Get Adobe Flash player

ਬਲਜਿੰਦਰ ਸੰਘਾ- ਪ੍ਰਸਿੱਧ ਗੀਤਕਾਰ ਅਤੇ ਸੰਜੀਦਾ ਹਸਤੀ ਜਸਵੀਰ ਗੁਣਾਚੌਰੀਆ ਦੀ ਛੇਵੀ ਕਿਤਾਬ ‘ਹੱਸਦੇ ਸ਼ਹੀਦੀਆਂ ਪਾ ਗਏ’ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਲੋਕ ਅਰਪਣ ਕੀਤੀ ਗਈ। ਦਲਵੀਰ ਜਲੋਵਾਲੀਆ ਵੱਲੋਂ ਸਹਿਯੋਗੀ ਸਪਾਂਸਰਾਂ ਦੀ ਮਦਦ ਨਾਲ ਉਲੀਕੇ ਇਸ ਪ੍ਰੋਗਾਰਮ ਵਿਚ ਸਟੇਜ ਸੰਚਾਲਕ ਬਲਜਿੰਦਰ ਸੰਘਾ ਵੱਲੋ ਜਸਵੀਰ ਗੁਣਾਚੌਰੀਆ, ਰਾਜਨੀਤਕ ਹਸਤੀਆਂ ਸ਼੍ਰੀ ਪ੍ਰਭ ਗਿੱਲ, […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 20 ਨਵੰਬਰ ਨੂੰ ਬਲਜਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਹਰੀਪਾਲ ਅਤੇ ਨਰਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਹੋਏ। ਸ਼ੁਰੂਆਤ ਵਿਚ ਸਕੱਤਰ ਬਲਬੀਰ ਗੋਰਾ ਨੇ ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਦੇ ਅਕਾਲ ਚਲਾਣਾ […]

ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਕਲਾਕਾਰ ਮੰਚ ਕੈਲਗਰੀ ਵੱਲੋਂ ਆਪਣਾ ਤੀਸਰਾ ਸਲਾਨਾ ਸਮਾਗਮ ਐਡਮਿੰਟਨ ਵਿਚ ਰੇਡੀਓ ਸੁਰ-ਸਾਗਰ ਅਤੇ ਪੰਜਾਬ ਇੰਸ਼ੋਰੈਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਟੇਜ ਸਕੱਤਰ ਰਣਜੀਤ ਸਿੱਧੂ ਦੁਆਰਾ ਸਭ ਹਾਜ਼ਰੀਨ ਨੂੰ ਜੀ ਆਇਆ ਆਖਣ ਤੋਂ ਬਾਅਦ ਦੱਸਿਆ ਗਿਆ ਇੰਡੋ-ਕਨੇਡੀਅਨ ਕਲਾਕਾਰ ਮੰਚ ਕੈਲਗਰੀ ਵੱਲੋਂ ਆਪਣੇ ਸਹਿਯੋਗੀਆਂ ਨਾਲ ਰਲਕੇ ਕਰਵਾਏ ਜਾਂਦੇ ਇਸ ਸਲਾਨਾ ਸਮਾਗਮ ਦਾ ਮੁੱਖ ਉਦੇਸ਼ […]

ਕੈਲਗਰੀ ਦੇ ਸੰਜੀਦਾ ਸ਼ਾਇਰ ਮਹਿੰਦਰਪਾਲ ਸਿੰਘ ਪਾਲ ਨੂੰ ਦਿੱਤਾ ਜਾਵੇਗਾ ਨੰਦ ਲਾਲ ਨੂਰਪੁਰੀ ਸਨਮਾਨ ਬਲਜਿੰਦਰ ਸੰਘਾ- ਇੰਡੋ-ਕੈਡੀਅਨ ਆਟਿਸਟ ਕਲੱਬ ਕੈਲਗਰੀ ਇਸ ਉਦੇਸ਼ ਨਾਲ ਬਣਾਈ ਗਈ ਬਿਨਾ ਲਾਭ ਸੰਸਥਾ ਹੈ ਜਿਸਦਾ ਉਦੇਸ਼ ਸਾਹਿਤ, ਸ਼ੋਸ਼ਲ ਅਤੇ ਕਲਾ ਦੇ ਹੋਰ ਖੇਤਰਾਂ ਵਿਚ ਸਥਾਪਿਤ ਹੋ ਰਹੇ ਅਤੇ ਹੋ ਚੁੱਕੇ ਯੋਗ ਕਲਾਕਾਰਾਂ ਅਤੇ ਸਨਮਾਨਯੋਗ ਹਸਤੀਆਂ ਨੂੰ ਹੋਰ ਮੌਕੇ ਪ੍ਰਦਾਨ ਕਰਨਾ […]

ਸੁਖਵੀਰ ਗਰੇਵਾਲ ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ।24 ਅਤੇ 25 ਸਤੰਬਰ ਨੂੰ ਲਗਾਏ ਗਏ ਇਸ ਮੇਲੇ ਦੀ ਅਗਵਾਈ ਮਾਸਟਰ ਭਜਨ ਅਤੇ ਉਹਨਾਂ ਦੀ ਟੀਮ ਨੇ ਕੀਤੀ।ਵਰਾਂਡੇ ਵਿੱਚ ਲਾਗਾਏ ਇਸ ਮੇਲੇ ਦੇ ਦੋਵੇਂ ਦਿਨ ਸਾਹਿੱਤ ਦਾ ਲੰਗਰ ਖੁੱਲ੍ਹ ਕੇ ਵਰਤਿਆ।    ਕਾਮਗਾਟਾਮਾਰੂ […]

ਪੁਸਤਕ ਮੇਲਾ 24 ਅਤੇ 25 ਸਤੰਬਰ ਨੂੰ, 2 ਅਕਤੂਬਰ ਦੀ ਮੀਟਿੰਗ ਮੁੱਅਤਲ ਸੁਖਵੀਰ ਸਿੰਘ ਗਰੇਵਾਲ ਕੈਲਗਰੀ: ਨਾਟਕ ‘ਨਿਉਂ ਜੜ੍ਹ’ ਦੀ ਸਫਲ ਪੇਸ਼ਕਾਰੀ ਤੋਂ ਬਾਅਦ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਵਲੋਂ  ਕੈਨੇਡਾ ਦੇ ਪਰਿਵਾਰਿਕ ਹਾਲਾਤਾਂ ਤੇ ਆਧਾਰਿਤ ਹਾਸਰਸ ਨਾਟਕ ‘ਹੈਲੋ ਕੈਨੇਡਾ’ ਜੈਨਸਿਸ ਸੈਂਟਰ ਦੇ ਇਨਡੋਰ ਚੌਗਰਿਦੇ ਵਿੱਚ ਖੇਡਿਆ ਜਾਵੇਗਾ।ਇਹ ਜਗ੍ਹਾ ਜੈਨਸਿਸ ਸੈਂਟਰ ਦੇ ਦੋਵੇਂ ਮੁੱਖ ਦਰਵਾਜ਼ਿਆਂ ਦੇ ਵਿਚਕਾਰ […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਸਤੰਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਡਾ. ਮਨਮੋਹਨ ਸਿੰਘ ਬਾਠ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਰਚਨਾਵਾਂ ਦੇ ਦੌਰ ਵਿਚ ਦੋ ਅਹਿਮ ਲੇਖ […]

