ਦਵਿੰਦਰ ਮਲਹਾਂਸ– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ 15 ਨਵੰਬਰ ਨੂੰ ਦੋ ਵਜੇ ਕੋਸੋ ਹਾਲ ਵਿੱਚ ਸ਼ੁਰੂ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਪ੍ਰਧਾਨ ਰਣਜੀਤ ਸਿੰਘ ਅਤੇ ਇੰਜ. ਜੀਰ ਸਿੰਘ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਵਿਤ ਹੋਣ ਲਈ ਸੱਦਾ ਦਿੱਤਾ ।

ਮੀਟਿੰਗ ਦਾ ਅਗਾਜ ਕਰਦਿਆਂ ਕੁਝ ਸ਼ੋਕ ਮਤੇ ਸਾਂਝੇ ਕੀਤੇ ਗਏ ।ਪੰਜਾਬੀ ਲੇਖਕ ਬਲਦੇਵ ਦੂਹੜੇ ਜੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ।ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ।ਪੰਜਾਬੀ ਲਿਖਾਰੀ ਸਭਾ ਵੱਲੋਂ ਉਨ੍ਹਾਂ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ ਗਏ ।
ਪੰਜਾਬੀ ਲੇਖਕ ਚੰਦਨ ਨੇਗੀ ਜੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ । ਉਨ੍ਹਾਂ ਨੇ 34 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ।ਪੰਜਾਬੀ ਲਿਖਾਰੀ ਸਭਾ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ ।
ਪੰਜਾਬੀ ਲਿਖਾਰੀ ਸਭਾ ਦੇ ਕਾਰਜਕਾਰੀ ਮੈਂਬਰ ਤਰਲੋਚਨ ਸੈਂਭੀ ਦੇ ਭਰਾ ਹਰਬੰਸ ਸਿੰਘ ਸੈਂਭੀ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ।ਪੰਜਾਬੀ ਲਿਖਾਰੀ ਸਭਾ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ।
ਨਵੰਬਰ 84 ਨੂੰ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਵਿੱਚ ਮਾਰੇ ਗਏ ਨਿਰਦੋਸ਼ਿਆਂ ਨੂੰ ਸਰਧਾਂਜਲੀਆਂ ਦਿੱਤੀਆਂ ਗਈਆਂ ।ਇਸ ਤਰ੍ਹਾਂ ਰਮੈਂਬਰਜ ਡੇ ਨੂੰ ਯਾਦ ਕਰਦਿਆਂ, ਫੋਜੀ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।
ਪਰਮਜੀਤ ਸਿੰਘ ਭੰਗੂ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ।ਬਲਵੀਰ ਗੋਰਾ ਨੇ ਗੀਤ ਸੁਣਾਇਆ ।ਪਿਓ-ਪੁੱਤ ਦੀ ਜੋੜੀ ਸੁਰਿੰਦਰ ਸਿੰਘ ਰਕਬਾ ਅਤੇ ਮਨਦੀਪ ਸਿੰਘ ਰਕਬਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਆਪਣੀ ਬਲੰਦ ਅਵਾਜ਼ ਵਿੱਚ ਸੁਣਾ ਕੇ ਰੰਗ ਬੰਨ੍ਹਿਆ ।
ਹਰੀਪਾਲ ਨੇ ਅਲਬਰਟਾ ਵਿੱਚ ਅਧਿਆਪਕਾਂ ਨਾਲ ਹੋ ਰਹੇ ਧੱਕੇ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਮੈਡਮ ਰਾਜਿੰਦਰ ਕੌਰ ਚੋਹਕਾ ਨੇ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਦਿਵਸ ਨੂੰ ਯਾਦ ਕਰਦਿਆਂ ਆਪਣੇ ਵਿਚਾਰਾਂ ਨਾਲ ਸਾਂਝ ਪਾਈ ।ਮਾਸਟਰ ਬਚਿੱਤਰ ਸਿੰਘ ਗਿੱਲ ਨੇ ਕਰਨੈਲ ਸਿੰਘ ਪਾਰਸ ਦੀ ਕਵਿਸਰੀ ‘ਸੱਸੀ’ ਪੇਸ਼ ਕੀਤੀ ।

