Get Adobe Flash player

ਬਲਜਿੰਦਰ ਸੰਘਾ ਕੈਲਗਰੀ – ਹਰੇਕ ਸਾਲ ਜੁਲਾਈ ਦੇ ਪਹਿਲੇ ਹਫਤੇ ਦੇ ਸ਼ੁੱਕਰਵਾਰ ਤੋਂ ਪਰੇਡ ਨਾਲ ਸ਼ੁਰੂ ਹੋਣ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਅਸਮਾਨ ਦੀ ਛੱਤ ਹੇਠ ਹੋਣ ਵਾਲਾ ਸਟੈਪੀਡ ਮੇਲਾ ਪੂਰੇ ਦਸ ਦਿਨ ਚੱਲਦਾ ਹੈ। ਪਹਿਲੇ ਦਿਨ ਦੀ ਪਰੇਡ ਵਿਚ ਫਸਟ ਨੇਸ਼ਨ ਦੇ ਲੋਕਾਂ ਤੋਂ ਇਲਾਵਾ ਪੰਜਾਹ ਤੋਂ ਵੀ ਵੱਧ ਕਮਿਊਨਟੀਆਂ ਦੇ ਲੋਕ ਆਪਣੇ ਫਲੋਟ ਲੈਕੇ ਸ਼ਾਮਿਲ ਹੁੰਦੇ ਹਨ, ਸ਼ਿੰਗਾਰੇ ਹੋਏ ਘੋੜਿਆਂ ਤੇ ਰੱਥ ਗੱਡੀਆਂ ਤੇ ਬੈਠੇ ਕਾਓਬੁਆਏ ਅਤੇ ਕਾਓਗਰਲਜ਼ ਇਕ ਵੱਖਰਾਂ ਹੀ ਨਜ਼ਾਰਾ ਪੇਸ਼ ਕਰਦੇ ਹਨ। ਦੁਨੀਆਂ ਭਰ

ਤੋਂ ਸੈਲਾਨੀ ਕੈਲਗਰੀ ਦੇ ਹੋਟਲਾਂ ਅਤੇ ਰਿਸ਼ਤੇਦਾਰੀਆਂ ਵਿਚ ਕਾਫੀ ਦਿਨ ਪਹਿਲਾ ਹੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਰਾ ਸ਼ਹਿਰ ਵੱਡੇ-ਵੱਡੇ ਕਾਓਬੁਆਏ ਹੈਟਾਂ ਅਤੇ ਕਿਸਾਨੀ ਦੇ ਵਿਰਾਸਤੀ ਪਹਿਰਾਵੇ ਵਾਲੇ ਲੋਕਾਂ ਦੀ ਚਾਹਿਲ-ਪਹਿਲ ਨਾਲ ਭਰ ਜਾਂਦਾ ਹੈ, ਕਿAੁਂਕਿ ਇਸ ਮੇਲੇ ਦਾ ਅਰੰਭ 1886 ਦੀ ਖੇਤੀਬਾੜੀ ਸੁਸਾਇਟੀ ਨਾਲ ਹੈ। ਪਰ 1912 ਤੋਂ

