Get Adobe Flash player

ਕਵੀ ਮੰਗਾ ਬਾਸੀ ਦਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਨਾਲ ਸਨਮਾਨ

ਬਲਜਿੰਦਰ ਸੰਘਾ- ਨਾਰਥ ਅਮਰੀਕਾ ਵਿਚ ਪਿਛਲੇ 13 ਸਾਲਾਂ ਤੋਂ ਲਾਗਾਤਰ ਸਲਾਨਾ ਸਮਾਗਮ ਕਰਕੇ ਜਾਣੀ ਜਾਂਦੀ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣਾ 14ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਅਤੇ ਲੇਖਕਾਂ ਦੇ ਭਾਰੀ ਇਕੱਠ ਵਿਚ ਕੀਤਾ ਗਿਆ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰੋਗਾਰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੱਜ ਅਸੀ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਭਾ ਦੇ ਬਾਨੀ ਅਤੇ ਬਹੁਪੱਖੀ ਸਖ਼ਸ਼ੀਅਤ ਸਵ: ਇਕਬਾਲ ਅਰਪਨ ਜੀ ਦੁਆਰਾ ਤੋਰੀ ਹੋਈ ਕਨੈਡੀਅਨ ਲੇਖਕਾਂ ਦੇ ਸਨਮਾਨ ਦੀ ਪ੍ਰੰਪਰਾ ਅੱਜ 14ਵੇਂ ਸਲਾਨਾ ਸਮਾਗਮ ਤੱਕ ਪਹੁੰਚ ਚੁੱਕੀ ਹੈ। ਉਹਨਾਂ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੁੱਖ ਮਹਿਮਾਨ ਮੰਗਾ ਬਾਸੀ, ਸਭਾ ਦੇ ਬਾਨੀ ਮੈਬਰਾਂ ਵਿਚੋਂ ਜਸਵੰਤ ਸਿੰਘ ਗਿੱਲ, ਪ੍ਰਸਿੱਧ ਗਜ਼ਲਗੋ ਨਦੀਮ ਪਰਮਾਰ(ਵੈਨਕੂਵਰ), ਪ੍ਰਸਿੱਧ ਲੇਖਕ ਜਰਨੈਲ ਸੇਖਾ (ਵੈਨਕੂਵਰ) ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਪ੍ਰਧਾਨ ਵੱਲੋਂ ਸਭ ਨੂੰ ਜੀ ਆਇਆ ਆਖਿਆ ਗਿਆ ਅਤੇ ਜਸਵੰਤ ਸਿੰਘ ਗਿੱਲ ਨੇ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਪ੍ਰੋਗਰਾਮ ਦੀ ਸ਼ੁਰੂਆਤ ਜਸਵੰਤ ਸਿੰਘ ਸੇਖੋਂ ਦੀ ਅਗਵਾਈ ਵਿਚ ਬੱਚਿਆਂ ਜੁਝਾਰ ਸਿੰਘ ਅਤੇ ਗੁਰਜੀਤ ਸਿੰਘ ਨੇ ਕਵੀਸ਼ਰੀ ਨਾਲ ਕੀਤੀ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਟੀਮ ਵੱਲੋਂ ਮਾæ ਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਕੋਰੀਓਗ੍ਰਾਫੀ ਨੇ ਸਭ ਨੂੰ ਆਪਣੀਆਂ ਸੀਟਾਂ ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ। ਤਰਲੋਚਨ ਸੈਂਭੀ ਅਤੇ ਬਲਵੀਰ ਗੋਰੇ ਨੇ ਕਵੀਸ਼ਰੀ ਰਾਹੀ ਆਪਣੀ ਕਲਾ ਦਾ ਅਜਿਹਾ ਸਬੂਤ ਦਿੱਤਾ ਕਿ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸਤੋਂ ਬਾਅਦ ਲੇਖਕਾਂ ਦੇ ਕਾਫਲੇ ਨਾਲ ਵੈਨਕੂਵਰ ਤੋਂ ਪਹੁੰਚੇ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤ ਨਾਲ ਜੁੜੇ ਲੇਖਕ ਮੰਗਾ ਬਾਸੀ ਦਾ ਸਨਮਾਨ ਸਮਰੋਹ ਸ਼ੁਰੂ ਹੋਇਆ। ਤਰਲੋਚਨ ਸੈਂਭੀ ਅਤੇ ਜਰਨੈਲ ਸਿੰਘ ਸੇਖਾ ਵੱਲੋਂ ਮੰਗਾ ਬਾਸੀ ਬਾਰੇ ਪਰਚੇ ਪੜੇ ਗਏ, ਨਦੀਮ ਪਰਮਾਰ ਅਤੇ ਜਰਨੈਲ ਸਿੰਘ ਆਰਟਿਸਟ ਨੇ ਉਹਨਾਂ ਨੂੰ ਅਤੇ ਸਭਾ ਨੂੰ ਵਧਾਈ ਦਿੱਤੀ। ਇਸਤੋਂ ਬਾਅਦ ਸਭਾ ਦੇ ਪ੍ਰਧਾਨ ਮਹਿੰਰਪਾਲ ਸਿੰਘ ਪਾਲ ਅਤੇ ਸਮਾਜਸੇਵੀ ਪਾਲੀ ਵਿਰਕ ਨੇਂ ਮੰਗਾ ਬਾਸੀ ਨੂੰ ‘ਇਕਬਾਲ ਅਰਪਨ ਯਾਦਗਾਰੀ’ ਪਲੈਕ ਭੇਂਟ ਕੀਤੀ, ਜੋਗਿੰਦਰ ਸੰਘਾ ਵੱਲੋਂ ਸਭਾ ਦੇ ਮੈਬਰਾਂ ਦੀਆਂ ਕਿਤਾਬਾਂ ਦਾ ਸੈਟ, ਬਲਜਿੰਦਰ ਸੰਘਾ ਨੇਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਮੰਗਾ ਬਾਸੀ ਦਾ ਚਿੱਤਰ ਭੇਂਟ ਕੀਤਾ। ਸਭਾ ਦੇ ਖਜ਼ਾਨਚੀ ਬਲਵੀਰ ਗੋਰਾ ਵੱਲੋਂ ਰਾਤ ਦੇ ਸਮਾਗਮ ਵਿਚ ਸਭਾ ਵੱਲੋਂ ਇੱਕ ਹਜ਼ਾਰ ਡਾਲਰ ਦਾ ਚੈਕ ਮੰਗਾ ਬਾਸੀ ਨੂੰ ਭੇਂਟ ਕੀਤਾ। ਜ਼ੋਰਾਵਾਰ ਸਿੰਘ ਬਾਂਸਲ ਨੂੰ ਉਹਨਾਂ ਦੇ ਕਹਾਣੀ ਸੰਗਹ੍ਰਿ ‘ਤਰੇੜਾਂ’ ਲਈ ‘ਡਾæ ਦਰਸ਼ਨ ਗਿੱਲ ਯਾਦਗਾਰੀ ਅਵਾਰਡ’ ਹਰੀਪਾਲ ਵੱਲੋਂ ਦਿੱਤਾ ਗਿਆ ਅਤੇ ਬਲਵੀਰ ਗੋਰਾ ਨੂੰ ਉਹਨਾਂ ਦੇ ਸੱਭਿਆਚਾਰ ਦੇ ਖੇਤਰ ਵਿਚ ਪਾਏ ਜਾ ਰਹੇ ਨਿੱਘਰ ਯੋਗਦਾਨ ਲਈ ਪੰਜਾਬੀ ਸੱਭਿਅਚਾਰਕ ਅਵਾਰਡ ਸਭਾ ਵੱਲੋਂ ਦਿੱਤਾ ਗਿਆ। ਸਾਹਿਤ ਨੂੰ ਪ੍ਰਮੋਟ ਕਰਨ ਹਿੱਤ ਕੈਲਗਰੀ ਦੇ ਕਹਾਣੀਕਾਰ ਦਵਿੰਦਰ ਮਲਹਾਂਸ ਦਾ ਕਹਾਣੀ ਸੰਗ੍ਿਰਹ ‘ਗੋਰੀ ਸਰਕਾਰ’ ਮੁੱਖ ਮਹਿਮਾਨ ਮੰਗਾ ਬਾਸੀ ਵੱਲੋਂ ਰੀਲੀਜ਼ ਕੀਤਾ ਗਿਆ। ਸਾਬਕਾ ਪ੍ਰਧਾਨ ਗੁਰਬਚਨ ਬਰਾੜ ਨੇਂ ਜਤਿੰਦਰ ਹਾਂਸ ਦਾ ਇਸ ਕਿਤਾਬ ਬਾਰੇ ਲਿਖਿਆ ਪਰਚਾ ਪੜਿਆ ਅਤੇ ਦਵਿੰਦਰ ਮਲਹਾਂਸ ਵੱਲੋਂ ਕੁਝ ਸਬਦਾਂ ਨਾਲ ਹਾਜ਼ਰੀ ਲਗਾਈ ਗਈ। ਪਾਲ ਢਿੱਲੋਂ (ਬਰਨਬੀ) ਦਾ ਗਜ਼ਲ ਸੰਗਹ੍ਰਿ ‘ਮਿੱਟੀ, ਅੱਗ, ਹਵਾ ਤੇ ਪਾਣੀ’ ਸਭਾ ਵੱਲੋਂ ਰੀਲੀਜ਼ ਕੀਤਾ ਗਿਆ। ਜਿਸ ਵਿਚ ਨਵਦੀਪ ਸਿੱਧੂ, ਜਸਵਿੰਦਰ ਸਿੰਘ ਹੇਅਰ, ਜਰਨੈਲ ਸਿੰਘ ਆਰਟਿਸਟ, ਜਰਨੈਲ ਸੇਖਾ, ਗੁਰਦੀਪ ਭੁੱਲਰ, ਨਦੀਮ ਪਰਮਾਰ ਸਾਰੇ ਵੈਨਕੂਵਰ ਤੋਂ ਸ਼ਾਮਿਲ ਹੋਏ। ਸ਼ਾਨਦਾਰ ਕਵੀ ਦਰਬਾਰ ਵਿਚ ਗੁਰਦੀਪ ਭੁੱਲਰ, ਨਦੀਮ ਪਰਮਾਰ, ਮਹਿੰਦਰਪਾਲ ਸਿੰਘ ਪਾਲ, ਅਵਨਿੰਦਰ ਨੂਰ, ਹਰੀਪਾਲ, ਸੁਰਿੰਦਰ ਗੀਤ, ਸਰੂਪ ਸਿੰਘ ਮੰਡੇਰ,ਪਾਲ ਢਿੱਲੋ, ਸਿਮਰਨਪ੍ਰੀਤ ਸਿੰਘ, ਕਮਲਪ੍ਰੀਤ ਸ਼ੇਰਗਿੱਲ, ਹਰਚਰਨ ਕੌਰ ਬਾਸੀ, ਹਰਮਿੰਦਰ ਕੌਰ ਢਿੱਲੋਂ, ਅਜੈਬ ਸਿੰਘ ਸੇਖੋ, ਸਮਸ਼ੇਰ ਸੰਧੂ, ਹਰਕੰਵਲਜੀਤ ਸਾਹਿਲ, ਚਰਨਜੀਤ ਵਿੱਕੀ ਆਦਿ ਲੇਖਕਾਂ ਨੇ ਭਾਗ ਲਿਆ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਵੱਲੋਂ ਮੰਗਾ ਬਾਸੀ ਅਤੇ ਸਭਾ ਨੂੰ 14ਵੇਂ ਸਲਾਨਾ ਸਮਾਗਮ ਦੀ ਵਧਾਈ ਦਿੱਤੀ ਗਈ। ਜੋਗਿੰਦਰ ਸੰਘਾ ਵੱਲੋਂ ਇਸ ਪ੍ਰੋਗਰਾਮ ਦੇ ਸਪਾਂਸਰਜ਼ ਅਤੇ ਕੈਲਗਰੀ ਦੇ ਸਹਿਯੋਗੀ ਮੀਡੀਏ ਦੇ ਨਾਮ ਅਨਾਊਂਸ ਕੀਤੇ ਗਏ। ਅਖੀਰ ਵਿਚ ਮੰਗਾ ਬਾਸੀ ਅਤੇ ਤਰਲੋਚਨ ਸੈਭੀ ਵੱਲੋਂ ਰਲਕੇ ਪਾਈਆ ਸਾਹਿਤਕ ਬੋਲੀਆਂ ਨੇ ਸਭ ਨੂੰ ਅਖੀਰ ਤੱਕ ਬੈਠਣ ਲਈ ਮਜਬੂਰ ਕਰ ਦਿੱਤਾ। ਸਭਾ ਅਤੇ ਮਾæਭਜਨ ਸਿੰਘ ਗਿੱਲ ਵੱਲੋਂ ਕਿਤਾਬਾਂ ਦੇ ਵਿਸ਼ੇਸ਼ ਸਟਾਲ ਲਗਾਏ ਗਏ।  ਕਿਚਨ ਵਿਚ ਸੁਰਿੰਦਰ ਕੋਰ ਚੀਮਾ, ਸੁਰਿੰਦਰ ਕੌਰ ਚੀਮਾ ਅਤੇ ਹਰਮਿੰਦਰ ਕੌਰ ਢਿੱਲੋਂ ਵੱਲੋਂ ਸਹਿਯੋਗ ਦਿੱਤਾ ਗਿਆ। ਸਾਊਡ ਅਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਸੁਖਪਾਲ ਪਰਮਾਰ ਅਤੇ ਅਵਨਿੰਦਰ ਨੂਰ ਵੱਲੋਂ ਨਿਭਾਈ ਗਈ। ਸਤਵਿੰਦਰ ਸਿੰਘ ਨੇ ਵੀਡੀਓ ਦੀ ਜਿੰæਮੇਵਾਰੀ ਨਿਭਾਈ ਅਤੇ ਜੱਗ ਪੰਜਾਬੀ ਟੀæਵੀ ਲਈ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ। ਬਲਜਿੰਦਰ ਸੰਘਾ ਵੱਲੋਂ ਕੇਂਦਰੀ ਲਿਖ਼ਾਰੀ ਸਭਾ ਉੱਤਰੀ ਅਮਰੀਕਾ (ਵੈਨਕੂਵਰ) ਵੱਲੋਂ ਸਭਾ ਨੂੰ 14ਵੇਂ ਸਲਾਨਾ ਸਮਾਗਮ ਲਈ ਭੇਜੀਆਂ ਸ਼ੁੱਭ ਇਸ਼ਾਵਾਂ ਸਾਂਝੀਆਂ ਕੀਤੀਆਂ ਗਈਆਂ। ਪਰ ਫੇਸਬੁੱਕ ਅਤੇ ਈਮੇਲ ਰਾਹੀ ਦੁਨੀਆਂ ਦੀਆਂ ਸਭਾਵਾਂ ਅਤੇ ਲੇਖਕਾਂ ਵੱਲੋਂ ਆਏ ਵਧਾਈ ਪੱਤਰ ਸਮੇਂ ਦੀ ਘਾਟ ਕਾਰਨ ਸਾਂਝੇ ਨਾ ਕੀਤੇ ਜਾ ਸਕੇ। ਕੈਲਗਰੀ ਵਿਚ ਹੋਣ ਵਾਲੇ ਸੋ ਸਾਲਾ ਗਦਰ ਪਾਰਟੀ ਸ਼ਤਾਬਦੀ ਸਮਾਗਮਾਂ ਬਾਰੇ ਦੱਸਿਆ ਗਿਆ।