Get Adobe Flash player

ਮ. ਭਜਨ ਗਿੱਲ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ 7 ਅਪ੍ਰੈਲ 2013 ਨੂੰ ਕੈਲਗਰੀ ਕੋਸੋ ਹਾਲ ਵਿਖੇ ਸ਼ਹੀਦੇ ਆਜਮ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਥਾਰਾ ਤੇ ਸਫਲ ਸੈਮੀਨਾਰ ਕੀਤਾ ਗਿਆ। ਜਨਰਲ ਮੀਟਿੰਗ ਅਤੇ ਸੈਮੀਨਾਰ ਦਾ ਮੰਚ ਸੰਚਾਲਨ ਮਾ. ਭਜਨ ਗਿੱਲ ਨੇ ਕੀਤਾ। ਫੋਰਮ ਦੇ ਪ੍ਰਧਾਨ ਸੋਹਨ ਮਾਨ ਨੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਹੋਰਾਂ ਦੀ ਸੋਚ ਦਾ ਸਮਾਜਿਕ ਬਰਾਬਰੀ ਦੇ ਅਧਾਰਤ ਲੁੱਟ ਰਹਿਤ ਸਮਾਜ ਸਿਰਜਨ ਲਈ ਨੌਜਵਾਨ ਵਰਗ ਨੂੰ ਅੱਗੇ ਆ ਕੇ ਕੁਰਬਾਨੀਆਂ ਕਰਨ ਅਤੇ ਉਹਨਾਂ ਦੇ ਫਲਸਫੇ ਨੂੰ ਬਹੁਤ ਬਰੀਕੀਆਂ ਵਿੱਚ ਸਮਝ ਕੇ ਲਾਗੂ ਕਰਨਾ ਪੈਣਾ ਹੈ। ਰਮਨਜੀਤ ਸਿੱਧੂ (ਜਰਨਲਿਸਟ )ਨੇ ਕਿਹਾ ਕਿ ਉਹਨਾਂ ਮਹਾਨ ਦੇਸ਼ ਭਗਤਾਂ ਦੀ ਸੋਚ ਦੇ ਨਾਲ ਉਸਦੇ ਵਿਚਾਰ ਧਾਰਕ ਦੁਸ਼ਮਨਾਂ ਦੀ ਸੋਚ ਵੀ ਅੱਜ ਸੰਸਾਰ ਵਿੱਚ ਹਾਵੀ ਹੋਈ ਪਈ ਹੈ। ਇੰਜ: ਗੁਰਦਿਆਲ ਸਿੰਘ ਖਹਿਰਾ ਨੇ ਕਿਹਾ ਕਿ ਅੱਠ ਦਹਾਕੇ ਪਹਿਲਾਂ ਕਹੀਆਂ ਗੱਲਾਂ ਦੀ ਅਜ ਉਸ ਸਮੇਂ ਨਾਲੋਂ ਵੀ ਵੱਧ ਸਾਰਥਕਤਾ ਹੈ।
     
                     ਗੁਰਬਚਨ ਸਿੰਘ ਬਰਾੜ ਨੇ ਕਿਹਾ ਕਿ ਸੰਸਾਰ ਪ੍ਰਸਿੱਧ ਲੇਖਕਾ ਅਰੁੱਧਤੀ ਰਾਏ ਭਾਰਤ ਵਿੱਚ ਸਟੇਟ ਵੱਲੋਂ ਢਾਹੇ ਜਾ ਰਹੇ ਜੁਲਮਾਂ ਦਾ ਭਾਂਡਾ ਚੁਰਾਹੇ ਵਿਚ ਭੰਨਕੇ ਭਗਤ ਸਿੰਘ ਹੋਰਨਾਂ ਦੀ ਸੋਚ ਨੂੰ ਅੱਗੇ ਲਿਜਾ ਰਹੀ ਹੈ ਅਤੇ ਉਹਨਾਂ ਇਕ ਖੂਬਸੂਰਤ ਕਵਿਤਾ ਵੀ ਸਾਂਝੀ ਕੀਤੀ ਅਤੇ ਨਾਲ ਹੀ ਕੈਲਗਰੀ ਵਿਚ ਯੇ ਸੰਸਥਾਵਾਂ ਵੱਲੋਂ ਰਲਕੇ ਕੀਤੇ ਜਾ ਰਹੇ ਗਦਰੀ ਬਾਬਿਆਂ ਦੇ ਸੋ ਸਾਲਾਂ ਪ੍ਰੋਗਰਾਮਾਂ ਬਾਰੇ ਦੱਸਿਆਂ । ਮਾ ਭਜਨ ਗਿੱਲ ਨੇ ਕਿਹਾ ਕਿ ਭਾਰਤ ਵਿਚ ਫੋਜ ਵੱਲੋ ਕੀਤੇ ਜਾ ਰਹੇ ਜੁਲਮਾਂ ਖਿਲਾਫ ਸੰਘਰਸ਼ ਕਰਨਾ ਹੀ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਹੈ।

