Get Adobe Flash player

ਮੇਪਲ ਪੰਜਾਬੀ ਮੀਡੀਆ : ਕੈਲਗਰੀ ਵਿਚ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਕੈਲਗਰੀ ਇਕਾਈ ਵੱਲੋਂ ਸਲਾਨਾ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਅਨੁਸਾਰ ਇਸ ਮੇਲੇ ਦਾ ਉਦੇਸ਼ ਹਮੇਸ਼ਾਂ ਵਾਂਗ ਸਮਾਜ ਨੂੰ ਵਹਿਮਾਂ-ਭਰਮਾਂ ਵਿਚੋ ਕੱਢਣਾ,ਨਰੋਆ ਕਰਨਾ, ਤਰਕਸੀਲ ਸੋਚ ਦਾ ਧਾਰਨੀ ਬਣਾਉਣਾ ਹੈ। ਲੋਕਾਂ ਵੱਲੋਂ ਆਪਣੇ ਅਜੋਕੇ ਮਾੜੇ ਹਲਾਤਾਂ ਨੂੰ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਨਾਲ ਜੋੜ ਲਿਆ ਜਾਂਦਾ ਹੈ ਅਤੇ ਇਸ ਅਗਿਆਨਤਾ ਦਾ ਫ਼ਾਇਦਾ ਵੇਹਲੜ ਲੋਕ ਚੁੱਕਦੇ ਹਨ ਅਤੇ ਕਿਰਤ ਦੀ ਲੁੱਟ ਕਰਦੇ ਹਨ। ਇਸ ਕੜੀ ਵਿਚ ਗੁਸ਼ਰਨ ਭਾਅ ਜੀ (ਭਾਈ ਮੰਨਾ ਸਿੰਘ) ਦਾ ਲਿਖਿਆ ਨਾਟਕ ‘ਤੇ ਦੇਵ ਪੁਰਸ਼ ਹਾਰ ਗਏ’ ਡਾਕਟਰ ਸੁਰਿੰਦਰ ਸ਼ਰਮਾ ਜੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ, ਕੈਲਗਰੀ ਦੇ ੳਸਾਰੂ ਕਵੀ ਪਰਮਿੰਦਰ ਰਮਨ ਨੇ ਆਪਣਾ ਲਿਖਿਆ ਗੀਤ ਜਿਸ ਵਿਚ ਪੰਜਾਬ ਦਾ ਦਰਦ ਸੀ ਪੇਸ਼ ਕੀਤਾ। ਹੋਰ ਗੀਤਾਂ ਤੋਂ ਇਲਾਵਾ ਬੀਰਬਲ ਭਦੌੜ ਅਤੇ ਰਘਬੀਰ ਬਿਲਾਸਪੁਰੀ ਨੇ ਜਾਦੂ ਦੇ ਟਰਿੱਕ ਪੇਸ਼ ਕਰਕੇ ਇਹ ਭਰਮ ਦੂਰ ਕੀਤਾ ਕਿ ਇਹ ਸਭ ਹੱਥ ਦੀ ਸਫ਼ਾਈ ਹੈ ਅਤੇ ਇਸ ਦੇ ਪਿੱਛੇ ਸਾਇੰਸ ਹੈ ਅਤੇ ਨਾਲ ਰੋਚਕਤਾ ਵੀ ਬਣਾਈ ਰੱਖੀ।

                              

