ਦਵਿੰਦਰ ਮਲਹਾਂਸ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਖੇ ਠੀਕ ਦੋ ਵਜੇ ਸ਼ੁਰੂ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਭਿਤ ਹੋਣ ਲਈ ਮੀਤ ਪ੍ਰਧਾਨ ਜੋਰਾਵਰ ,ਗ਼ਜ਼ਲਗੋ ਮਹਿੰਦਰਪਾਲ ਸਿੰਘ ਪਾਲ ਅਤੇ ਨੌਜਵਾਨ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।ਸਰੋਤਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ ।



ਸਭ ਤੋਂ ਪਹਿਲਾਂ ਸ਼ੋਕ ਮਤਾ ਸਾਂਝਾ ਕੀਤਾ ਗਿਆ, 24 ਅਗਸਤ ਨੂੰ ਪੰਜਾਬੀ ਸਾਹਿਤ ਦੀ ਨਾਮਵਰ ਸ਼ਖ਼ਸੀਅਤ ਡਾ.ਮਹਿੰਦਰ ਸਿੰਘ ਹੱਲਣ ਸ਼ਦੀਵੀ ਵਿਛੋੜਾ ਦੇ ਗਏ ਸਨ ।ਉਹ ਲੰਬਾ ਸਮਾਂ ਪੰਜਾਬੀ ਲਿਖਾਰੀ ਸਭਾ ਦੇ ਕਾਰਜਕਾਰੀ ਮੈਂਬਰ ਰਹੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ।ਪੰਜਾਬੀ ਲਿਖਾਰੀ ਸਭਾ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹਾਂ ਕਾਰਨ ਜਾਨੀ ਅਤੇ ਮਾਲੀ ਭਾਰੀ ਨੁਕਸਾਨ ਹੋਇਆ ਹੈ ।ਇਸ ਵੱਡੇ ਪੱਧਰ ਦੇ ਘਾਟੇ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦਾ ਅਗਾਜ ਮਨਮੋਹਣ ਸਿੰਘ ਬਾਠ ਦੀ ਸ਼ੁਰੀਲੀ ਅਵਾਜ਼ ਨਾਲ ਹੋਇਆ ।ਮੰਗਲ ਚੱਠਾਂ ਨੇ ਵਿਜੇ ਧਾਮੀ ਦੀ ਰਚਨਾ ਨਾਲ ਸਾਂਝ ਪਾਈ ।ਰਾਜਿੰਦਰ ਕੌਰ ਚੋਹਕਾ ਨੇ ਮੈਕਸ਼ਿਮ ਗੋਰਕੀ ਦੇ ਕਲਾਸ਼ਿਕ ਨਾਵਲ ‘ ਮਾਂ ‘ ਵਾਰੇ ਚਾਨਣਾ ਪਾਇਆ ।ਸੁਖਮਿੰਦਰ ਸਿੰਘ ਗਿੱਲ ਨੇ ‘ਮੈ ਮੁਹੱਬਤਾਂ ਭਲਾਈਆਂ ਮਸੀਂ ਮਰ ਮਰ ਕੇ’ ਗੀਤ ਹਰਮੋਨੀਅਮ ਨਾਲ ਪੇਸ਼ ਕੀਤਾ। ਹਰੀਪਾਲ ਜੀ ਨੇ ਪਰਵਾਸੀ ਮਜ਼ਦੂਰਾਂ ਅਤੇ ਗਾਜਾ ਵਾਰੇ ਮੁੱਦਾ ਉਠਾਇਆ ।ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਪਰਵਾਸੀ ਮਜ਼ਦੂਰਾਂ ਵਾਰੇ ਇੰਨੀ ਨਫਰਤ ਕਿਤੇ ਇਕ ਹੋਰ 84 ਨੂੰ ਸੱਦਾ ਨਾ ਦੇ ਦੇਵੇ ।ਇਸ ਸਮਾਜਿਕ ਮੁੱਦੇ ਨੂੰ ਹੋਰ ਅੱਗੇ ਵਧਾਉਂਦਿਆ, ਨਾਮਵਰ ਕਵੀ ਹਰਕੰਵਲਜੀਤ ਸਾਹਿਲ ਨੇ ਆਪਣੇ ਉਸਾਰੂ ਵਿਚਾਰ ਸਾਂਝੇ ਕੀਤੇ ।