Get Adobe Flash player

 ਮੈਂ ਜੋ ਸਾਲ 2025 ਵਿੱਚ ਪੰਜਾਬੀ ਫਿਲਮਾਂ ਦੇਖੀਆ ਉਹਨਾਂ ਵਿੱਚੋਂ ‘ਜਾਗੋ ਆਈ ਆ’ ਮੇਰੀ ਸੋਚ ਅਨੁਸਾਰ ਸਭ ਤੋਂ ਵਧੀਆ ਵਿਸ਼ੇ ਦੀ ਫ਼ਿਲਮ ਰਹੀ।
          ‘ਰਾਵੀ ਦੇ ਕੰਢੇ’ ਦਾ ਫਿਲਮਾਕਣ, ਕਹਾਣੀ ਤੇ ਵਿਸ਼ਾ ਵੀ ਸਲਾਹੁਣਯੋਗ ਹੈ।
          ‘ਫਰਲੋ’ ਫ਼ਿਲਮ ਦਾ ਵਿਸ਼ਾ ਅਤੇ ਕਮੇਡੀ ਨਿਵੇਕਲੀ ਲੱਗੀ’
          ‘ਸ਼ੌਕੀ ਸਰਦਾਰ’ ਤੇ ਮਿਹਨਤ ਬਹੁਤ ਕੀਤੀ ਲਗਦੀ ਹੈ ਪਰ ਹੀਰੋ ਪ੍ਰਧਾਨ ਹੋਣਾ ਤੇ ਵਿਸ਼ਾ ਪ੍ਰਭਾਵਿਤ ਨਹੀਂ ਕਰਦਾ।
          ‘ਸਰਬਾਲਾ’ ‘ਸੌਂਕਣ ਸੌਂਕਣੇ 2’ ਅਤੇ ਇਹਨਾਂ ਦੀ ਟੀਮ ਦੀਆਂ ਹੋਰ ਕਈ ਫ਼ਿਲਮ ਦੇ ਪਾਏ ਗਾਹ ਨੂੰ ਦੇਖਕੇ ਇਹੀ ਆਖ ਸਕਦਾ ਹਾਂ ਕਿ ਗਿੱਪੀ ਗਰੇਵਾਲ ਤੇ ਐਮੀ ਵਿਰਕ ਨੂੰ ਘੱਟੋ-ਘੱਟ ਦੋ ਸਾਲ ਦਾ ਗੈਪ ਪਾ ਕੇ ਹੀ ਹੋਰ ਫਿਲਮਾਂ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਇਹਨਾਂ ਨੇ ਜੋ ਗਾਹ ਪਿਛਲੇ ਚਾਰ-ਪੰਜ ਸਾਲ ਪਾਇਆ ਹੈ ਦਰਸ਼ਕ ਇਹਨਾਂ ਤੋਂ ਉਕਤਾ ਗਏ ਹਨ।
                    ਸਿਆਣੇ ਕਲਾਕਾਰਾਂ ਚਾਹੇ ਉਹ ਗਾਇਕ ਹੋਣ, ਲੇਖਕ ਹੋਣ ਜਾਂ ਕਿਸੇ ਵੀ ਹੋਰ ਕਲਾ ਨੂੰ ਪਰਣਾਏ ਹੋਣ ਜੇਕਰ ਉਹਨਾਂ ਦਾ ਕੋਈ ਗੁਰੂ ਧਾਰਿਆ ਹੋਇਆ ਹੈ ਜਾਂ ਪੂਰੇ ਸੁਲਝੇ ਹਨ ਉਹ ਕਦੇ ਆਪਣੀ ਕਲਾਕਾਰੀ ਦਾ ਹੜ੍ਹ ਨਹੀਂ ਲਿਆਉਂਦੇ।
                     ਮੈਂ ਤਾਂ ਆਵਦੇ 10 ਸਾਲਾਂ ਦੇ ਰੀਅਲ-ਇਸਟੇਟ ਦੇ ਕਿੱਤੇ ਵਿਚ ਵੀ ਦੇਖਿਆ ਹੈ ਕਿ ਜੋ ਰਿਐਲਟ 24 ਘੰਟੇ ਟਿੱਕ-ਟਾਕ ਜਾਂ ਹੋਰ ਸੋਸ਼ਲ ਮੀਡੀਆ ਤੇ ਉਪਲੱਬਧ ਰਹਿੰਦੇ ਹਨ ‘ਆ ਗਿਆ ਮੈਂ, ਕੋਈ ਕਹਿੰਦਾ ‘ਨਵੇਂ ਘਰਾਂ ਦੀਆਂ ਲੌਟਸ ਨਾਲ ਛਾਅ ਗਿਆ ਮੈਂ’ ਅਜੇ ਬਿਲਡਰ ਉਸ ਜਗਾਹ ਪਹੁੰਚੇ ਨਹੀਂ ਹੁੰਦੇ ਤੇ ਇਹ ਪਹਿਲਾਂ ਹੀ ਖੜੀਆਂ ਫਸਲਾਂ ਵਿਚ ਲਾਈਵ ਹੋ ਜਾਂਦੇ ਹਨ ‘ ਆ ਗਈ ਨਵੀਂ ਕਮਿਊਨਟੀ ਕਰਾਦੋ ਘਰ ਬੁੱਕ’ ਕੋਈ ਕਹਿੰਦਾ ‘ਲੈ ਲਵੋ ਘਰ ਫੇਰ ਨਹੀਂ ਲੱਭਣੇ’ ਅਜਿਹੇ ਰਿਐਟਰ ਵੀ ਥੋੜੇ ਸਾਲਾਂ ਵਿਚ ਲੱਭਦੇ ਨਹੀਂ।
                ਹੜ੍ਹ ਵਾਂਗ ਚੜ੍ਹਨ ਵਾਲੇ ਹੜ੍ਹ ਵਾਂਗ ਹੀ ਬੈਠ ਜਾਂਦੇ ਹਨ ਤੇ ਪਿੱਛੇ ਛੱਡ ਜਾਂਦੇ ਗਾਰਾ ਤੇ ਗੋਬਰ, ਜਿਸਨੂੰ ਸਾਫ਼ ਹੁੰਦਿਆਂ ਕਈ ਸਾਲ ਲੱਗ ਜਾਂਦੇ ਹਨ।   
              ਮਾੜੇ ਤੇ ਛੋਹਲੇ ਵਹਿੜਕੇ ਵਾਗੂੰ ਛੁਰਲੀਆ ਮਾਰਦੇ ਮਜੱਟੇ ਹੀ ਨਾ ਜਾਇਓ।
      ਕੁੱਲ ਮਿਲਾਕੇ ਮੇਰੀ ਤਾਂ ਸਤਿਕਾਰਤ ਕਲਾਕਾਰਾਂ, ਕਿੱਤਾਕਾਰਾਂ ਨੂੰ ਬੇਨਤੀ ਹੀ ਹੈ ਕਿ ਥੋੜਾ ਸਹਿਜ ਹੋਵੋ। ਖਿਮਾ ਜਾਂਚਨਾ 🙏

         ਬਲਜਿੰਦਰ ਸੰਘਾ

       403-680-3212