Get Adobe Flash player

ਸੁਖਵੀਰ ਗਰੇਵਾਲ ਕੈਲਗਰੀ :- ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਫੀਲਡ ਹਾਕੀ ਨੂੰ ਕੈਲਗਰੀ ਸ਼ਹਿਰ ਵਿੱਚ ਪ੍ਰਫੁਲੱਤ ਕਰਨ ਲਈ ਸ਼ਹਿਰ ਦੇ ਹਾਕੀ ਖਿਡਾਰੀਆਂ ਨੇ ਹਾਕਸ ਹਾਕੀ ਅਕਾਦਮੀ ਖੋਲਣ ਦਾ ਐਲਾਨ ਕੀਤਾ ਹੈ। ਪੰਜਾਬ ਅਤੇ ਕਨੇਡਾ ਦੀ ਫੀਲਡ ਹਾਕੀ ਵਿੱਚ ਸਰਗਰਮ ਭੂਮਿਕਾ ਨਿਭਾਉਂਣ ਵਾਲੇ ਖਿਡਾਰੀਆਂ ਨੇ ਇਹ ਉਪਰਾਲਾ ਕੀਤਾ ਹੈ।
 ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਕੈਲਗਰੀ ਦੀਆਂ ਕਈ ਨਾਮੀਂ ਖੇਡ ਹਸਤੀਆਂ ਨੇ ਭਾਗ ਲਿਆ। ਵਿਚਾਰ ਵਟਾਂਦਰੇ ਤੋਂ ਬਾਅਦ ਪੰਜ ਮੈਂਬਰੀ ਕਾਰਜਕਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਵਿੱਚ ਹਰਪ੍ਰੀਤ ਸਿੰਘ ਕੁਲਾਰ (ਸੰਸਾਰਪੁਰ), ਦਿਲਪਾਲ ਸਿੰਘ ਟੀਟਾ (ਸਾਬਕਾ ਪੰਜਾਬ ਪੁਲਿਸ ਖਿਡਾਰੀ), ਮਨਵੀਰ ਸਿੰਘ ਗਿੱਲ, ਗੁਰਦੀਪ ਸਿੰਘ ਹੰਸ (ਦੋਂਵੇ ਆਲ ਇੰਡੀਆਂ ਅਤੰਰ ਯੂਨੀਵਰਸਿਟੀ ਖਿਡਾਰੀ) ਅਤੇ ਦਿਲਜੀਤ ਸਿੰਘ ਪੁਰਬਾ ਨੂੰ ਸ਼ਾਮਲ ਕੀਤਾ ਗਿਆ ਹੈ।
 ਭਾਰਤੀ ਦੇ ਕੌਮਾਂਤਰੀ ਅਥਲੀਟ ਬੀਜਾ ਰਾਮ ਨੂੰ ਹਾਕੀ ਅਕਾਦਮੀ ਦਾ ਫਿਜੀਕਲ ਟਰੇਨਰ ਥਾਪਿਆਂ ਗਿਆ ਹੈ। ਬੀਜਾ ਰਾਮ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਦਿਲੀਪ ਫਿਕਰੀ ਦੇ ਵੀ ਫਿਜੀਕਲ ਟਰੇਨਰ ਰਹਿ ਚੁੱਕੇ ਹਨ। ਹਰਪ੍ਰੀਤ ਸਿੰਘ ਕੁਲਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਦਾ ਫੀਲਡ ਹਾਕੀ ਟੂਰਨਾਮੈਂਟ 7 ਜੂਨ ਤੋਂ 9 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਨੇਡਾ ਭਰ ਦੇ ਨਾਮੀਂ ਹਾਕੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲੈਣ ਦੀ ਹਾਮੀ ਭਰੀ ਹੇ। ਉਹਨਾਂ ਦੱਸਿਆ ਕਿ ਸੀਨੀਅਰ ਵਰਗ ਵਿੱਚ 8 ਟੀਮਾਂ ਅਤੇ ਜੂਨੀਅਰ ਵਰਗ (ਅੰਡਰ 16) ਵਿੱਚ 4 ਟੀਮਾਂ ਭਾਗ ਲੈਣਗੀਆਂ
