ਨਵੇਂ ਮਹੀਨਾਵਾਰ ਮੈਗਜ਼ੀਨ ‘ਸਪਤ ਸਿੰਧੂ’ ਨੂੰ ਲੋਕ ਅਰਪਣ ਕੀਤਾ ਗਿਆ

ਜਗਤਾਰ ਜਗਰਾਓਂ-ਪੰਜਾਬੀ ਲਿਖਾਰੀ ਸਭਾ ਕੈਲਗਰੀ (ਕੈਨੈਡਾ) ਦੀ ਅਕਤੂਬਰ ਮਹੀਨੇ ਦੀ ਮੀਟਿੰਗ 17 ਅਕਤੂਬਰ 2026 ਨੂੰ ਕੋਸੋ ਹਾਲ ਵਿਖੇ ਹੋਈ, ਮੀਟਿੰਗ ਦੀ ਸ਼ੁਰੂਆਤ ਸਟੇਜ ਸੈਕਟਰੀ ਜਗਤਾਰ ਜਗਰਾਓਂ ਨੇਕੀਤੀ। ਪਹਿਲਾਂ ਪ੍ਰਧਾਨਗੀ ਮੰਡਲ ਞਿਚ ਬੈਠਣ ਲਈ ਪ੍ਰਧਾਨ ਡਾ.ਪਰਮਜੀਤ ਕੌਰ, ਬਲਜਿੰਦਰ ਸੰਘਾ ਅਤੇਜ਼ੋਰਾਵਰ ਜੀ ਨੂੰ ਕਿਹਾ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਸਿੱਧ ਹਸਤੀ ਹਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼ ਅਖਬਾਰ ਦੇ ਸੰਸਥਾਪਕ ਅਤੇ ਵਿਅੰਗ ਦੇ ਬਾਦਸ਼ਾਹ ਕੇ.ਐੱਲ. ਗਰਗ ਦੇ ਸਦੀਵੀ ਵਿਛੋੜੇ ਤੇ ਸ਼ੋਕ ਮਤੇਪੜੇ ਗਏ ਅਤੇ ਅੱਜ ਦੀ ਮੀਟਿੰਗ ਇਹਨਾਂ ਦੋਹਾਂ ਹਸਤੀਆਂ ਨੂੰ ਸਮਰਪਿਤ ਰਹੀ। ਕੈਲਗਰੀ ਬੱਸ ਸਰਵਿਸਦੁਰਘਟਨਾ ਵਿੱਚ ਹੋਈਆਂ ਮੌਤਾਂ ਤੇ ਅਫਸੋਸ ਅਤੇ ਜ਼ਖ਼ਮੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਮਨਮੋਹਣ ਸਿੰਘ ਬਾਠ ਨੇ ਕਵਿਤਾ ਪੜ੍ਹੀ, ਇੰਜ: ਜੀਰ ਸਿੰਘ ਬਰਾੜ, ਸਰਬਜੀਤ ਉੱਪਲ, ਲਖਞਿਦੰਰਸਿੰਘ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਹਰੀਪਾਲ ਜੀ ਨੇ ਨੇਹਾ ਬੋਰਾ ਬਾਰੇ ਦੱਸਿਆ ਤੇ ਉਹਨਾਂ ਬਾਰੇ ਕਵਿਤਾ ਪੜ੍ਹੀ। ਇਸ ਤੋਂ ਇਲਾਵਾ ਉਹਨਾਂ ਨੇ ਹਰਬੰਸ ਸਿੰਘ (ਸੰਸਥਾਪਕ ਸਰੋਕਾਰਾਂ ਦੀ ਅਵਾਜ਼ ਅਖ਼ਬਾਰ) ਦੇ ਲੰਬੇ ਸਮਾਜ ਸੇਵਾ ਦੇ ਕੰਮਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਨੇਡਾ ਵਿੱਚ ਪੰਜਾਬੀਪੱਤਰਕਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਬਲਜਿੰਦਰ ਸੰਘਾ, ਸੋਹਣ ਸਿੰਘ ਭੁੱਚੋ ਨੇ ਪੰਜਾਬ ਦੇ ਅੱਜ ਦੇਹਾਲਾਤ ਬਾਰੇ ਦੱਸਿਆ ਤੇ ਰਚਨਾਵਾਂ ਸਾਂਝੀਆਂ ਕੀਤੀਆਂ। ਸੁਖਮੰਦਰ ਸਿੰਘ ਗਿੱਲ ਅਤੇ ਸੁੱਖਵਿੰਦਰ ਸਿੰਘ ਤੂਰਦੋਹਾਂ ਨੇ ਹਰਮੋਨੀਅਮ ਤੇ ਸੁਰੀਲੇ ਗੀਤ ਤਰੰਨਮ ਵਿੱਚ ਸੁਣਾਏ।

