ਨਵੀਂ ਪੀੜ੍ਹੀ ਨੂੰ ਹੁਣ ਸੋਚਣਾ ਹੋਵੇਗਾ ਕਿ ਕੌਣ ਖਾ ਰਿਹਾ ਤੁਹਾਡੇ ਹੱਕ ਤੇ ਹਿੱਸੇ ਦੀ ਰੋਟੀ? ਇਸ ਸਵਾਲ ਦਾ ਜਵਾਬ ਸਭ ਨੂੰ ਪਤਾ ਹੈ, ਪਰ ਇਸਦਾ ਹੱਲ ਕੀ ਹੈ ਇਹ ਜਾਨਣ ਦੀ ਲੋੜ ਹੈ, ਅਸਲੀ ਹੱਲ ਤਾਂ ਉਸ ਦਿਨ ਹੋਵੇਗਾ ਜਿਸ ਦਿਨ ਪੂੰਜੀਵਾਦ ਦਾ ਸੂਰਜ ਡੁੱਬੇਗਾ, ਕਿਉਂਕਿ ਪੂੰਜੀਵਾਦ ਦੀ ਤਰੱਕੀ ਹੀ ਇਸ ਗੱਲ ਤੇ ਨਿਰਭਰ ਆ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇ, ਸਰਮਾਇਆਂ ਤੇ ਸਾਧਨ ਜਿੰਨੇ ਘੱਟ ਹੱਥਾਂ ਤੱਕ ਸੀਮਤ ਹੋ ਜਾਣਗੇ ਉਹਨਾਂ ਹੀ ਪੂੰਜੀਵਾਦ ਵੱਧ ਵੱਧਦਾ ਫੁੱਲਦਾ ਹੈ। ਧਰਮਾਂ ਅਤੇ ਜਾਤਾਂ ਵਿਚ ਵੰਡੇ ਲੋਕ ਇਸ ਦੀ ਸਾਹ ਰਗ ਹਨ, ਜਿਹਨਾਂ ਹਨੇਰਾ ਜਿ਼ਆਦਾ ਪਸਰੇਗਾ ਉਹਨਾਂ ਇਹ ਜਿਆਦਾ ਵਧੇਗਾ ਇਸ ਲਈ ਇਹ ਵਿਹਲੜ ਸਾਧਾਂ ਰਾਹੀਂ ਤੇ ਹੋਰ ਅਣਗਿਣਤ ਹੱਥ-ਕੰਡੇੇ ਸਿੱਧੇ-ਅਸਿੱਧੇ, ਦਿਸਦੇ-ਅਣਦਿਸਦੇ ਅਪਣਾ ਕੇ ਲੋਕਾਂ ਨੂੰ ਵੰਡੀ ਰੱਖਦਾ ਹੈ। ਚਲੋਂ ਇਸ ਵੰਡ ਦੀ ਸਮਝ ਵੀ ਦੁਖੀ ਹੋਈ ਜੰਨਤਾਂ ਨੂੰ ਇਕ ਦਿਨ ਆ ਜਾਵੇਗੀ।

ਥੋੜੇ ਸ਼ਬਦਾਂ ਵਿਚ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵਰਗੇ ਵੀ ਇਸ ਪੂੰਜੀਵਾਦ ਦੀ ਦੌੜ ਦੇ ਪੁੱਤ ਤੇ ਮੋਹਰੇ ਹਨ। ਬਹੁਤੇ ਲੋਕ ਹੈਰਾਨ ਹਨ ਕਿ ਸਰਕਾਰਾਂ ਨੂੰ ਕੀ ਕੁਝ ਵੀ ਪਤਾ ਨਹੀਂ ਲੱਗਦਾ ਕਿ ਸਰਕਾਰੀ ਨੌਕਰ ਇੰਨਾ ਧਨ ਅਤੇ ਜਾਇਦਾਦਾਂ ਜੋੜੀ ਬੈਠੇ ਹਨ। ਉੱਪਰਲੇ ਪਹਿਰੇ ਵਿਚ ਪੂੰਜੀਵਾਦ ਤੋਂ ਗੱਲ ਤਾਂ ਹੀ ਸ਼ਰੂ ਕੀਤੀ ਸੀ ਕਿ ਜੋ ਇਸ ਪੂੰਜੀਵਾਦ ਦੇ ਤੰਤਰ ਨੂੰ ਸਮਝਦੇ ਹਨ ਉਹਨਾਂ ਨੂੰ ਸਭ ਪਤਾ ਹੈ। ਇਸ ਪੂੰਜੀਵਾਦ ਦੇ ਗਲਬੇ ਵਾਲੀਆਂ ਸਰਕਾਰਾਂ ਵਿਚ ਨਿੱਕੇ ਤੋਂ ਵੱਡੇ ਤੱਕ ਸਾਰੇ ਨੌਕਰੀਪੇਸ਼ਾ ਅਤੇ ਨੇਤਾ ਆਪਣੇ-ਆਪਣੇ ਪਿੰਜਰੇ ਦੇ ਗਿੱਦੜ ਵੀ ਹਨ ਅਤੇ ਸ਼ੇਰ ਵੀ। ਮਤਲਬ ਇਹਨਾਂ ਦੀ ਗਰੁੱਪਬਾਜ਼ੀ ਜੇਕਰ ਪਹਿਲਾ ਗਰੁੱਪ ਭਾਰੀ ਪੈ ਗਿਆ ਤਾਂ ਦੂਸਰੇ ਗਿੱਦੜ ਤੇ ਪਹਿਲੇ ਸ਼ੇਰ, ਜੇ ਦੂਸਰੇ ਭਾਰੀ ਪੈ ਗਏ ਤਾਂ ਪਹਿਲੇ ਗਿੱਦੜ ਤੇ ਦੂਸਰੇ ਸ਼ੇਰ। ਸੰਖੇਪ ਵਿਚ ਜਿਹਨਾਂ ਚਿਰ ਇਹ ਪੂੰਜੀਵਾਦ ਰਹੇਗਾ ਇਹ ਗਿੱਦੜ ਤੋਂ ਸ਼ੇਰ ਅਤੇ ਸ਼ੇਰ ਤੋਂ ਗਿੱਦੜ ਦੀ ਦੌੜ ਚਲਦੀ ਰਹੇਗੀ। ਮਤਲਬ ਸਰਾਕਾਰਾਂ ਬਦਲਣ ਨਾਲ ਸ਼ੇਰ ਗਿੱਦੜ ਅਤੇ ਗਿੱਦੜ ਸ਼ੇਰ ਬਣਦੇ ਰਹਿਣਗੇ। ਜਿਹਨਾਂ ਚਿਰ ਸਾਡੇ ਨੌਵਾਜਨ ਉਪਰੋਤਕ ਨਹੀਂ ਸਮਝਣਗੇ,ਤੁਹਾਡੇ ਹੱਕ ਤੇ ਹਿੱਸੇ ਦੀ ਰੋਟੀ ਦਾ ਇਹੀ ਹਾਲ ਹੁੰਦਾ ਰਹੇਗਾ।
ਜਿਹਨਾਂ ਚਿਰ ਆਪਾ ਪੂੰਜੀਵਾਦ ਸਿਸਟਮ ਵਿਚ ਰਹਾਂਗੇ ਉਨਾਂ ਸਮਾਂ ਆਪਾ ਹੇਠਲੀਆਂ ਅਧਿਆਤਮਿਕ ਤੇ ਕਾਨੂੰਨੀ ਗੱਲਾਂ ਦਾ ਰਲੇਵਾਂ ਕਰਕੇ ਤੇ ਰੱਸੇ ਦਾ ਸਿਰਾ ਫੜਨ ਦੀ ਥਾਂ ਵਿਚਕਾਰੋਂ ਫੜਕੇ ਨਿਆਂ ਕਰਦਾ ਕਾਨੂੰਨ ਦੇਖ ਕੇ ਗੁਜ਼ਾਰਾ ਸਕਦੇ ਹਾਂ, ਖੁਸ਼ ਹੋ ਸਕਦੇ ਹਾਂ-
-ਕੀ ਜਿ਼ੰਦਗੀ ਜਿਉਣ ਲਈ ਇੰਨੇ ਧਨ ਦੀ ਲੋੜ ਹੈ ਜੋ ਕਿ ਸਰਕਾਰੀ ਮੁਲਾਜ਼ਮ ਤਨਖ਼ਾਹ ਤੋਂ ਕਈ ਗੁਣਾ ਵੱਧ ਰਿਸ਼ਵਤ ਲੈ ਰਹੇ ਹਨ।
