Get Adobe Flash player

ਬੁਲਾਰਿਆਂ ਦੇ ਵਿਚਾਰ ਅਤੇ ਰਚਨਾਵਾਂ ਸ਼ਹੀਦੀ ਦਿਹਾੜਿਆਂ ਤੇ ਕੇਂਦਰਿਤ ਰਹੀਆਂ ।

               ਦਵਿੰਦਰ ਮਲਹਾਂਸ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਠੀਕ ਦੋ ਵਜੇ ਸ਼ੁਰੂ ਹੋਈ।

           ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ ,ਜੋ ਬਹੁਤ ਜਿਆਦਾ ਠੰਢੇ ਮੌਸਮ ਹੋਣ ਦੇ ਬਾਵਜੂਦ ਵੀ ਪਹੁੰਚੇ ।ਪ੍ਰਧਾਨ ਰਣਜੀਤ ਸਿੰਘ, ਬਲਜਿੰਦਰ ਸੰਘਾ ਅਤੇ ਜੋਰਾਵਰ ਨੂੰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ ।

     ਮੀਟਿੰਗ ਦੀ ਸ਼ੁਰੂਆਤ ਵਿੱਚ  ਸੋਗ ਮਤਾ ਸਾਂਝਾ ਕੀਤਾ ਗਿਆ । ਪਿਛਲੇ ਦਿਨੀ ਉੱਘੇ ਕਵੀ ਅਤੇ ਚਿੱਤਰਕਾਰ ਦੇਵ ਸਦੀਵੀ ਵਿਛੋੜਾ ਦੇ ਗਏ ਸਨ ।ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ।

           ਇਸੇ ਤਰ੍ਹਾਂ ਚਾਰੇ ਸਾਹਿਬਜ਼ਾਦਿਆਂ , ਮਾਤਾ ਗੁਜਰੀ ਜੀ ਅਤੇ ਸਹੀਦ ਸਿੰਘਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।ਨਵੇਂ ਸਾਲ ਦੀਆਂ ਸਭ ਨੂੰ ਅਗਾਓ ਮੁਬਾਰਕਾਂ ਦਿੱਤੀਆਂ ਗਈਆਂ ।

       ਮੀਟਿੰਗ ਦਾ ਅਗਾਜ ਤਰਲੋਚਨ ਸੈਂਭੀ ਦੇ ਧਾਰਮਿਕ ਗੀਤ ‘ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ’ ਨਾਲ ਹੋਇਆ ।ਇੰਜ.ਜੀਰ ਸਿੰਘ ਬਰਾੜ ਸਾਹਿਬਜ਼ਾਦਿਆਂ ਵਾਰੇ ਵਿਚਾਰ ਸਾਂਝੇ ਕੀਤੇ ।

                   ਸੁਖਮਿੰਦਰ ਸਿੰਘ ਗਿੱਲ ਨੇ ਹਰਮੋਨੀਅਮ ਨਾਲ਼ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਉੱਪਰ ਦੋ ਗੀਤ ਪੇਸ਼ ਕੀਤੇ ।ਜਗਤਾਰ ਜਗਰਾਓਂ ਨੇ ਜਸਵੰਤ ਸਿੰਘ ਜਫਰ ਦੀ ਰਚਨਾ ਪੇਸ਼ ਕੀਤੀ ।

        ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਦਾ ਕਹਾਣੀ ਸੰਗ੍ਰਹਿ ‘ਸ਼ਾਇਦ ਮੈਨੂੰ ਪਛਾਣ ਲੈਣ’ ਲੋਕ ਅਰਪਣ ਕੀਤਾ ਗਿਆ ।ਇਸ ਕਹਾਣੀ ਸੰਗ੍ਰਹਿ ਤੇ ਉਸਾਰੂ ਵਿਚਾਰ ਚਰਚਾਵਾਂ ਹੋਈਆਂ ਅਤੇ ਅਹਿਮ ਨੁਕਤੇ ਸਾਂਝੇ ਕੀਤੇ ਗਏ ।ਜਿਸ ਵਿੱਚ ਬਲਜਿੰਦਰ ਸੰਘਾ, ਜਸਵਿੰਦਰ ਸਿੰਘ ਰੁਪਾਲ ਅਤੇ ਜੋਰਾਵਰ ਨੇ ਖਾਸ ਭੂਮਿਕਾ ਨਿਭਾਈ ।

            ਮਾਸਟਰ ਬਚਿੱਤਰ ਸਿੰਘ ਗਿੱਲ ਨੇ ਬਾਬੂ ਰਜਬ ਅਲੀ ਦੀ ਕਵਿਸ਼ਰੀ ਸੁਣਾ ਕੇ ਰੰਗ ਬੰਨ੍ਹਿਆ ।ਮਲਿਕ ਆਰਿਫ ਨੇ ਹੰਸ ਰਾਜ ਹੰਸ ਦਾ ਗੀਤ ‘ ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ’ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ ।

      ਮੁਰੀਦ ਸੰਧੂ ਨੇ ਬਹੁਤ ਹੀ ਭਾਵੁਕ ਕਵਿਤਾ ਪੇਸ਼  ਕੀਤੀ ਅਤੇ ਜਤਿੰਦਰ ਹਾਂਸ ਵਲੋਂ ਕੱਢੇ ਜਾ ਰਹੇ ਨਵੇਂ ਮੈਗਜ਼ੀਨ ‘ਆਦਿ’ ਬਾਰੇ ਜਾਣਕਾਰੀ ਸਾਂਝੀ ਕੀਤੀ ।

            ਡਾ.ਪਰਮਜੀਤ ਕੌਰ ਨੇ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਨ ਕੀਤਾ । ਰਾਕੇਸ਼ ਗੋਤਮ ਨੇ ਆਪਣੇ ਵਿਚਾਰ ਸਾਂਝੇ ਕੀਤੇ ।ਤਾਜਬੀਰ ਸਿੰਘ ਨੇ ਆਪਣੇ ਨਵੇਂ ਗੀਤ ਨਾਲ ਹਾਜ਼ਰੀ ਲਗਵਾਈ ।ਜਸਵਿੰਦਰ ਸਿੰਘ ਰੁਪਾਲ ਨੇ ਸ਼ਹੀਦੀ ਦਿਹਾੜਿਆਂ ਤੇ ਆਪਣੇ ਵਿਚਾਰ ਪ੍ਰਗਟਾਏ ।ਮੈਡਮ ਸੁਰਿੰਦਰ ਕੌਰ ਚੀਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

               ਚਾਹ ਪਾਣੀ ਅਤੇ ਫੋਟੋਗ੍ਰਾਫੀ ਦੀ ਸੇਵਾ ਜਗਤਾਰ ਜਗਰਾਓਂ ਨੇ ਬਾਖੂਬੀ ਨਿਭਾਈ ।ਆਖਿਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ । 

        ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ 825 735 1466

          ਜਨਰਲ ਸਕੱਤਰ ਦਵਿੰਦਰ ਮਲਹਾਂਸ 403 993 2201 ਤੇ ਸੰਪਰਕ ਕੀਤਾ ਜਾ ਸਕਦਾ ।