
ਦਵਿੰਦਰ ਮਲਹਾਂਸ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ (2026) ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਖੇ ਪ੍ਰਧਾਨ ਰਣਜੀਤ ਸਿੰਘ ਅਤੇ ਗਿੱਲ ਸੁਖਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।
ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸ਼ੋਕ ਮਤੇ ਸਾਂਝੇ ਕੀਤੇ ।ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਅਤੇ ਮਸ਼ਹੂਰ ਗੀਤਕਾਰ ਚੰਨ ਗੁਰਾਂਇਆਂ ਵਾਲੇ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟਾਉਂਦੇ ਹੋਏ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ ।
ਮੀਟਿੰਗ ਦੀ ਸ਼ੁਰੂਆਤ ਮਨਮੋਹਣ ਸਿੰਘ ਬਾਠ ਨੇ ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ‘ ਗੀਤ ਨਾਲ ਕੀਤੀ ।ਹਰੀਪਾਲ ਜੀ ਨੇ ‘ਗਰੀਬੀ ਦੇ ਕਾਲ ਚੱਕਰ’ ਬਾਰੇ ਵਿਚਾਰ ਸਾਂਝੇ ਕੀਤੇ ।ਜਗਦੀਸ ਸਿੰਘ ਚੋਹਕਾ ਨੇ ਮਜ਼ਦੂਰ ਦਿਵਸ ਤੇ ਵਿਸ਼ੇਸ਼ ਤੌਰ ‘ਸਿਕਾਗੋ 1886’ ਦੇ ਇਤਿਹਾਸ ਬਾਰੇ ਚਾਨਣਾ ਪਾਇਆ ।ਜਗਤਾਰ ਜਗਰਾਓਂ ,ਰਾਜਿੰਦਰ ਕੌਰ ਚੋਹਕਾ ਅਤੇ ਇੰਜ.ਜੀਰ ਸਿੰਘ ਬਰਾੜ ਮਜ਼ਦੂਰ ਦਿਵਸ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ।

ਸੁਖਜੀਤ ਸਿਮਰਨ ਨੇ ਸ਼ਿਵਰਾਜ ਲੁਧਿਆਣਵੀ ਦੀ ਕਵਿਤਾ ਪੇਸ਼ ਕੀਤੀ ।ਪਰਮਜੀਤ ਕੌਰ ਨੇ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ, ‘ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਹੈ’ ਗੀਤ ਸੁਣਾਇਆ ।ਤਰਲੋਚਨ ਸੈਹਿੰਬੀ ਨੇ ਮੰਗਾ ਬਾਸੀ ਦੀ ਰਚਨਾ ਸੁਣਾਈ ।ਗਿੱਲ ਸੁਖਮਿੰਦਰ ਸਿੰਘ ਨੇ ਹਰਮੋਨੀਅਮ ਨਾਲ ਗੀਤ ਗਾਇਆ ।ਸੁਰਿੰਦਰ ਕੌਰ ਚੀਮਾਂ ਨੇ ਵੀ ਹਾਜ਼ਰੀ ਲਗਵਾਈ ।ਚਾਹ-ਪਾਣੀ ਅਤੇ ਫੋਟੋਗ੍ਰਾਫੀ ਦੀ ਸੇਵਾ ਜਗਤਾਰ ਜਗਰਾਓਂ ਨੇ ਨਿਭਾਈ ।
ਆਖਿਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਜੋ ਕਿ 20 ਜੂਨ 2026 ਨੂੰ ਵਾਈਟ ਹੋਰਨ ਕਮਿਊਨਿਟੀ ਹਾਲ ਵਿਖੇ ਠੀਕ 1:30 ਵਜੇ ਸ਼ੁਰੂ ਹੋਵੇਗਾ, ਬਾਰੇ ਜਾਣਕਾਰੀ ਸਾਂਝੀ ਕੀਤੀ ।
ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਨੂੰ 825 735 1466, ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403 993 2201 ਤੇ ਸੰਪਰਕ ਕੀਤਾ ਜਾ ਸਕਦਾ ਹੈ ।