ਬਲਜਿੰਦਰ ਸੰਘਾ ਨੇ ਆਪਣੀਆਂ ਦੋ ਕਵਿਤਾਵਾਂ ਨਾਲ ਹਾਜ਼ਰੀ ਲਵਾਈ ।ਸਰਬਜੀਤ ਉੱਪਲ ਨੇ ਗੀਤ ਸੁਣਾਇਆ ।ਜਸਵਿੰਦਰ ਸਿੰਘ ਰੁਪਾਲ ਨੇ ਗੁਰੂ ਨਾਨਕ ਦੇਵ ਜੀ ਵਾਰੇ ਭਾਵਪੂਰਤ ਕਵਿਤਾ ਪੇਸ਼ ਕੀਤੀ ।ਸੁਖਮਿੰਦਰ ਸਿੰਘ ਗਿੱਲ ਨੇ ਹਰਮੋਨੀਅਮ ਨਾਲ਼ ਗੀਤ ਗਾਇਆ ।ਇੰਜ. ਜੀਰ ਸਿੰਘ ਬਰਾੜ ਨੇ ਆਪਣੇ ਕੀਮਤੀ ਵਿਚਾਰਾਂ ਨਾਲ਼ ਨਿਵਾਜਿਆ ।ਨੌਜਵਾਨ ਤੇਜਵੀਰ ਸਿੰਘ ਅਤੇ ਅੰਗਰੇਜ਼ ਸਿੰਘ ਸੀਤਲ ਨੇ ਗੀਤ ਪੇਸ਼ ਕੀਤੇ ।
ਤਿਰਲੋਚਨ ਸੈਂਭੀ ਨੇ ਗੁਰਭਜਨ ਗਿੱਲ ਦੀ ਗੁਰੂ ਨਾਨਕ ਦੇਵ ਜੀ ਵਾਰੇ ਰਚਨਾ ਸਾਂਝੀ ਕੀਤੀ ।ਸੁਖਵਿੰਦਰ ਸਿੰਘ ਤੂਰ ਅਤੇ ਸੁੱਖਰਾਜ ਸਿੰਘ ਬਰਾੜ ਨੇ ਗੀਤ ਪੇਸ਼ ਕੀਤੇ ।ਸੁਖਜੀਤ ਸਿਮਰਨ ਅਤੇ ਜਗਤਾਰ ਜਗਰਾਓਂ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ ।ਜਗਦੀਸ ਸਿੰਘ ਚੋਹਕਾ ਨੇ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਵਾਰੇ ਚਾਨਣਾ ਪਾਇਆ ।
ਇਨ੍ਹਾਂ ਤੋਂ ਇਲਾਵਾ ਜੋਰਾਵਰ, ਦਲਜੀਤ ਸਿੰਘ,ਨਿਰਮਤ ਸਿੰਘ, ਰਾਕੇਸ਼ ਗੋਤਮ ,ਸੁਰਿੰਦਰ ਕੌਰ ਚੀਮਾਂ ਆਦਿ ਹਾਜ਼ਰ ਹੋਏ ।ਚਾਹ-ਪਾਣੀ ਅਤੇ ਫੋਟੋਗ੍ਰਾਫੀ ਦੀ ਸੇਵਾ ਜਗਤਾਰ ਜਗਰਾਓਂ ਨੇ ਬਾਖੂਬੀ ਨਾਲ ਨਿਭਾਈ ।

ਆਖਿਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਜੋ 20 ਦਸੰਬਰ ਦਿਨ ਸ਼ਨਿਚਰਵਾਰ ਨੂੰ ਕੋਸੋ ਹਾਲ ਵਿਖੇ ਹੋਵੇਗੀ ਦਾ ਦਾ ਸੱਦਾ ਦਿੱਤਾ ।
ਹੋਰ ਜਾਣਕਾਰੀ ਲਈ-ਪ੍ਰਧਾਨ ਰਣਜੀਤ ਸਿੰਘ 825 735 1466
ਜਨਰਲ ਸਕੱਤਰ- ਦਵਿੰਦਰ ਮਲਹਾਂਸ 403 993 2201