟਰਾਂਟੋ ਦੇ ਹਿੱਸੇ ਆਇਆ।। ਮੇਜ਼ਬਾਨ ਕੈਲਗਰੀ ਹਾਕਸ ਦੀ(ਰੈਡ) ਦੀ ਟੀਮ ਨੇ ਸੀਨੀਅਰ ਵਰਗ ਵਿੱਚੋਂ ਤੀਜਾ ਅਤੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਤਿੰਨ ਦਿਨ ਚੱਲੇ ਇਸ ਟੂਰਨਾਂਮੈਂਟ ਦੇ ਸੀਨੀਅਰ ਵਰਗ ਵਿੱਚ 8, ਜੁਨੀਅਰ ਵਰਗ ਵਿੱਚ 4 ਟੀਮਾਂ ਨੇ ਭਾਗ ਲਿਆ। ਪਹਿਲੇ ਸੈਮੀਫਾਈਨਲ ਮੈਚ ਸਰ੍ਹੀ ਦੇ ਕਲੱਬ ਨੇ ਵਿਨੀਪੈਗ  ਨੂੰ ਅਤੇ ਦੂਜੇ ਸੈਮੀ ਫਾਈਨਲ ਮੈਚ ਵੀ ਟਰਾਟੋ ਦੇ ਕਲੱਬ ਨੇ ਕੈਲਗਰੀ(ਰੈਡ) ਨੂੰ ਹਰਾਕੇ ਫਾਈਨਲ ਵਿੱਚ ਦਾਖਲਾ ਪਾਇਆ। ਫਸਵੇਂ ਫਾਈਨਲ ਵਿੱਚ ਵੈਸਟ ਕੋਸਟ ਕਲੱਬ ਸਰ੍ਹੀ ਨੇ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਟਰਾਂਟੋ ਨੂੰ ਹਰਾਕੇ ਖਿਤਾਬੀ ਜਿੱਤ ਪ੍ਰਾਪਤ ਕੀਤੀ। ਕੈਲਗਰੀ (ਰੈਡ) ਅਤੇ ਵਿਨੀਪੈਗ ਵਿਚਕਾਰ ਤੀਜੇ ਸਥਾਨ ਲਈ ਹੋਇਆ ਮੈਚ ਸਭ ਤੋਂ ਰੋਮਾਂਚਕਾਰੀ ਸੀ,ਜਿਸ ਦਾ ਫੈਸਲਾ *ਸਡਨ ਡੈਥ* ਰਾਹੀ  ਰਾਹੀਂ ਹੋਇਆ।। ਇਹ ਮੈਚ ਕੈਲਗਰੀ (ਰੈਡ) ਦੇ ਹੱਕ ਵਿੱਚ ਰਿਹਾ। ਯੂਨੀਅਰ ਵਰਗ ਵਿੱਚ ਚਾਰ ਟੀਮਾਂ ਨੇ ਭਾਗ ਲਿਆ,ਜਿਸ ਵਿੱਚ ਕਨੇਡੀਅਨ ਫੀਲਡ ਹਾਕੀ ਕਲੱਬ ਟਰਾਂਟੋ ਨੇ ਪਹਿਲਾ, ਹਾਕਸ ਫੀਲਡ ਹਾਕੀ ਅਕਾਦਮੀ ਨੇ ਦੂਜਾ, ਅਤੇ ਐਡਮਿੰਟਨ ਰਾਇਲਜ਼ ਨੇ ਤੀਜਾ ਸਥਾਨ ਪਰਾਪਤ ਕੀਤਾ। ਵੈਸਟ ਕੋਸਟ ਕਲੱਬ ਸਰ੍ਹੀ ਦੇ ਨਵਦੀਪ ਸਿੰਘ ਨੂੰ ਟੂਰਨਾਂਮੈਨਟ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ।ਇਨਾਮ ਵੰਡ ਸਮਾਰੋਹ ਮੌਕੇ ਕੈਲਗਰੀ ਦੀਆਂ ਭੰਗੜਾ ਟੀਮਾਂ ਨੇ ਪ੍ਰੋ: ਦਲਜਿੰਦਰ ਜੌਹਲ ਦੀ ਅਗਵਾਈ ਹੇਠ ਬਾ ਕਮਾਲ ਪੇਸ਼ਕਾਰੀ ਕੀਤੀ ।ਇਨਾਮਾਂ ਦੀ ਵੰਡ ਅਲਬਰਟਾ ਦੇ ਸਰਵਿਸਜ਼ ਮੰਤਰੀ ਸ: ਮਨਮੀਤ ਭੁੱਲਰ ਨੇ ਕੀਤੀ। ਐਮ ਪੀ ਦਵਿੰਦਰ ਸੋਰੀ ਵਿਸੇਸ ਮਹਿਮਾਨ ਵੱਜੋਂ ਹਾਜਿਰ ਰਹੇ ਜਦੋਂ ਕਿ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਆਪਣੇ ਵੱਲੋਂ ਮਾਣ ਪੱਤਰ ਐਮ ਐਲ ਏ ਸ: ਦਰਸਨ ਸਿੰਘ ਕੰਗ ਨੇ ਦਿੱਤੇ।