Get Adobe Flash player

ਮਾ ਭਜਨ ਸਿੰਘ ਗਿੱਲ

ਮਾ ਭਜਨ ਸਿੰਘ ਗਿੱਲ

ਸੋਹਨ ਮਾਨ

ਸੋਹਨ ਮਾਨ

ਕੈਲਗਰੀ ( ਪ੍ਰੌæ ਗੋਪਾਲ ਜਸਲ) :-ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਵਲੋਂ “ਸੰਸਾਰ ਆਰਥਕ ਸੰਕਟ ਅਤੇ ਹਲ” ਵਿਸ਼ੇ ਤੇ ਕੋਸੋ ਹਾਲ ਕੈਲਗਰੀ ਕਨੇਡਾ ਕਨਵੈਨਸ਼ਨ ਕੀਤੀ ਗਈ। ਮਖ ਬੁਲਾਰੇ ਜੀਤਇੰਦਰਪਾਲ ਨੇ ਅਪਣੇ ਕੁੰਜੀਵਤ ਭਾਸ਼ਨ ਰਾਹੀਂ ਦੱਸਿਆ ਕਿ 2007 ਤੋਂ ਅਮਰੀਕਾ ਤੋਂ ਚੱਲਿਆ ਇਹ ਸੰਕਟ ਸਾਰੇ ਸੰਸਾਰ ਵਿਚ ਫੈਲ ਗਿਆ ਹੈ। ਯੂਰਪ ਦੇ ਦੇਸ਼ਾਂ ਦੀ ਆਰਥਿਕਤਾ ਬੁਰੀ ਤਰਾਂ ਲੜਖੜਾ ਗਈ ਹੈ। ਇਸਨੇ ਭਾਰਤ ਅਤੇ ਏਸ਼ੀਆ ਦੇ ਸਾਰੇ ਮੁਲਕਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ, ਤੇ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਗੰਭੀਰ ਸੰਕਟ ਚੌਂ ਨਿਕਲਣ ਲਈ ਸੋਚਣਾ ਪਵੇਗਾ ।ਹੱਲ ਲੱਭਣ ਲਈ ਅੱਗੇ ਆਉਣਾ ਪਵੇਗਾ।ਪਰਧਾਨ ਸੋਹਨ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖਤਮ ਕਰਕੇ ਪਬਲਿਕ ਸੈਕਟਰ ਰਾਹੀਂ ਹੀ ਦੁਨੀਆਂ ਨੂੰ ਆਰਥਕ ਸੰਕਟ ਦੀ ਤਬਾਹੀ ਤੌਂ ਬਚਾਇਆ ਜਾ ਸਕਦਾ ਹੈ। ਮਾਸਟਰ ਭਜਨ ਗਿਲ ਨੇ ਦਸਿਆ ਕਿ ਸੰਸਾਰ ਆਰਥਕ ਸੰਕਟ ਦਾ ਕਾਰਨ ਸਾਮਰਾਜੀ ਜੰਗਾਂ ਅਤੇ ਸੰਸਾਰ ਦੇ ਕੁਦਰਤੀ ਸਾਧਨਾਂ ਤੇ ਕਬਜਾ ਕਰਨ ਲਈ ਸੁਰਖਿਆ ਬਜਟ ਚ ਵਾਧਾ ਕਰਨਾ ਹੈ।ਪ੍ਰੌæ ਜਸਲ ਨੇ ਕਿਹਾ ਕਿ ਇਹ ਪ੍ਰਬੰਧ ਆਪਣੀਆਂ ਲੋਕਮਾਰੂ ਨੀਤੀਆਂ ਕਾਰਨ ਆਪ ਹੀ ਤਬਾਹ ਹੋ ਰਿਹਾ ਹੈ । ਉਹਨਾਂ ਕਿਹਾ ਕਿ 23 ਸਤੰਬਰ 2012 ਨੂੰ ਪਬਲਿਕ ਲਾਇਬ੍ਰੇਰੀ ਹਾਲ ਡਾਊਨ ਟਾਊਨ ਨੇੜੇ ਟਾਉਨ ਹਾਲ ਵਿਖੇ ਹੋ ਰਹੇ “ਤੀਜੇ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ” ਚ ਨਾਟਕਾਂ ਦੀ ਤਿਆਰੀ ਲਈ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁਲਾਂਪੁਰ ਪੰਜਾਬ) ਉਚੇਚੇ ਤੌਰ ਤੇ ਪੁਜ ਰਹੇ ਹਨ। ਇਹ ਯਾਦਗਾਰੀ ਸਮਾਗਮ ਪੰਜਾਬੀ ਨਾਟਕ ਜਗਤ ਦੇ ਪਿਤਾਮਾ ਮਰਹੂਮ ਗੁਰਸ਼ਰਨ ਸਿੰਘ ( ਭਾਅ ਜੀ) ਪਹਿਲੀ ਬਰਸੀ ਅਤੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਤ ਹੋਵੇਗਾ।
ਹਰਕੰਵਲ ਸਾਹਿਲ ਨੇ ਕਿਹਾ ਸੰਸਾਰ ਭਰ ਦਾ ਮੀਡੀਆ ਅਤੇ ਸਰਕਾਰਾਂ ਕੁਝ ਕੁ ਘਰਾਂਣਿਆਂ ਦੇ ਕੰਟਰੋਲ ਵਿਚ ਹਨ।ਉਹ ਲੋਕਾਂ ਕੋਲ ਸਹੀ ਜਾਣਕਾਰੀ ਨਹੀਂ ਜਾਣ ਦਿੰਦੀਆਂ। ਗੁਰਦਿਆਲ ਖਹਿਰਾ ਨੇ ਕਿਹਾ ਕਿ ਜੋ ਨੀਤੀਆਂ ਸਰਕਾਰਾਂ ਵਲ਼ੋਂ ਵਿਕਾਸ ਦੇ ਨਾ ਤੇ ਠੋਸੀਆਂ ਜਾ ਰਹੀਆਂ ਹਨ ਉਨਾਂ ਨਾਲ ਅਮੀਰੀ ਅਤੇ ਗਰੀਬੀ ਦਾ ਪਾੜਾ ਖਤਰਨਾਕ ਹਦ ਤੱਕ ਵਧ ਗਿਆ ਹੈ।ਪੰਜਾਬੀ ਸਾਹਿਤ ਸਭਾ ਦੇ ਪਰਧਾਨ ਜਸਬੀਰ ਸਹੋਤਾ, ਕੁਲਬੀਰ ਸ਼ੇਰਗਿਲ ਅਤੇ ਪੈਰੀ ਮਾਹਲ ਨੇ ਵਿਚਾਰ ਚਰਚਾ ਚ ਭਾਗ ਲਿਆ।
ਵਿੱਤ ਸਕੱਤਰ ਜੀਤਇੰਦਰਪਾਲ ਨੇ ਵਿੱਤੀ ਰੀਪੋਰਟ ਪੇਸ਼ ਕੀਤੀ ਅਤੇ ਪ੍ਰਧਾਨ ਸੋਹਨ ਮਾਨ ਨੇ ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਕੈਲਗਰੀ ਦੇ ਇਤਹਾਸ ਬਾਰੇ ਭਰਵੀਂ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਸਾਡਾ ਨਿਸ਼ਾਨਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਲਾਏਬ੍ਰੇਰੀ ਖੋਲ੍ਹਣ ਦਾ ਹੈ। ਹਾਊਸ ਨੇ ਸਰਬ ਸੰਮਤੀ ਨਾਲ ਵਿੱਤੀ ਰਪੋਰਟ ਪਾਸ ਕੀਤੀ ਅਤੇ ਅਗਲੇ 2 ਸਾਲ ਲਈ ਸੋਹਨ ਮਾਨ ਨੂੰ (ਪ੍ਰਧਾਨ ), ਮਾਸਟਰ ਭਜਨ ਗਿੱਲ ਨੂੰ (ਜਨਰਲ ਸਕੱਤਰ ), ਜੀਤਇੰਦਰਪਾਲ ਨੂੰ (ਖਜਾਨਚੀ), ਪ੍ਰੌæ ਗੋਪਾਲ ਜੱਸਲ ਨੂੰ (ਪਰੈਸ ਸਕਤੱਰ), ਕਮਲਪ੍ਰੀਤ ਪੰਧੇਰ ਨੂੰ ( ਆਡੀਟਰ) ਅਤੇ ਹਰਕੇਸ਼ ਸੋਹਲ ( ਡਾਇਰੈਟਰ) ਦੀ ਚੋਣ ਨੂੰ ਪ੍ਰਵਾਨਗੀ ਦਿੱਤੀ ।