                   ਅਜਾਇਬ ਸਿੰਘ ਸੇਖੋ ਨੇ ਕਵਿਤਾ ਸਾਂਝੀ ਕੀਤੀ ਅਤੇ ਅਪਣੇ ਵਿਚਾਰ ਵੀ ਪੇਸ਼ ਕੀਤੇ, ਪ੍ਰਸ਼ੋਤਮ ਭਾਰਦਵਾਜ ਨੇ ਕਵਿਤਾ ਸੁਣਾਈ।  ਬਲਜਿੰਦਰ ਸੰਘਾ ਨੇ ਨੌਜਵਾਨ ਵਰਗ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੁੰ ਸਮਝਣ ਅਤੇ ਉਸਤੇ ਅਮਲ ਕਰਨ ਤੇ ਜ਼ੋਰ ਦਿੱਤਾ।  ਇਹਨਾਂ ਤੋ ਇਲਾਵਾ ਪੈਰੀ ਮਾਹਲ, ਸਰਵਣ ਸਿੰਘ ਗਿੱਲ ਸੁਰਿੰਦਰਜੀਤ ਸਿੰਘ ਪਲਾਹਾ,ਜਸਪਾਲ ਸਿੰਘ ਕੰਗ,ਜਸਵੀਰ ਸਿੰਘ ਸਹੋਤਾ, ਮਾ ਪਰਗਟ ਸਿੰਘ ਆਦ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਵਿੱਤ ਸਕੱਤਰ ਜੀਤਇੰਦਰ ਪਾਲ ਨੇ 2012-13 ਦੀ ਸਲਾਨਾ ਵਾਰਸ਼ਿਕ ਰਿਪੋਰਟ ਜਨਰਲ ਹਾਊਸ ਤੋਂ ਪਾਸ ਕਰਵਾਈ।
                            ਨਵਕਿਰਨ ਕੌਰ  ਤੇ ਬੀਬੀ ਸੁਰਿੰਦਰ ਗੀਤ ਦੀਆਂ ਕਵਿਤਵਾਂ ਨੇ ਅਜੋਕੇ ਰਾਜਨੀਤਕ ਮਹੋਲ ਤੇ ਚੰਗਾ ਕਟਾਖਸ਼ ਕੀਤਾ। ਰਵੀ ਜਨਾਗਲ,ਕਮਲਪ੍ਰੀਤ ਕੌਰ ਪੰਧੇਰ ,ਕਮਲਜੀਤ ਕੌਰ ਸ਼ੇਰਗਿੱਲ,ਗੁਰਨਾਮ ਸਿੰਘ ਗਿੱਲ ਨੇ ਇਨਕਲਾਬੀ ਗੀਤਾਂ,ਕਵਿਤਾਵਾਂ,ਕਵੀਸ਼ਰੀ ਰਾਹੀ ਸ਼ਹੀਦਾਂ ਨੂੰਸਰਧਾਂਜਲੀ ਦਿੱਤੀ।ਜਨਰਲ ਸਕੱਤਰ ਮਾ  ਭਜਨ ਗਿੱਲ ਨੇ ਦਸਿਆ ਕਿ 5 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਵਿਚਾਰ ਚਰਚਾ ਹੋਵੇਗੀ।ਵਧੇਰੇ ਜਾਣਕਾਰੀ ਲਈ ਮਾ ਭਜਨ ਗਿੱਲ ਨੂੰ 403-455-4220,ਪ੍ਰੋ:ਗੋਪਾਲ ਜੱਸਲ ਨੂੰ 403-280-0709 ਅਤੇ ਸੋਹਣ ਮਾਨ ਨੂੰ 403-275-0931 ਤੇ ਸੰਪਰਕ ਕਰੋ।