ਇਹ ਮੇਲਾ ਪਰੇਡ ਅਤੇ ਰੋਡੀਓ ਸ਼ੋਅ ਸ਼ੁਰੂ ਹੋਣ ਨਾਲ ਇਕ ਬਹੁਤ ਹਰਮਨ-ਪਿਆਰਾ ਮੇਲਾ ਬਣ ਗਿਆ। ਲੋਕਾਂ ਦਾ ਰੁਝਾਨ ਰੋਡੀਓ ਸ਼ੋਅ ਦੇਖਣ ਵੱਲ ਦਿਨੋ-ਦਿਨ ਵੱਧਦਾ ਗਿਆ ਤਾਂ ਇਸ ਸ਼ੋਅ ਵਿਚ ਗੇਮਾਂ ਵੀ ਵੱਧਦੀਆ ਗਈਆਂ ਜਿਹਨਾਂ ਦਾ ਸਬੰਧ ਜਾਨਵਰਾਂ ਨਾਲ ਹੈ। ਘੋੜੇ ਅਤੇ ਬੌਲਦ ਇਸ ਦਾ ਮੁੱਖ ਭਾਗ ਹਨ ਅਤੇ ਇਸ ਸ਼ੋਅ ਵਿਚ ਬੈਰਲ ਰੇਸ, ਸਟੀਰ ਰੈਸਲਿੰਗ, ਟਾਈ ਡਾਊਨ ਅਤੇ ਬੇਅਰ ਬੈਕ ਮੁੱਖ ਗੇਮਾਂ ਹਨ ਜੋ ਮੇਲੇ ਦੇ ਹਰ ਦਿਨ  ਹੁੰਦੀਆਂ ਹਨ ਤੇ ਹਜ਼ਾਰਾਂ ਲੋਕ ਮਹਿੰਗੀਆਂ ਟਿਕਟਾਂ ਲੈਕੇ ਇਹਨਾਂ ਦਾ ਅਨੰਦ ਮਾਣਦੇ ਹਨ। ਸੰਗੀਤਕ ਬੈਡ ਦੀਆਂ ਬਹੁਤ ਸਾਰੀਆਂ ਟੀਮਾਂ ਇਸ ਮੇਲੇ ਵਿਚ ਪੁੱਜਦੀਆਂ ਹਨ, ਜਿਹਨਾਂ ਵਿਚ 50 ਸਾਲ ਤੋਂ ਵੱਧ ਪੁਰਾਣਾ ਬੀਚ ਬੁਆਏ ਬੈਡ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਸਮਾਨ ਦੇ ਬੂਥ, ਨਿੱਕੀਆ ਵੱਡੀਆਂ ਰਾਈਡਸ ਅਤੇ ਲੌਟਰੀ, ਜੂਆ ਭਾਵ ਕਿ ਮੇਲੇ ਦਾ ਹਰ ਰੰਗ ਆਪਣਾ ਹੀ ਅਨੰਦ ਦਿੰਦਾ ਹੈ। ਕੈਨੇਡਾ ਮਲਟੀਕਲਚਰਲ ਦੇਸ ਹੋਣ ਕਰਕੇ ਵੱਖ-ਵੱਖ ਕਮਿਊਨਟੀਆਂ ਦੇ ਅਤੇ 120 ਵੀਹ ਤੋਂ ਵੱਧ ਭਾਸ਼ਾਂ ਬੋਲਣ ਵਾਲੇ ਲੋਕ ਇਸ ਮੇਲੇ ਵਿਚ ਹਰ ਸਾਲ ਆਉਂਦੇ ਹਨ। ਜਿੱਥੇ ਇਹ ਮੇਲਾ ਕੈਲਗਰੀ ਦੀ ਪਛਾਣ ਹੈ ਉੱਥੇ ਇਹਨਾਂ ਦਸ ਦਿਨਾਂ ਵਿਚ ਕੈਲਗਰੀ ਟਰਾਜ਼ਿਟ ਸੱਤ ਲੱਖ ਡਾਲਰ ਤੋਂ ਵੱਧ ਕਿਰਾਏ ਦੇ ਰੂਪ ਵਿਚ ਕਮਾ ਲੈਂਦੀ ਹੈ। ਸਿਟੀ ਵੱਲੋਂ ਚਾਰ ਹਜ਼ਾਰ ਤੋਂ ਵੱਧ ਅਸਥਾਈ ਜੋਬਾਂ ਇਸ ਮੇਲੇ ਦੇ ਪ੍ਰਬੰਧ ਲਈ ਕੱਢੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਮੇਲਾ ਜਿੱਥੇ ਮੰਨੋਰੰਜ਼ਨ , ਕਲਾ ਦਿਖਾਉਣ ਅਤੇ ਆਮਦਨ ਦਾ ਸਾਧਨ ਸਾਬਤ ਹੁੰਦਾ ਹੈ ਉੱਥੇ ਕਨੇਡਾ ਵਰਗੇ ਦੇਸ ਦੀ ਭਾਈਚਾਰਕ ਸਾਂਝ ਦਾ ਗਵਾਹ ਵੀ ਹੈ। ਸ਼ੁੱਕਰਵਾਰ 6 ਜੁਲਾਈ ਨੂੰ ਸ਼ੁਰੂ ਹੋਇਆ ਇਹ ਮੇਲਾ 15 ਜੁਲਾਈ ਐਤਵਾਰ ਤੱਕ ਚੱਲੇਗਾ।