Get Adobe Flash player

22 ਜੂਨ ਨੂੰ ਹੋਵੇਗਾ ‘ਗਾਥਾ ਕਾਲੇ ਪਾਣੀਆਂ ਦੀ’ ਦਾ ਕੈਲਗਰੀ ਵਿਚ ਸ਼ੋਅ

ਬਲਜਿੰਦਰ ਸੰਘਾ- ਕੈਲਗਰੀ ਦੀਆਂ ਸੱਤ ਸਰਗਰਮ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੋਸੋ ਹਾਲ ਕੈਲਗਰੀ ਵਿਚ ਹੋਈ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਸਾਂਝੀ ਗਦਰ ਸ਼ਤਾਬਦੀ ਕਮੇਟੀ ਦੇ ਕੋ-ਆਰਡੀਨੇਟਰ ਦੇ ਤੌਰ ਤੇ ਮਾ. ਭਜਨ ਸਿੰਘ ਗਿੱਲ ਨੇ ਮੀਟਿੰਗ ਦੀ ਸਾਰੀ ਕਾਰਵਾਈ ਨੂੰ ਕੰਟਰੋਲ ਕੀਤਾ, ਪੰਜਾਬੀ ਲਿਖ਼ਾਰੀ ਸਭਾ ਵੱਲੋਂ ਗੁਰਬਚਨ ਬਰਾੜ ਅਤੇ ਸਕੱਤਰ ਬਲਜਿੰਦਰ ਸੰਘਾ, ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਧਾਨ ਜਸਵੀਰ ਸਿਹੋਤਾ, ਅਰਪਨ ਲਿਖ਼ਾਰੀ ਸਭਾ ਵੱਲੋਂ ਕੇਸਰ ਸਿੰਘ ਨੀਰ, ਇੰਡੋ-ਕੈਨੇਡੀਅਨ ਐਸੋਸ਼ੀਏਸ਼ਨ ਸੀਨੀਅਰ ਇੰਮੀਗਰੈਟਸ ਵੱਲੋ ਪ੍ਰਧਾਨ ਪਰਸ਼ੋਤਮ ਭਾਰਦਵਾਜ, ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਪ੍ਰਧਾਨ ਹਰਚਰਨ ਸਿੰਘ ਪਰਹਾਰ ਅਤੇ ਨੌਰਥ ਕਲਚਰਲ  ਕੈਲਗਰੀ ਐਸੋਸੀਏਸ਼ਨ ਵੱਲੋਂ ਸਕੱਤਰ ਪਰਮਿੰਦਰ ਗਿੱਲ ਅਤੇ ਪਰਮਿੰਦਰ ਗਰੇਵਾਲ ਸ਼ਾਮਲ ਹੋਏ। ਮੀਟਿੰਗ ਵਿਚ ਗ਼ਦਰੀ ਬਾਬਿਆਂ ਦੀ ਧਰਮ ਨਿਰਪੱਖਤਾ, ਅਜ਼ਾਦੀ, ਸਾਂਝੀਵਾਲਤਾ, ਜਮਹੂਰੀਅਤ ਅਤੇ ਮਨੁੱਖੀ ਬਰਾਬਰਤਾ ਦੇ ਪੱਖ ਨੂੰ ਮੁੱਖ ਰੱਖਿਦਆ ਕਰਵਾਏ ਜਾਣ ਵਾਲੇ 22 ਜੂਨ ਦੇ ਪ੍ਰੋਗਰਾਮਾਂ  ਵਿਚ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ਬਾਰੇ ਵਿਚਾਰ ਚਰਚਾ ਹੋਈ, ਇਸ ਤੋਂਂ ਇਲਾਵਾ ਇਨਕਾਲਬੀ ਗੀਤ, ਕੋਰੀਉਗਰਾਫੀਆਂ ਆਦਿ ਇਸਦਾ ਹਿੱਸਾ ਹੋਣਗੇ। ਇਹਨਾਂ ਦੀ ਤਿਆਰੀ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਲੁਧਿਆਣਾ)  ਦੇ ਡਾਇਰੈਕਟਰ ਹਰਕੇਸ਼ ਚੋਧਰੀ ਅਤੇ ਨਿਰੇਸ਼ਕ ਸੁਰਿੰਦਰ ਸ਼ਰਮਾ 9 ਨੂੰ ਜੂਨ 2013 ਨੂੰ ਕੈਲਗਰੀ ਪਹੁੰਚ ਜਾਣਗੇ ਅਤੇ ਉਹਨਾਂ ਦੇ ਇੰਤਜ਼ਾਰ ਵਿਚ ਤਿਆਰ ਬੈਠੇ ਨਾਟਕ ਟੀਮ ਦੇ ਕਲਾਲਾਰਾਂ ਦੀਆਂ ਰਿਹਸਲਾਂ ਸ਼ੁਰੂ ਹੋ ਜਾਣਗੀਆਂ। 22 ਜੂਨ ਦਿਨ ਸ਼ਨੀਵਰ ਨੂੰ ਨਾਟਕ ‘ਗਾਥਾਂ ਕਾਲੇ ਪਾਣੀਆਂ ਦੀ’ ਦੋ ਵਾਰ ਪੇਸ਼ ਹੋਵੇਗਾ ਜਿਸਦਾ ਸਮਾਂ ਦੁਪਹਿਰ 12 ਵਜੇ ਤੋਂ ਸਾਢੇ ਤਿੰਨ ਅਤੇ ਸ਼ਾਮ ਚਾਰ ਵਜੇ ਤੋਂ 8 ਵਜੇ ਤੱਕ ਦਾ ਹੋਵੇਗਾ। ਲੋਕ ਸੰਗੀਤ ਮੰਡਲੀ ਭਦੋੜ ਤੋਂ ਡਾਇਰੈਕਟਰ ਮਾæਰਾਮ ਕੁਮਾਰ ਜੋ ਪਿਛਲੇ 20 ਸਾਲ ਤੋਂ ਇਸ ਖੇਤਰ ਵਿਚ ਸਰਗਰਮ ਹਨ ਇਹਨਾਂ ਨਾਟਕ ਅਤੇ ਹੋਰ ਗਤੀਵਿਧੀਆਂ ਦੇ ਸੰਗੀਤ ਦੀ ਦੇਖ-ਰੇਖ ਲਈ ਕੈਲਗਰੀ ਹਾਜਰ ਹੋਣਗੇ। ਸ਼ੋਆਂ ਦੀਆਂ ਟਿਕਟਾਂ ਉਪਰੋਤਕ ਸਭ ਜਥੇਬੰਦੀਆਂ ਦੇ ਮੈਬਰਾਂ ਜਾ ਸਿੱਖ ਵਿਰਸਾ ਮੈਗਜੀਨ ਦੇ ਦਫਤਰ ਵਿਚ ਸਿਰਫ 10 ਡਾਲਰ ਹਰੇਕ ਵਿਆਕਤੀ ਦੇ ਹਿਸਾਬ ਨਾਲ ਲੈ ਸਕਦੇ ਹੋ ਜੋ ਸਿਰਫ ਇਹਨਾਂ ਪ੍ਰੋਗਰਾਮਾਂ ਦੀ ਲਾਗਤ ਦੇ ਕੁਝ ਹਿੱਸੇ ਨੂੰ ਪੂਰਾ ਕਰਨ ਦਾ ਜ਼ਰੀਆ ਹੈ ਅਤੇ ਬਾਕੀ ਖ਼ਰਚ ਸ਼ਾਮਲ ਸੰਸਥਾਂਵਾਂ ਵੱਲੋਂ ਕੀਤੇ ਜਾਣਗੇ। ਸਾਡੀ ਗਦਰੀ ਬਾਬਿਆਂ ਨੂੰ ਸੱਚੀ ਸ਼ਰਧਾਜ਼ਲੀ ਇਹੀ ਹੈ ਕਿ 22 ਜੂਨ 2013 ਨੂੰ ਵੱਧ ਤੋਂ ਪਰਿਵਾਰਾਂ ਸਮੇਤ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਪਹੁੰਚ ਕੇ ਇਹਨਾਂ ਨਾਟਕਾਂ ਅਤੇ ਹੋਰ ਗਦਰ ਸ਼ਤਾਬਦੀ ਨਾਲ ਸਬੰਧਤ ਗੀਤੀਵਿਧੀਆਂ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ ਕਿ ਕੌਣ ਸਨ ਉਹ ਗਦਰੀ ਬਾਬੇ ਜਿਹਨਾਂ ਆਪਣਾ ਤਨ,ਮਨ, ਧਨ ਦੇਸ਼ ਦੀ ਅਜ਼ਾਦੀ ਦੇ ਨਾਮ ਲਾਉਦਿਆਂ ਬੇ-ਮਸਾਲ ਕੁਰਬਾਨੀਆਂ ਕੀਤੀਆਂ। ਫਾਂਸੀਆਂ ਤੇ ਚੜ੍ਹੇ, ਤਿੰਨ-ਤਿੰਨ ਫੁੱਟ ਦੇ ਪਿੰਜਰਿਆਂ ਵਿਚ ਉਮਰਾਂ ਲੰਘਾ ਦਿੱਤੀਆਂ ਅਤੇ ਕਾਲੇ ਪਾਣੀਆਂ ਦੀ ਸਜਾ ਖਿੜੇ ਮੱਥੇ ਸਵੀਕਾਰ ਕੀਤੀ।  ਇਸ ਤੋਂ ਇਲਾਵਾ ਇਸ ਸ਼ਤਾਬਦੀ ਨਾਲ ਸਬੰਧਤ ਇਕ ਪਬਲਿਕ ਮੀਟਿੰਗ 20 ਜੁਲਾਈ ਨੂੰ ਟੈਂਪਲ ਕਮਿਊਨਟੀ ਹਾਲ ਵਿਚ ਹੋਵੇਗੀ, ਜਿਸ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ, ਚਿਰੰਜੀ ਲਾਲ (ਦੇਸ਼ ਭਗਤ ਯਾਦਗਾਰ ਹਾਲ), ਕੈਮਲੂਪਸ ਤੋਂ ਸੁਰਿੰਦਰ ਧੰਜਲ, ਵੈਨਕੂਵਰ ਤੋਂ ਹਰਭਜਨ ਚੀਮਾਂ ਆਦਿ ਹਾਜ਼ਰ ਹੋਣਗੇ। ਵਧੇਰੇ ਜਾਣਕਾਰੀ ਲਈ ਉਪਰੋਤਕ ਜਥੇਬੰਦੀਆਂ ਦੇ ਆਗੂਆਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਪ੍ਰੈਸ-ਮੀਡੀਆ, ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਵਿਸ਼ੇਸ਼ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਭਰਵੇਂ ਹੁੰਗਾਰੇ ਦੀ ਆਸ ਨਾਲ ਮੁੱਖ ਕੋ-ਆਰਡੀਨੇਟ ਮਾ.ਭਜਨ  ਸਿੰਘ ਗਿੱਲ ਅਤੇ ਸਾਂਝੀ ਗ਼ਦਰ ਸ਼ਤਾਬਦੀ ਕਮੇਟੀ ਕੈਲਗਰੀ।