ਗੁਰਦੀਸ਼ ਕੌਰ ਗਰੇਵਾਲ, ਜਰਨੈਲ ਸਿੰਘਤੱਗੜ, ਮੋਹਨ ਸਿੰਘ ਪਪਰਾਲਾ, ਪਰਮਜੀਤ ਸਿੰਘ ਭੰਗੂ ਨੇ ਵਿਚਾਰ ਪੇਸ਼ ਕੀਤੇ। ਗੀਤਕਾਰ ਅਲਬੇਲ ਬਰਾੜਨੇ ਆਪਣੇ ਗੀਤ ‘ਜਿੰਦਗੀ’ ਨਾਲ ਵਿਸ਼ੇਸ਼ ਰੰਗ ਬੰਨ੍ਹਿਆ। ਗੁਰਦੀਪ ਧਾਲੀਵਾਲ , ਮਾਸਟਰ ਹਰਭਜਨਸਿੰਘ ਹੋਰਾਂ ਵਿਚਾਰ ਸਾਂਝੇ ਕੀਤੇ, ਤਰਲੋਚਨ ਸੈਂਭੀ ਨੇ ਬੁਲੰਦ ਆਵਾਜ਼ ਵਿੱਚ ਗੀਤ ਗਾਇਆ, ਦਰਸ਼ਨ ਸਿੰਘਬਰਾੜ, ਸੁਖਜੀਤ ਸਿਮਰਨ ਨੇ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ। ਲਹਿੰਦੇ ਪੰਜਾਬ ਤੋਂ ਮਲਿਕ ਅਸ਼ਰਫ਼ ਨੇ ਬਖੂਬੀਰੰਗ ਬੰਨ੍ਹਿਆ। ਫਿਰ ਹਰਕੰਵਲਜੀਤ ਸਾਹਿਲ ਵੱਲੋਂ ਸ਼ੁਰੂ ਕੀਤੇ ਮਹੀਨਾਵਾਰ ਮੈਗਜ਼ੀਨ ‘ਸਪਤ ਸਿੰਧੂ’ ਨੂੰ ਰਲੀਜ਼ਕੀਤਾ ਗਿਆ। ਇਸ ਮੈਗਜ਼ੀਨ ਦੇ ਸੰਪਾਦਕ ਹਰਕੰਵਲਜੀਤ ਸਾਹਿਲ ਜੀ ਨੇ ਮੈਗਜ਼ੀਨ ਸ਼ੁਰੂ ਕਰਨ ਦੇ ਮਕਸਦ ਅਤੇ ਵਿਚਾਰਧਾਰਾ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ। ਰਣਜੀਤ ਸਿੰਘ ਅਤੇ ਜ਼ੋਰਾਵਰ ਨੇ ਫੋਟੋਗ੍ਰਾਫੀ, ਚਾਹ ਦੀ ਸੇਵਾ ਸੁਖਜੀਤ ਸਿਮਰਨ ਵੱਲੋਂ ਨਿਭਾਈ ਗਈ। ਅਖੀਰ ਵਿਚ ਪ੍ਰਧਾਨ ਡਾ. ਪਰਮਜੀਤ ਕੌਰ ਨੇ ਸਭ ਹਾਜ਼ਰੀਨ ਦਾ ਇਕੱਤਰਤਾ ਵਿੱਚ ਸ਼ਾਮਿਲ ਹੋਣ ਧੰਨਵਾਦ ਕੀਤਾ। ਅਗਲੀ ਮੀਟਿੰਗ 21 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਕੋਸੋ (ਕੌਂਸਲ ਆਫ ਸਿੱਖ ਆਰਗੇਨਾਈਜੇ਼ਨ) ਦੇ ਹਾਲ ਵਿਖੇ ਹੋਵੇਗੀਠੀਕ 2 ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਡਾ. ਪਰਮਜੀਤ ਕੌਰ ਨਾਲ 403-926-9702, ਜਨਰਲ ਸਕੱਤਰ ਜਗਤਾਰ ਜਗਰਾਓਂ ਨਾਲ 403-830-2110 ਤੇ ਸੰਪਰਕ ਕੀਤਾ ਜਾ ਸਕਦਾ ਹੈ ।