Screenshot

ਡਾਕਟਰ ਸੁਰਿੰਦਰ ਸ਼ਰਮਾ ਦਾ ਲਿਖਿਆ ਅਤੇ ਨਿਰਦੇਸਿ਼ਤ ਕੀਤਾ ਨਾਟਕ ‘ਦੋ ਰੋਟੀਆਂ’ ਇਸ ਸਮਾਗਮ ਦਾ ਸਿਖਰ ਸੀ। ਸਮਾਗਮ ਦੇ ਸਪਾਂਸਰਾਂ ਵਿਚੋਂ ਲੇਖਕ ਅਤੇ ਰਿਐਟਰ ਬਲਜਿੰਦਰ ਸੰਘਾ ਨੇ ਨਾਟਕ ‘ਦੋ ਰੋਟੀਆਂ’ ਬਾਰੇ ਗੱਲ ਕਰਦਿਆਂ ਦੱਸਿਆ ਕਿ “ਪੂਰਾ ਨਾਟਕ ਦੇਖਣ ਤੋਂ ਬਾਅਦ ਲੱਗਾ ਕਿ ਇਹ ਇੱਕ ਪੂਰੀ ਢਾਈ-ਤਿੰਨ ਘੰਟੇ ਦੀ ਫਿਲਮ ਦਾ ਵਿਸ਼ਾ ਹੈ, ਕਿਉਂਕਿ ਦੋ ਰੋਟੀਆਂ ਸਿਰਫ਼ ਦੋ ਰੋਟੀਆਂ ਨਹੀਂ ਇਹਨਾਂ ਪਿੱਛੇ ਕਿਵੇਂ ਆਰਥਿਕ, ਸਮਾਜਿਕ, ਰਾਜਨੀਕਤ ਅਤੇ ਧਾਰਿਮਕ ਕਾਰਨ ਮੱਧਵਰਗੀ ਪਰਿਵਾਰਾਂ ਵਿਚ ਜੁੜੇ ਹਨ ਸਭ ਖੋਲ ਕੇ ਰੱਖ ਦਿੱਤਾ। ਪਰਿਵਾਰਾਂ ਵਿਚ ਇਹਨਾਂ ਸਭ ਕਾਰਨਾਂ ਕਰਕੇ ਕੀ-ਕੀ ਹੁੰਦਾ ਹੈ ਅਤੇ ਫਿਰ ਆਪਣੇ-ਆਪ ਨਾਲ ਅੰਦਰੋ-ਅੰਦਰੀ ਸਮਝੌਤਾ ਕਰਕੇ ਪਰਿਵਾਰ ਦਾ ਮੁਖੀ ਵੀ ਜੋ ਸਮਾਜ ਦੇ ਹਰ ਪਹਿਲੂ ਨੂੰ ਸਮਝਦਾ ਹੈ ਮਜਬੂਰ ਹੋ ਜਾਂਦਾ ਹੈ ਆਪਣੇ ਇਕਲੌਤੇ ਬੇਟੇ ਨੂੰ ਕੈਨੇਡਾ ਭੇਜਣ ਲਈ। ਪਰ ਨਾਟਕ ਵਿਚ ਹੋਰ ਵੱਖਰੇ ਤੇ ਯਥਾਰਥ ਦੇ ਅਰਥ ਸਾ਼ਮਿਲ ਹੁੰਦੇ ਹਨ ਜਦੋਂ ਉਹ ਕੈਨੇਡਾ ਤੋਂ ਨਸਿ਼ਆਂ ਵਿਚ ਪੈ ਗਏ ਬੇਟੇ ਨੂੰ ਵਾਪਸ ਲੈਣ ਜਾਂਦੇ ਹਨ ਅਤੇ ਸਵਾਲ ਉੱਠਦਾ ਹੈ ਕਿ ਤੁਸੀਂ ਬੇਟੇ ਨੂੰ ਕੈਨੇਡਾ ਭੇਜਣ ਲਈ ਕਿਵੇਂ ਮੰਨ ਗਏ ਤਾਂ ਉਹ ਪੰਜਾਬ ਵਿਚ ਨਾਂ ਤਾਂ ਪੜਾਈ ਦੇ ਅਨੁਸਾਰ ਨੌਕਰੀ ਹੈ ਅਤੇ ਦੂਸਰਾ ਨਸ਼ੇ ਹੋਣ ਕਰਕੇ ਕਹਿੰਦਾ ਹੈ ‘ਅੰਦਰੋਂ ਮੈਂ ਵੀ ਡਰ ਗਿਆ ਸੀ’। ਦਰਸ਼ਕਾ ਨੇ  ਇਸ ਨਾਟਕ ਦੀ ਕਹਾਣੀ ਨੂੰ ਆਪਣੀ ਜਾਂ ਆਪਣੇ ਆਲੇ ਦੁਆਲੇ ਵੇਖੀ-ਵਾਪਰੀ ਅਸਲਅੀਅਤ ਦੇ ਤੌਰ ਤੇ ਲਿਆ। ਸੁਰਿੰਦਰ ਸ਼ਰਮਾ, ਉਹਨਾਂ ਦੀ ਸਾਰੀ ਟੀਮ ਅਤੇ ਇਸ ਨਾਟਕ ਦੇ ਪ੍ਰਬੰਧਕਾਂ ਦਾ ਅਜਿਹਾ ਸਮਾਗਗ ਉਲੀਕਣ ਲਈ ਬਹੁਤ-ਬਹੁਤ ਧੰਨਵਾਦ, ਜਿਹਨਾਂ ਨੇ ਸੀਮਤ ਵਿੱਤੀ ਸਾਧਨਾਂ ਨਾਲ ਸਮਾਜ  ਦੀ ਬੇਤਹਤੀ ਲਈ ਅਜਿਹਾ ਉਪਰਾਲਾ ਕੀਤਾ। ਸੀਮਤ ਸਾਧਨ ਇਸ ਕਰਕੇ ਕਿ ਹੋਰ ਮੰਨੋਰੰਜਨ ਦੇ ਸਮਾਗਮਾਂ ਲਈ ਤਾਂ ਬਹੁਤ ਸਾਰੇ ਸਪਾਂਸਰ ਅਤੇ ਦਰਸ਼ਕ ਆਪ ਚੱਲਕੇ ਆਉਂਦੇ ਹਨ ਪਰ ਸਮਾਜ ਨੂੰ ਸਹੀ ਦਿਸ਼ਾਂ ਦੇਣ ਵਾਲੇ ਅਜਿਹੇ ਸਮਾਗਮਾਂ ਲਈ ਵਪਾਰ ਨੂੰ ਪਿੱਛੇ ਅਤੇ ਸਮਾਜ ਨੂੰ ਮੂਹਰੇ ਰੱਖਣ ਵਾਲੇ ਸੁਹਿਰਦ ਲੋਕ ਹੀ ਫੰਡ ਦਿੰਦੇ ਹਨ ਜੋ ਕਿ ਸਾਡੇ ਪੰਜਾਬੀ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ।”

Screenshot

                          ਮੰਚ ਸੰਚਾਲਨ ਤਰਨਜੀਤ ਮੰਡ ਵੱਲੋਂ ਬਹੁਤ ਸਹਿਜਤਾ ਨਾਲ ਕੀਤਾ ਗਿਆ। ਦਰਸ਼ਨ ਔਜਲਾ, ਨਵਤੇਜ ਧਾਲੀਵਾਲ ਅਤੇ ਉਹਨਾਂ ਦੀ ਸਾਰੀ ਟੀਮ ਇਸ ਸਲਾਨਾ ਉਪਰਾਲੇ ਲਈ ਵਧਾਈ ਦੀ ਪਾਤਰ ਹੈ।