ਨਾਈਨ ਵੰਨ-ਵੰਨ ਕਾਲ ਅਤੇ ਇੰਮਪਲਾਈਮੈਂਟ ਇਸ਼ੋਰੈਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਬਲਜਿੰਦਰ ਸੰਘਾ- ਕੈਨੇਡਾ ਇੱਕ ਬਹੁ-ਸੱਭਿਆਚਾਰੀ ਦੇਸ਼ ਹੈ ਜਿਸ ਵਿਚ ਲੱਗਭੱਗ ਦੁਨੀਆਂ ਦੇ ਹਰੇਕ ਕੋਨੇ ਤੋਂ ਆ ਕੇ ਲੋਕ ਵਸੇ ਹਨ। ਜਿਹਨਾਂ ਦਾ ਸੱਭਿਆਚਾਰ ਅਤੇ ਮਾਤ ਭਾਸ਼ਾ ਅਲੱਗ-ਅਲੱਗ  ਹੈ। ਕੈਨੇਡਾ ਦੇ ਸਰਕਾਰੀ ਕੰਮ ਕਾਜ ਦੀ ਭਾਸ਼ਾ ਅੰਗਰੇਜ਼ੀ ਅਤੇ ਫਰੈਚ ਹੈ। ਚਾਹੇ ਸਰਕਾਰ ਵੱਲੋਂ ਆਪਣੇ ਹਰ ਬਸ਼ਿੰਦੇ […]

ਅਜਮੇਰ ਔਲਖ ਦੇ ਨਾਟਕ ‘ਨਿਉਂ ਜੜ੍ਹ’ ਦੇ ਸਫਲ ਮੰਚਨ ਨੇ ਕੈਲਗਰੀ ਦੇ ਲੋਕ ਮਨਾਂ ਤੇ ਅਮਿੱਟ ਛਾਪ ਛੱਡੀ  ਬੱਚਿਆਂ ਦੀ ਕੋਰੀਓਗਰਾਫੀ ਨੇ ਦਰਸ਼ਕ ਕੀਲੇ, ਹਰਕੇਸ਼ ਚੌਧਰੀ ਨੇ ਕੀਤੀ ਆਨ-ਲਾਈਨ ਨਿਰਦੇਸ਼ਨਾ ਹਰਚਰਨ ਸਿੰਘ ਪਰਹਾਰ/ਸੁਖਵੀਰ ਗਰੇਵਾਲ: ਕੈਲਗਰੀ:ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ 4 ਸਤੰਬਰ ਨੂੰ ਕਰਵਾਇਆ ਗਿਆ ਸੱਤਵਾਂ ਸਾਲਾਨਾ ਤਰਕਸ਼ੀਲ ਤੇ ਸੱਭਿਆਚਾਰਕ ਨਾਟਕ ਸਮਾਜਿਕ, ਸਿਆਸੀ ਤੇ ਸੱਭਿਆਚਾਰਕ […]

ਗੁਰਦੀਸ਼ ਕੌਰ ਗਰੇਵਾਲ: ਕੈਲਗਰੀ ਨਿਵਾਸੀਆਂ ਦੀ ਸੇਵਾ ਲਈ ਕੁੱਝ ਦਿਨ ਪਹਿਲਾਂ ਹੀ-‘ਸਾਊਥ ਕੈਲਗਰੀ ਡੈਂਚਰ ਐਂਡ ਇੰਪਲਾਂਟ ਕਲਿਨਿਕ ਖੁੱਲ੍ਹ ਗਿਆ ਹੈ, ਜੋ ਕਿ ਕੈਲਗਰੀ ਸਾਊਥ ਈਸਟ ਵਿੱਚ, 40, ਸਨਪਾਰਕ ਪਲਾਜ਼ਾ ਦੇ ਯੂਨਿਟ ਨੰਬਰ 302 ਤੇ ਸਥਿਤ ਹੈ। ਇਸ ਦਾ ਰਸਮੀ ਉਦਘਾਟਨ, ਅਗਸਤ ਦੇ ਦੂਜੇ ਹਫਤੇ, ਬੜੀ ਧੂਮ ਧਾਮ ਨਾਲ ਕੀਤਾ ਗਿਆ। ਇਸ ਮੌਕੇ ਪਤਵੰਤੇ ਸੱਜਣਾਂ ਦੇ […]