 ਦਿਲਪਾਲ ਸਿੰਘ ਟੀਟਾ ਨੇ ਇੱਕ ਵੱਖਰੀ ਜਾਣਕਾਰੀ ਰਾਹੀਂ ਦੱਸਿਆ ਕਿ ਇਸ ਅਕਾਦਮੀ ਦਾ ਕੈਲਗਰੀ ਵਿੱਚ ਪਹਿਲਾ ਤੋਂ ਹੀ ਚਲ ਰਹੇ ਕੈਲਗਰੀ ਹਾਕਸ ਫੀਲਡ ਹਾਕੀ ਕਲੱਬ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਇਹ ਅਕਾਦਮੀ ਵੱਖਰੇ ਤੌਰ ਤੇ ਫੀਲਡ ਹਾਕੀ ਦੇ ਵਿਕਾਸ ਲਈ ਕੰਮ ਕਰੇਗੀ। ਦਿਲਜੀਤ ਸਿੰਘ ਪੁਰਬਾਂ ਨੇ ਦੱਸਿਆ ਕਿ ਅਕਾਦਮੀ ਖੋਲ•ਣ ਦਾ ਮਕਸਦ ਕਨੇਡਾ ਦੀ ਨਵੀਂ ਪਨੀਰੀ ਨੂੰ ਹਾਕੀ ਨਾਲ ਜੋੜ ਕੇ ਇੱਕ ਨਰੋਆ ਸਮਾਜ ਸਿਰਜਣਾ ਹੈ। ਉਹਨਾਂ ਕੈਲਗਰੀ ਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਨਵੀਂ ਖੁੱਲੀ ਅਕਾਦਮੀ ਨੂੰ ਵੱਧ ਤੋਂ ਵੱਧ ਵਿੱਤੀ ਸਹਿਯੋਗ ਦੇਣ।
 ਮਨਵੀਰ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਹੰਸ ਨੇ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਉੱਤਰੀ ਅਮਰੀਕਾ ‘ਚੋਂ 12 ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੀ ਇੱਛਾ ਪ੍ਰਗਟਾਈ ਸੀ ਪਰ ਕਮੇਟੀ ਦੀ ਸਹਿਮਤੀ ਨਾਲ ਸਿਰਫ 8 ਟੀਮਾਂ ਉੱਪਰ ਅੰਤਿਮ ਫੈਸਲਾ ਕੀਤਾ ਗਿਆ। ਸਾਬਕਾ ਹਾਕੀ ਖਿਡਾਰੀ ਅਤੇ ਖੇਡ ਪ੍ਰੋਮੋਟਰ ਗੁਰਲਾਲ ਗਿੱਲ ਮਾਣੂਕੇ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਕੈਲਗਰੀ ਦੀ ਜੂਨੀਅਰ ਹਾਕੀ ਟੀਮ ਚੰਗੇ ਨਤੀਜੇ ਦੇ ਰਹੀ ਹੈ। ਇਸ ਟੀਮ ਨੇ ਪਿਛਲੇ ਸਾਲ ਐਡਮਿੰਟਨ ਦਾ ਹਾਕੀ ਲੀਗ ਵਿੱਚ ਕਈ ਨਾਮੀ ਟੀਮਾਂ ਨੂੰ ਹਾਰ ਦਿੱਤੀ ਸੀ।
 ਕਰਮਜੀਤ ਸਿੰਘ ਢੁੱਡੀਕੇ ਨੇ ਦੱਸਿਆ ਕਿ ਹਾਕੀ ਟੂਰਨਾਮੈਂਟ ਨੂੰ ਹਰ ਪੱਖੋਂ ਸਫਲ ਬਣਾਉਂਣ ਲਈ ਤਿਆਰੀਆਂ ਜੋਰਾਂ ਤੇ ਹਨ। ਮੀਟਿੰਗ ਵਿੱਚ ਦਿਲਜੀਤ ਸਿੰਘ ਲੋਪੋਂ, ਬੌਬੀ ਕੁਲਾਰ, ਬਿਕਰਮਜੀਤ ਸਿੰਘ ਮਨ, ਸਖਦੀਪ ਸਿੰਘ ਗਿੱਲ, ਜੱਗਾ ਲੋਪੋਂ, ਕਮਲਜੀਤ ਢੁੱਡੀਕੇ, ਕੁਲਦੀਪ ਸਿੰਘ ਸਿੱਧੂ, ਹਰਵਿੰਦਰ ਸਿੰਘ ਖਹਿਰਾ ਵੀ ਸ਼ਾਮਲ ਹੋਏ। ਹੋਰ ਜਾਣਕਾਰੀ ਲਈ ਦਿਲਪਾਲ ਸਿੰਘ ਟੀਟਾ ਨਾਲ- 403-681-0749 ਤੇ ਸਪੰਰਕ ਕੀਤਾ ਜਾ ਸਕਦਾ ਹੈ।