ਜਗਦੀਸ ਸਿੰਘ ਚੋਹਕਾ,ਜਗਤਾਰ ਜਗਰਾਓਂ ਅਤੇ ਇਜ. ਜੀਰ ਸਿੰਘ ਬਹਾੜ ਨੇ ਵਿਚਾਰ ਚਰਚਾ ਨੂੰ ਸਿਰੇ ਪੁਚਾਇਆ। ਵੇਨਕੂਵਰ ਤੋਂ ਉਚੇਚੇ ਤੌਰ ਤੇ ਪੁੱਜੇ ਗ਼ਜ਼ਲਗੋ ਮਹਿੱਦਰਪਾਲ ਸਿੰਘ ਪਾਲ ਨੇ ‘ਬਾਂਦਰ ਦੇ ਹੱਥ ਤੀਲੀ ਆਈ’ ਸਮੇਤ ਤਿੰਨ ਗਜ਼ਲਾਂ ਸੁਣਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ ।ਬਲਜਿੰਦਰ ਸੰਘਾ ਨੇ ਕਿਤਾਬਾਂ ਦੀ ਮਨੁੱਖਤਾ ਦੀ ਜ਼ਿੰਦਗੀ ਵਿੱਚ ਅਹਿਮੀਅਤ ਵਾਰੇ ਵਿਚਾਰ ਸਾਂਝੇ ਕੀਤੇ, ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਕਿਹਾ ।ਬਲਵੀਰ ਗੋਰਾ ਅਤੇ ਗੁਰਚਰਨ ਸਿੰਘ ਹੇਅਰ ਨੇ ਬਹੁਤ ਵਧੀਆ ਗੀਤ ਪੇਸ਼ ਕੀਤੇ ।ਸਰਬਜੀਤ ਉੱਪਲ ਨੇ ਪੰਜਾਬ ਦੇ ਹੜ੍ਹਾਂ ਉੱਪਰ ਗੀਤ ਗਾਇਆ।ਰਾਕੇਸ਼ ਗੋਤਮ ਜੋ ਪਿਛਲੇ ਦਿਨੀ ਪੰਜਾਬ ਤੋਂ ਪਰਤੇ ਹਨ, ਪੰਜਾਬ ਦੇ ਪਿੰਡਾਂ ਵਿੱਚ 30 ਤੋਂ 35 ਸਾਲ ਦੇ ਅਣਵਿਆਹੇ ਨੌਜਵਾਨਾਂ ਵਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਵੇਂ ਉਹ ਵਿਆਹ ਕਰਵਾਉਣ ਲਈ ਤਰਸ ਰਹੇ ਹਨ, ਪਰ ਕੁੜੀਆਂ ਨਹੀਂ ਮਿਲ ਰਹੀਆਂ ।ਸੁਖਵਿੰਦਰ ਸਿੰਘ ਤੂਰ ਨੇ ਸੁਰੀਲੀ ਅਵਾਜ਼ ਵਿੱਚ ਗੀਤ ਸੁਣਾਇਆ ।ਜਸਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸੁਰਿੰਦਰ ਕੌਰ ਚੀਮਾਂ ਨੇ ਆਪਣੀ ਪੜਪੋਤੀ ਦੇ ਜਨਮ ਦੀ ਖ਼ੁਸ਼ੀ ਵਿੱਚ ਚਾਹ ਪਾਣੀ ਦਾ ਲੰਗਰ ਲਾਇਆ ।ਜਗਤਾਰ ਜਗਰਾਓਂ ਨੇ ਫੋਟੋ ਗ੍ਰਾਫੀ ਕੀਤੀ ।ਕੁੱਲ ਮਿਲਾ ਕੇ ਮੀਟਿੰਗ ਬਹੁਤ ਵਧੀਆ ਰਹੀ, ਆਖਿਰ ਵਿੱਚ ਮੀਤ ਪ੍ਰਧਾਨ ਜੋਰਾਵਰ ਨੇ ਸਭ ਦਾ ਧੰਨਵਾਦ ਕੀਤਾ ,ਅਗਲੀ ਮੀਟਿੰਗ ਦੀ ਜਾਣਕਾਰੀ ਸਾਂਝੀ ਕੀਤੀ, ਜੋ ਕਿ ਮਹੀਨੇ ਦੇ ਤੀਜੇ ਸਨੀਵਾਰ 18 ਅਕਤੂਬਰ ਨੂੰ ਕੋਸੋ ਹਾਲ ਵਿਖੇ ਹੋਵੇਗੀ ।
ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਨੂੰ 825 735 1466 ਅਤੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403 993 2201 ਤੇ ਸੰਪਰਕ ਕੀਤਾ ਜਾ ਸਕਦਾ ਹੈ ।