ਇਸ ਮੌਕੇ ਪਾਲੀ ਵਿਰਕ,ਰੇਸ਼ਮ ਸਿੱਧੂ ਚੂਹੜਚੱਕ,ਡੈਨ ਸਿੱਧੂ, ਰੋਮੀ ਸਿੱਧੂ,ਜੰਗ ਬਹਾਦਰ ਸਿੱਧੂ,ਦਿਲਪਾਲ ਸਿੰਘ ਟੀਟਾ ,ਦਿਲਜੀਤ ਸਿੰਘ ਪੁਰਬਾ, ਮਨਵੀਰ ਗਿੱਲ, ਗੁਰਦੀਪ ਸਿੰਘ ਹੰਸ, ਬੀਜਾ ਰਾਮ, ਦਿਲਜੀਤ ਸਿੰਘ ਕਾਕਾ ਲੋਪੋਂ, ਕਰਮਜੀਤ ਢੁੱਡੀਕੇ, ਮਨਦੀਪ ਸਿੰਘ ਜੱਲੀ, ਗੁਰਮੋਹਨ ਸਿੰਘ ਵੜੈਚ, ਰਵਿੰਦਰ ਸਿੰਘ ਰਿੰਕੂ, ਕਮਲਦੀਪ ਢੁੱਡੀਕੇ ਮੋਹਰ ਸਿੰਘ ਗਿੱਲ, ਗੁਰਲਾਲ ਸਿੰਘ ਗਿੱਲ, ਸੁਖਦੀਪ ਸਿੰਘ ਗਿੱਲ ਅਤੇ ਮਨਮੋਹਨ ਸਿੰਘ ਗਿੱਲ, ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲੇ ਸਮੂਹ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ । ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ ਮੇਜਰ ਸਿੰਘ ਬਰਾੜ, ਪਾਲੀ ਵਿਰਕ (ਕੁਆਲਟੀ ਟਰਾਂਸ਼ਮਿਸ਼ਨ) , ਕਰਮਪਾਲ ਸਿੱਧੂ (ਬੈਸਟ ਬਾਏ ਫਰਨੀਚਰ), ਹੈਰੀ ਮਾਂਗਟ (ਜੀ.ਆਰ.ਸੀ. ਟਰਾਂਸਪੋਰਟ) , ਮਾਨ ਬ੍ਰਦਰਜ਼ (ਮੀਕਾ ਟਰੱਕਿੰਗ) , ਰੇਸ਼ਮ ਸਿੰਘ ਸਿੱਧੂ (ਪਾਲ ਐਂਡ ਪਾਲ ਹਰਬਲ), ਬਰਜਿੰਦਰ ਰੰਧਾਵਾ (ਬਲਿਊ ਡਾਰਟ ਟਰਾਂਸਪੋਰਟ), ਕਰਮਜੀਤ ਸੰਧੂ,  ਗੋਲਡੀ ਰੋਮਾਣਾ, ਰੀਲੋਕਸ ਟਰਾਂਸਪੋਰਟ, ਗੁਰਲਾਲ ਗਿੱਲ ਮਾਣੂੰਕੇ, ਸੋਲੋ ਲਿਕੁਅਰ,  ਨਿਰਭੈ ਸਿੱਧੂ, ਰੇਸ਼ਮ ਸਿੱਧੂ (ਸਬਵੇਅ) , ਜੰਗ ਬਹਾਦਰ ਸਿੰਘ  ਸਿੱਧੂ, ਰਾਣਾ ਸਿੱਧੂ ਏ. ਏ. ਏ. ਵਿੰਡੋ,  ਸਰਬਦੀਪ (ਬੈਦਵਨ ਟਰੱਕਿੰਗ), ਜੈਰੀ ਸਿੱਧੂ (ਏ.ਏ.ਏ.ਪੁਆਇੰਟ ਡਰਾਇਵਿੰਗ ਸਕੂਲ), ਡੋਨ ਸਿੱਧੂ, ਅਵਿਨਾਸ਼ ਸਿੰਘ ਖੰਗੂੜਾ, ਗੁਰਮੋਹਨ ਸਿੰਘ ਵੜੈਚ, ਇਕਬਾਲ ਸਿੰਘ (ਬਲਿਊ ਕਰਸ਼ ਟਰੱਕਿੰਗ), ਰਾਜਵਿੰਦਰ ਹੁੰਦਲ, ਗੁਰਮੀਤ ਗਿੱਲ ਮੰਡ ਵਾਲਾ, ਡੋਨੀ ਮੋਦਗਿੱਲ (ਕੈਲਗਰੀ ਪ੍ਰੋਫੈਸ਼ਨਲ ਡਰਾਇੰਵਿੰਗ ਸਕੂਲ), ਸਿੰਡੀਕੇਟ ਟਰਾਂਸਪੋਰਟ, ਆਪਨਾ ਮੀਟ ਦੇਸੀ ਮੀਟ ਮਸਾਲਾ, ਕੀਪਸ਼ੇਪ ਹੋਮਜ਼, ਓ ਕੇ ਜਨਰਲ ਸਟੋਰ, ਆਪਣਾ ਪੰਜਾਬ ਫਰੂਟੀਕੇਨਾ, ਨਿਊ ਵੇਵ ਆਪਟੀਕਲਜ਼, ਜੇ ਐਂਡ ਸ਼ੋਕੀ ਟਰੱਕਿੰਗ, ਇਕਬਾਲ ਸਿੱਧੂ ਅਕਾਊਟਿੰਗ, ਵੈਨਿਟੀ ਹੋਮਜ਼, ਕਲੇਰ ਕਸਟਮ ਹੋਮਜ਼, ਲਖਵੀਰ ਸਿੰਘ ਦਾਦਰਾ, ਜਸਪਾਲ ਭੰਡਾਲ ਸ਼ਾਮਲ ਹਨ।