ਗੀਤਾਂ , ਗਜ਼ਲਾਂ , ਕਵਿਤਾਵਾਂ ਅਤੇ ਕਵੀਸ਼ਰੀ ਚ ਹੇਠ ਲਿਖਿਆਂ ਨੇ ਭਾਗ ਲਿਆ।
ਮਾਸਟਰ ਬਚਿੱਤਰ ਗਿੱਲ ਨੇ ਸ਼ਹੀਦ ਭਗਤ ਸਿੰਘ ਬਾਰੇ ਇਉਂ ਕਿਹਾ
ਪੀਵਾਂਗੇ ਹੱਸ ਹੱਸ ਕੇ ,
ਅਸੀਂ ਮੌਤ ਦੇ ਜਾਮ।
ਮੇਰੀ ਜਾਂਦੀ ਵਾਰ ਦੀ ਮਾਤਾ ਜੀ ਪ੍ਰਣਾਮ॥
ਕੇਸਰ ਸਿੰਘ ਨੀਰ ਦੀ ਗਜ਼ਲ (ਪੰਜਾਬ ਦੁਖਾਂਤ) ਦੀਆਂ ਕੁੱਝ ਲਾਈਨਾਂ
ਮੇਰੇ ਨੈਣਾਂ ਚ ਹਨ ਅਣਵਗੇ ਅੱਥਰੂ,
ਪੀੜ ਏਨਾਂ੍ਹ ਦੀ ਮੈਨੂੰ ਸਤਾAੁਂਦੀ ਰਹੀ।
ਮੈ ਤਾਂ ਏਨਾਂ੍ਹ ਨੂੰ ਵਗਣੋ ਰਿਹਾ ਰੋਕਦਾ,
ਅੱਗ ਏਨਾਂ੍ਹ ਦੀ ਦਿਲ ਨੂੰ ਜਲਾਉਂਦੀ ਰਹੀ।
ਹਰਨੇਕ ਬੱਧਨੀ ਨੇ ਕਿਹਾ
ਪਕੌੜੇ ਵੇਚਣ ਵਾਲੇ ਏਥੇ ਬਣ ਜਾਂਦੇ ਐ ਨੇਤਾ।
ਕੋਈ ਸ਼ਹੀਦਾਂ ਦੇ ਕਫਨ ਵੇਚ ਗਿਆ ਕੋਈ ਵੇਚ ਗਿਆ ਰੇਤਾ।
ਸੁਰਜੀਤ ਸਿੰਘ ਪੰਨੂੰ ਨੇ ਕਿਹਾ
ਅਣਖਾਂ ਵਾਲੀ ਕੌਮ ਸਾਧਾਂ ਦੇ ਟੇਟੇ ਚੜ੍ਹ ਗਈ;
ਕਿੰਨੀ ਉਚਾਈAੁਂ ਡਿੱਗਕੇ ਆ ਕਿੱਥੇ ਖੜ ਗਈ।
ਅਜੈਬ ਸੇਖੋਂ, ਕੁੰਦਨ ਸ਼ੇਰਗਿੱਲ, ਜਸਵੰਤ ਸੇਖੋਂ ਨੇ ਅਪਣੀਆਂ ਰਚਨਾਵਾਂ ਸੁਣਾਈਆਂ। ਮੇਜਰ ਸਿੰਘ ਧਾਲੀਵਾਲ, ਸਰਬਣ ਸਿੰਘ ਗਿੱਲ, ਰਣਜੀਤ ਬੜਿੰਗ, ਜਰਨੈਲ ਤੱਗੜ, ਸਰਪਾਲ ਸੰਘਾ, ਕਮਲਪ੍ਰੀਤ ਕੌਰ ਪੰਧੇਰ, ਵਿਦਿਆ, ਸੁਰਿੰਦਰ ਕੌਰ ਗਿੱਲ, ਮਲਕੀਤ ਸਿੰਘ, ਤੇਜਿੰਦਰ ਸਿੰਘ, ਬਲਤੇਜ ਸਿੰਘ ਅਤੇ ਗੁਰਤੇਜ ਸਿੰਘ ਵੀ ਹਾਜ਼ਰ ਸਨ।
ਅਗਲੀ ਮੀਟਿੰਗ 5 ਅਗਸਤ 2012 ਠਕਿ 2 ਵਜੇ ਤੋਂ 5 ਵਜੇ ਸ਼ਾਮ ਹੋਵੇਗੀ॥
ਹੋਰ ਜਾਣਕਾਰੀ ਲਈ:- ਗੋਪਾਲ ਜੱਸਲ403 280 0709, ਮਾæ ਭਜਨ ਗਿੱਲ—403 455 4220