-ਕੀ ਉਹਨਾਂ ਨੂੰ ਬੁਰੇ/ਚੰਗੇ ਕਰਮਾਂ ਦਾ ਖੌਫ਼ ਨਹੀਂ ਕਿ ਕਿਸੇ ਦਾ ਹੱਕ ਮਾਰਕੇ ਘਰ ਲਿਆਦਾ ਧਨ ਦੁੱਗਣਾ-ਤਿੱਗਣਾ ਬਣਕੇ ਨਿਕਲੇ ਗਾ।
-ਕੀ ਰਿਸ਼ਵਤ ਦੇ ਧਨ ਨਾਲ ਆਪਣੇ ਬੱਚਿਆਂ ਨੂੰ ਦਿੱਤੀ ਖ਼ੁਰਾਕ ਆਉਣ ਵਾਲੇ ਸਮੇਂ ਵਿਚ ਪਰਿਵਾਰ ਲਈ ਜ਼ਹਿਰ ਤਾਂ ਨਹੀਂ ਬਣ ਜਾਵੇਗੀ।
-ਕੀ ਇੱਕ ਰਿਸ਼ਵਤਖੋਰ ਆਫ਼ਸਰ/ ਆਫ਼ਸਰਨੀਆਂ ਦੇ ਮਾਂ-ਬਾਪ, ਪਤੀ-ਪਤਨੀ ਵੀ ਉਹਦੇ ਨਾਲ ਰਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੀ ਹੁੰਦਾ ਕਿ ਘਰ ਵਿਚ ਇਹਦੀ ਤਨਖਾਹ ਦੇ ਹਿਸਾਬ ਨਾਲੋਂ ਕਈ ਗੁਣਾ ਵੱਧ ਸਹੂਲਤਾਂ ਤੇ ਜਾਇਦਾਦ ਕਿਉਂ ਬਣ ਰਹੀ ਹੈ।
-ਕੀ ਨੌਜਵਾਨ ਬੱਚੇ ਵੀ ਇਸਦੇ ਵਿਚ ਦੋਸ਼ੀ ਹਨ, ਉਹ ਵੀ ਤਾਂ ਜਾਣ ਸਕਦੇ ਹਨ ਕਿ ਸਾਡਾ ਬਾਪ/ਮਾਂ ਇੰਨੀ ਕੁ ਤਨਖਾਹ ਨਾਲ ਸਾਨੂੰ ਇੰਨੀਆਂ ਲਗਜ਼ਰੀ ਸਹੁਲਤਾਂ ਕਿਵੇਂ ਦੇ ਰਹੇ ਹਨ।
-ਕੀ ਜੇਕਰ ਇਹ ਸਾਰੇ ਦੋਸ਼ੀ ਹਨ ਪਰ ਸਿੱਧੇ ਤੌਰ ਤੇ ਨਹੀਂ ਤਾਂ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਭਾਵ ਜੇਕਰ ਦੋਸ਼ੀ ਮਾਂ/ਬਾਪ ਦਸ ਸਾਲ ਲਈ ਜੇਲ ਜਾਂਦੇ ਹਨ ਤਾਂ ਪੰਜ ਸਾਲ ਤੱਕ ਇਹ ਵੀ ਜਾਣ।
-ਕੀ ਉਹਨਾਂ ਦੀ ਪੂਰੀ ਜਾਇਦਾਦ ਕੁਰਕ ਨਹੀਂ ਕਰਨੀ ਚਾਹੀਦੀ ਜੋ ਨੌਕਰੀ ਲੱਗਣ ਤੋਂ ਬਾਆਦ ਬਣੀ ਹੈ।
-ਕੀ ਉਹ ਸਾਰੀ ਜਾਇਦਾਦ ਤਟਫ਼ਟ ਅਦਾਲਤਾਂ ਰਾਹੀਂ ਨਿਲਾਮ ਕਰਕੇ ਉਹਨਾਂ ਨੂੰ ਭਰਪਾਈ ਨਹੀਂ ਕਰਨੀ ਚਾਹੀਦੀ ਜਿਹਨਾਂ ਦੇ ਹੱਕ ਮਾਰਕੇ ਉਹ ਬਣਾਈ ਗਈ ਹੈ।
‘ਤੇ ਹੋਰ ਬਹੁਤ ਕੁਝ…

ਬਲਜਿੰਦਰ ਸੰਘਾ 403-680-3212