ਇਹਨਾ ਸਮਾਗਮਾਂ ਬਾਰੇ ਹੋਰ ਜਾਣਕਾਰੀ ਲਈ ਕੈਲਗਰੀ ਵਿਚ ਮਾ. ਭਜਨ ਸਿੰਘ ਗਿੱਲ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਹਰਚਰਨ ਸਿੰਘ ਪਰਹਾਰ, ਰਜੇਸ਼ ਅੰਗਰਾਲ, ਸੁਰਿੰਦਰ ਰੰਦੇਵ, ਰਿਸ਼ੀ ਨਾਗਰ, ਰਮਨਜੀਤ ਸਿੰਘ ਸਿੱਧੂ,ਬਿੱਲ ਕਾਹਲੋ, ਸੰਗਰਾਮ ਸਿੰਘ ਸੰਧੂ, ਸਰਬਣ ਸਿੰਘ ਸੰਧੂ, ਜੀਤਇੰਦਰਪਾਲ ਸਿੰਘ, ਜਤਿੰਦਰ ਸਿੰਘ ਸਵੈਚ, ਗੁਰਦੇਵ ਸਿੰਘ ਪੂਨੀ, ਭਗਵੰਤ ਸਿੰਘ ਰੰਧਾਵਾ,ਹੈਪੀ ਮਾਨ,ਸੇਵਾ ਸਿੰਘ ਪ੍ਰੇਮੀ, ਪਾਲੀ ਸਿੰਘ, ਦਰਸ਼ਨ ਖੇਲਾ (ਪ੍ਰਸਿੱਧ ਗਾਇਕ), ਗੁਰਨਾਮ ਸਿੰਘ ਗਿੱਲ, ਸੋਹਣ ਮਾਨ, ਮਨਜੀਤ ਬਰਾੜ, ਪਰਮਜੀਤ ਸੰਦਲ, ਜਗਦੀਸ਼ ਸਿੰਘ ਚੋਹਕਾ, ਹਨੇਕ ਬੱਧਨੀ, ਗੁਰਲਾਲ ਰੁਪਾਲੋਂ, ਮੰਗਲ ਚੱਠਾ,ਸਤਪਾਲ ਕੌਸ਼ਲ,ਤੇਜੀ ਸਿੱਧੂ, ਰਕਤ ਜੋਸ਼ੀ, ਗੁੱਡੀ ਗਿੱਲ ਤੋਂ ਇਲਾਵਾ ਪੰਜਾਬੀ ਕਮਿਊਨਟੀ ਦੇ ਬਹੁਤ ਸਾਰੇ ਸੱਜਣ ਹਾਜ਼ਰ ਸਨ। ਬੜੇ ਸੁਚੱਜੇ ਢੰਗ ਨਾਲ ਉਲਕੀਕੇ ਇਸ ਪ੍ਰੋਗਰਾਮ ਦਾ ਸਰੋਤਿਆਂ ਨੇ ਅਖੀਰ ਤੱਕ ਅਨੰਦ ਮਾਣਿਆ। ਚਾਹ ਅਤੇ ਸਨੈਕਸ ਦਾ ਸਭਾ ਵੱਲੋਂ ਸਭ ਲਈ ਖਾਸ ਪ੍ਰਬੰਧ ਸੀ।ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਲੇਖਕਾਂ ਤੋਂ ਮੁਆਫੀ ਮੰਗੀ ਗਈ ਜਿਹਨਾਂ ਨੂੰ ਸਮੇਂ ਦੀ ਘਾਟ ਕਾਰਨ ਸਟੇਜ ਤੇ ਸਮਾਂ ਨਹੀਂ ਮਿਲ ਸਕਿਆ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ 16 ਜੂਨ ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।