Get Adobe Flash player

ਬਲਜਿੰਦਰ ਸੰਘਾ ਕੈਲਗਰੀ – ਇੰਡੋ-ਕੈਨੇਡੀਅਨ ਐਸੋਸ਼ੀਏਸ਼ਨ ਆਫ ਇੰਮੀਗਰਾਂਟ ਸੀਨੀਅਰਜ਼ ਕੈਲਗਰੀ (ਕਨੈਡਾ) ਦੀ ਮੀਟਿੰਗ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਊਨਟੀ ਹਾਲ ਵਿਚ ਹੋਈ ਜਿਸ ਵਿਚ ਅਲਬਰਟਾਂ ਦੇ ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੀਨੀਅਰਜ਼ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰੀ ਤੌਰ ਤੇ ਹਰ ਸੰਭਵ ਯਤਨ ਨਾਲ ਸੀਨੀਅਰਜ਼ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਹਾਮੀ ਭਰੀ। ਉਹਨਾਂ ਨਾਲ ਹੀ ਇਹ ਕਿਹਾ ਕਿ ਪੰਜਾਬੀ ਕਮਿਊਨਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਇਕ ਅਜਿਹੀ ਸੰਸਥਾ ਬਣਾਉਣੀ ਚਾਹੀਦੀ ਹੈ ਜੋ ਸਾਡੇ ਪਰਿਵਾਰਾਂ ਵਿਚ ਆਉਂਦੀਆਂ ਘਰੇਲੂ ਸਮੱਸਿਅਵਾਂ ਨੂੰ ਆਪਣੇ ਤੌਰ ਤੇ ਹੱਲ ਕਰਨ ਦੀ ਸੰਭਵ ਕੋਸ਼ਿਸ਼ ਕਰੇ। ਉਹਨਾਂ ਨੇ ਇਹ ਮੁੱਖ ਗੱਲ ਵੀ ਸਾਂਝੀ ਕੀਤੀ ਕਿ ਸਾਡੀ ਸਰਕਾਰ ਇਕ ਪਹਿਲੀ ਸਰਕਾਰ ਹੈ ਜਿਸਨੇ ਇਹ ਸਿਸਟਮ ਸ਼ੁਰੂ ਕੀਤਾ ਹੈ ਕਿ ਹਰ ਮੰਤਰੀ, ਡਿਪਟੀ ਮੰਤਰੀ ਅਤੇ ਹੋਰ ਉੱਚ ਆਹੁਦਿਆਂ ਤੇ ਰਹਿਣ ਵਾਲੇ ਕਰਮਚਾਰੀ ਆਪਣੇ ਸਾਲ ਭਰ ਦੇ ਸਰਕਾਰੀ ਕੰਮ ਕਰਦਿਆਂ ਹੋਣ ਵਾਲੇ ਖਰਚੇ ਆਨਲਾਇਨ ਸ਼ੇਅਰ ਕਰਨਗੇ। ਕੈਲਗਰੀ ਦੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋਂ ਮੰਤਰੀ ਮਨਮੀਤ ਭੁੱਲਰ ਨੂੰ ਉਹਨਾਂ ਦਾ ਪੋਰਟਰੇਟ ਭੇਂਟ ਕੀਤਾ ਗਿਆ। ਸੁਸਾਇਟੀ ਦੇ ਸੈਕਟਰੀ ਡਾ ਮਹਿੰਦਰ ਸਿੰਘ ਹੱਲਣ ਨੇ ਇਹ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਸ ਮੀਟਿੰਗ ਵਿਚ ਡੈਨ ਸਿੱਧੂ, ਗੁਰਬਚਨ ਬਰਾੜ, ਪ੍ਰੋ ਮਨਜੀਤ ਸਿੰਘ ਸਿੱਧੂ, ਪ੍ਰਸ਼ੋਮਤ ਭਾਰਦਵਾਜ਼, ਭਜਨ ਸਿੰਘ ਗਿੱਲ, ਸ਼ੁਭਾਸ਼ ਕਾਲੀਆ, ਭੰਗਵੰਤ ਸਿੰਘ ਰੰਧਾਵਾ, ਸਰਬਣ ਸਿੰਘ ਗਿੱਲ, ਦਿਲਵਾਰ ਸਿੰਘ ਸਮਰਾ, ਅਜੈਬ ਸਿੰਘ ਸੇਖੋਂ, ਰਣਜੀਤ ਸਿੰਘ ਆਹਲੁਵਾਲੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸੱਜਣ ਹਾਜ਼ਰ ਸਨ।