Get Adobe Flash player

ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਸਾਹਿਤਕ ਇਕੱਤਰਤਾ 15 ਜੁਲਾਈ, 2012 ਨੂੰ ਕੋਸੋ ਹਾਲ ਕੈਲਗਰੀ ਵਿਚ ਹੋਈ । ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ  ਮਹਿੰਦਰਪਾਲ ਸਿੰਘ ਪਾਲ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਪ੍ਰਸਿੱਧ ਸਖ਼ਸ਼ੀਅਤ ਸੁਰੀਤਮ ਰਾਏ (ਪੰਜਾਬੀ ਲਿੰਕ) ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸਤੋਂ ਬਾਅਦ ਬਲਜਿੰਦਰ ਸੰਘਾ ਨੇ ਸਦੀਵੀ ਵਿਛੋੜਾ ਦੇ ਗਈਆਂ ਮਹਾਨ ਹਸਤੀਆਂ, ਲੋਕ ਗਾਇਕ ਕਰਨੈਲ ਗਿੱਲ, ਕਾਮਰੇਡ ਸੁਰਜੀਤ ਗਿੱਲ, ਆਜਿeਬ ਚਿੱਤਰਕਾਰ ਅਤੇ ਬਹੁਪੱਖੀ ਸ਼ਖਸ਼ੀਅਤ ਦਾਰਾ ਸਿੰਘ ਬਾਰੇ ਦੱਸਿਆ ਅਤੇ ਸਭਾ ਵੱਲੋ ਸ਼ੋਕ ਮਤੇ ਪਾਏ ਗਏ। ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਅਜਾਇਬ ਚਿੱਤਰਕਾਰ ਅਤੇ ਦਾਰਾ ਸਿੰਘ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਕਹਾਣੀਕਾਰ ਜ਼ੋਵਰਾਵਰ ਬਾਂਸਲ ਨੇ ਕਰਨੈਲ ਗਿੱਲ ਦੇ ਜੀਵਨ ਬਾਰੇ ਦੱਸਿਆ । ਪ੍ਰੋ ਮਨਜੀਤ ਸਿੰਘ ਸਿੱਧੂ ਨੇ ਕਾਮਰੇਡ ਸੁਰਜੀਤ ਗਿੱਲ ਬਾਰੇ ਦੱਸਿਆ। ਬਲਵੀਰ ਗੋਰੇ ਨੇ ਸਾਹਿਤਕ ਪ੍ਰੋਗਾਰਮ ਦੀ ਸ਼ੁਰੂਆਤ ਤਰਕਪੂਰਨ ਗੀਤ ਨਾਲ ਕੀਤੀ, ਹਰਮਿੰਦਰ ਕੌਰ ਢਿਲੋਂ ਨੇ ਪੰਜਾਬੀ ਬੋਲੀ ਨਾਲ ਸਬੰਧਤ ਗੀਤ ‘ਤੇਰੇ ਨਾਲ ਗੂਹੜਾ-ਗੂਹੜਾ ਪਿਆਰ ਸੋਹਣੀਏ’ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਗੁਰਬਚਨ ਬਰਾੜ ਨੇ ਪੰਜਾਬੀ ਬੋਲੀ ਦੇ ਸਹੀ ਸ਼ਬਦ ਉਚਾਰਣ ਤੇ ਆਪਣਾ ਭਾਵਪੂਰਤ ਲੇਖ ਪੜ੍ਹਦੇ ਹੋਏ ਕਿਹਾ ਕਿ ਪੰਜਾਬੀ ਬੋਲੀ 14 ਕਰੋੜ ਲੋਕਾਂ ਦੀ ਬੋਲੀ ਹੈ,ਹੋਰਾਂ ਭਾਸ਼ਵਾਂ ਦੇ ਸਾਢੇ ਤਿੰਨ ਲੱਖ ਸ਼ਬਦ ਇਸ ਵਿਚ ਸਮਾਅ ਚੁੱਕੇ ਹਨ। ਇਸ ਤਰ੍ਹਾਂ ਇਸ ਬੋਲੀ ਦੇ ਖ਼ਤਮ ਹੋਣ ਦਾ ਕੋਈ ਖਤਰਾ ਨਹੀਂ। ਹੋਰ ਬਹੁਤ ਵਿਚਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਹਰੇਕ ਮਨੁੱਖ ਦਾ ਆਪਣਾ-ਆਪਣਾ ਸ਼ਬਦ ਉਚਾਰਣ ਢੰਗ ਹੁੰਦਾ ਹੈ ਜੋ ਸਹੀ ਸ਼ਬਦ ਉਚਾਰਣ ਨੂੰ ਪ੍ਰਭਾਵਿਤ ਕਰਦਾ ਹੈ। ਮਹਿੰਦਰਪਾਲ ਸਿੰਘ ਪਾਲ ਅਤੇ ਕੁਲਬੀਰ ਸ਼ੇਰਗਿੱਲ ਨੇ ਕੁਝ ਸਵਾਲ ਕੀਤੇ ਜਿਹਨਾਂ ਦੇ ਗੁਰਬਚਨ ਬਰਾੜ ਨੇ ਜਵਾਬ ਦਿੱਤੇ। ਦੇਸ ਪੰਜਾਬ ਟਾਈਮਜ਼ ਦੇ ਬ੍ਰਹਮਪ੍ਰਕਾਸ਼ ਸਿੰਘ ਲੁੱਡੂ ਅਤੇ ਸੰਤ ਸਿੰਘ ਧਾਰੀਵਾਲ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਗਦਰੀ ਬਾਬਿਆਂ ਦੇ ਮੇਲੇ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਹਨਾਂ ਪੰਜਾਬੀ ਲਿਖ਼ਾਰੀ ਸਭਾ ਦੇ ਕੀਤੇ ਕੰਮਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਅੱਗੇ ਤੋਂ ਹੋਰ ਬੱਚਿਆਂ ਨਾਲ ਸਬੰਧਤ ਪ੍ਰੋਗਰਾਮ ਕਰਵਾਉਣ ਦੀ ਗੱਲ ਆਖੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕਰਦਿਆਂ ਮੇਲੇ ਦਾ ਲਿਖਤੀ ਸੱਦਾ ਪੱਤਰ ਸਭਾ ਦੇ ਪ੍ਰਧਾਨ ਨੂੰ ਭੇਂਟ ਕੀਤਾ। ਇਸਤੋਂ ਬਾਅਦ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋਂ ਸੁਰੀਤਮ ਰਾਏ (ਪੰਜਾਬੀ ਲਿੰਕ) ਨੂੰ ਉਹਨਾਂ ਦਾ ਚਿੱਤਰ  ਸਾਰੀ ਫੈਮਲੀ ਦੀ ਹਾਜ਼ਰੀ ਵਿਚ ਭੇਂਟ ਕੀਤਾ ਤਾਂ ਹਾਲ ਤਾੜੀਆਂ ਨਾਲ ਗੂੰਜ਼ ਉਠਿੱਆ। ਸੁਰੀਤਮ ਰਾਏ ਵੱਲੋਂ ਭਾਵੁਕ ਸ਼ਬਦਾਂ ਰਾਹੀ ਸਭਾ ਅਤੇ ਹਰਪ੍ਰਕਾਸ਼ ਜ਼ਨਾਗਲ ਦਾ ਧੰਨਵਾਦ ਕੀਤਾ ਗਿਆ। ਚਾਹ ਦੀ ਬ੍ਰੇਕ ਤੋਂ ਬਾਅਦ ਬਲਜਿੰਦਰ ਸੰਘਾ ਨੇ 28 ਜੁਲਾਈ ਨੂੰ ਸ਼ਾਮ ਦੇ 6 ਵਜੇ ਮੌਨਟਰੇਰੀ ਪਾਰਕ  ਵਿਚ ਹੋਣ ਵਾਲੇ ਤੀਆਂ ਦੇ ਮੇਲੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਬਾਰੇ ਹੋਣ ਜਾਣਕਾਰੀ ਲਈ ਉੱਘੀ ਰੇਡਿਓ ਹੋਸਟ ਮਨਪ੍ਰੀਤ ਬਰਾੜ ਨਾਲ ਸਪੰਰਕ ਕਰਨ ਦੀ ਬੇਨਤੀ ਕੀਤੀ। ਮਹਿੰਦਰਪਾਲ ਸਿੰਘ ਪਾਲ ਨੇ ਸਵਰਗੀ ਨੰਦਲਾਲ ਨੂਰਪੁਰੀ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਸੂਚਨਾ ਸਾਂਝੀ ਕੀਤੀ। ਮੋਕੇ ਤੇ ਹੀ ਮੈਂਬਰਾਂ ਅਤੇ ਹਾਜ਼ਰ ਸਰੋਤਿਆਂ ਨੇ ਭਰਵਾ ਹੁੰਗਰਾ ਦਿੱਤਾ ਅਤੇ ਤਿੰਨ ਸੋ ਡਾਲਰ ਇਕੱਠਾ ਹੋ ਗਿਆ, ਪਰ ਦੱਸਣਾ ਜਰੂਰੀ ਹੈ ਕਿ ਸਭਾ ਦੀ ਮੈਂਬਰ ਹਰਮਿੰਦਰ ਕੌਰ ਢਿਲੋਂ ਵੱਲੋ ਇਸ ਵਿਚ ਵਿਸ਼ੇਸ਼ ਤੋਰ ਤੇ 100 ਡਾਲਰ ਦਾ ਯੋਗਦਾਨ ਪਾਇਆ ਗਿਆ। ਜੋ  ਉਸ ਲੋੜਵੰਦ ਪਰਿਵਾਰ ਨੂੰ ਪਹੁੰਚਾਇਆ ਜਾਵੇਗਾ। ਡਾ ਮਹਿੰਦਰ ਸਿੰਘ ਹੱਲਣ ਨੇ ਜਿੱਥੇ ਹਰਪ੍ਰਕਾਸ਼ ਜ਼ਨਾਗਲ ਦੀ ਪ੍ਰਸੰਸਾ ਕੀਤੀ Aੁੱਥੇ ਦਾਰਾ ਸਿੰਘ ਬਾਰੇ ਵੀ ਹੋਰ ਗੱਲਾਂ ਸਾਂਝੀਆਂ ਕੀਤੀਆਂ। ਇੰਜ਼ੀ ਗੁਰਦਿਆਲ ਸਿੰਘ ਖਹਿਰਾ ਅਤੇ ਹਰਪ੍ਰਕਾਸ਼ ਜ਼ਨਾਗਲ ਜੀ ਨੇ ਚੁਟਕਲੇ ਸੁਣਾਕੇ ਸਭ ਨੁੰ ਹਸਾਇਆ। ਰਾਜ ਹੁੰਦਲ ਦੀ ‘ਕਵਿਤਾ ਵਿਹਲਾ ਬਾਬਾ’ ਨੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਰਚਨਾਵਾਂ ਦੇ ਦੌਰ ਵਿਚ ਮੰਗਲ ਚੱਠਾ, ਜਤਿੰਦਰ ਸਿੰਘ ਸਵੈਚ, ਕੁਲਵੰਤ ਸਿੰਘ ਸਰਾਂ,ਅਵਨਿੰਦਰ ਨੂਰ, ਜਰਨੈਲ ਤੱਗੜ, ਗੁਰਨਾਮ ਸਿੰਘ ਗਿੱਲ ਆਦਿ ਸਾਹਿਤਕਾਰਾਂ ਨੇ ਭਾਗ ਲਿਆ। ਸਾਰੰਸ ਕਾਲੀਆ ਨੇ ਕੈਲਗਰੀ ਪੰਜਾਬੀ ਵੈਬਸਾਈਟ ਵਾਸਤੇ ਅਤੇ ਸੁਖਪਾਲ ਪਰਮਾਰ ਅਤੇ ਰਣਜੀਤ ਲਾਡੀ ਨੇ ਸਭਾ ਵਾਸਤੇ ਫੋਟੋਗ੍ਰਾਫੀ ਦੀ ਜਿੰਮੇਵਾਰੀ ਨਿਭਾਈ। ਸਨੈਕਸ ਦਾ ਪ੍ਰਬੰਧ ਸੁਰੀਤਮ ਰਾਏ ਦੇ ਪਰਿਵਾਰ ਵੱਲੋ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਤੀਮ ਸੇਖੋ, ਜਸਵੰਤ ਸਿੰਘ ਗਿੱਲ, ਮੇਜਰ ਸਿੰਘ ਧਾਰੀਵਾਲ, ਮਾ ਭਜਨ ਸਿੰਘ ਗਿੱਲ, ਸਤਪਾਲ ਕੌਸ਼ਲ ,ਕੁਲਵੰਤ ਸੇਖੋ, ਜੋਗਿੰਦਰ ਸਿੰਘ ਸੰਘਾ, ਸੁਰਿੰਦਰ ਕੌਰ ਚੀਮਾਂ , ਸਿਮਰ ਕੌਰ ਚੀਮਾਂ, ਮਨਜੀਤ ਬਰਾੜ, ਪਵਨਦੀਪ ਕੌਰ ਬਾਂਸਲ। ਨੂਰਜੋਤ ਕਲਸੀ, ਖੁਸ਼ੀ ਬਾਂਸਲ ਆਦਿ ਹਾਜ਼ਰ ਸਨ। ਸਭਾ ਦੀ ਅਗਲੀ ਮੀਟਿੰਗ 19 ਅਗਸਤ 2012 ਦਿਨ ਐਤਵਾਰ ਨੂੰ ਦੁਪਿਹਰ ਦੇ ਦੋ ਵਜੇ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕਰ ਸਕਦੇ ਹੋ।