Get Adobe Flash player

ਦਵਿੰਦਰ ਮਲਹਾਂਸ ਕੈਲਗਰੀ :-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਅਗਸਤ ਮਹੀਨੇ ਦੀ ਮੀਟਿੰਗ 16 ਤਾਰੀਖ਼ 2025 ਨੂੰ ਕੋਸੋ ਹਾਲ ਵਿੱਚ 2 ਵਜੇ ਸ਼ੁਰੂ ਹੋਈ। ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸੁਸੋਭਿਤ ਹੋਣ ਲਈ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਸਿੰਘ ਚੋਹਕਾ ਅਤੇ ਰਜਿੰਦਰ ਕੌਰ ਚੋਹਕਾ ਨੂੰ ਸੱਦਾ ਦਿੱਤਾ ।ਸਰੋਤਿਆਂ ਦੀ ਭਰਵੀਂ ਹਾਜ਼ਰੀ ਨੇ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ। ਸਭ ਤੋਂ ਪਹਿਲਾਂ ਸੋਗ ਮਤਾ ਸਾਂਝਾ ਕੀਤਾ ਗਿਆ। ਪੰਜਾਬੀ ਲਿਖਾਰੀ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਦੇ ਸਪੁੱਤਰ ਰੁਪਿੰਦਰ ਰੂਪੀ ਦੀ ਬੇਵਕਤੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ।  ਗਿੱਲ ਪਰਿਵਾਰ ਦੇ ਦੁੱਖ ਵਿੱਚ ਭਾਈਵਾਲ ਹੋਣ ਅਤੇ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਤਿਹਾਸ ਉਹਨਾਂ ਨੂੰ ਕਦੇ ਮਾਫ ਨਹੀਂ ਕਰਦਾ ਜ਼ੁਲਮ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਬੋਲਦੇ।ਉਹਨਾਂ ਦੀ ਚੁੱਪ  ਧਾੜਵੀਆਂ ਨਾਲ ਮੂਕ ਸਹਿਮਤੀ ਦੀ ਗਵਾਹੀ ਭਰਦੀ ਹੈ। ਗਾਜਾ ਪੱਟੀ ਦੇ ਲੋਕਾਂ  ਉੱਪਰ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਉਠਾਈ ਗਈ। ਮੀਟਿੰਗ ਦਾ ਆਗਾਜ ਮਨਮੋਹਣ ਸਿੰਘ ਬਾਠ ਦੀ ਸ਼ੁਰੀਲੀ ਆਵਾਜ਼ ਵਿੱਚ ਸੁਰਜੀਤ ਪਾਤਰ ਦੀ ਰਚਨਾ ਨਾਲ ਹੋਇਆ। ਹਰਕੰਵਲਜੀਤ ਸਾਹਿਲ ਨੇ ਮੁਹੱਬਤ ਕਵਿਤਾ ਸੁਣਾਈ ।ਉਚੇਚੇ ਤੌਰ ਤੇ ਐਡਮਿੰਟਨ ਤੋਂ ਆਏ ਕਵੀ ਸੰਨੀ ਧਾਲੀਵਾਲ ਨੇ ‘ਮੌਲਾ ਬਲਦ’ ਖੂਬਸੂਰਤ ਰਚਨਾ ਪੇਸ਼ ਕੀਤੀ। ਅਤੇ ਆਪ ਦੀਆਂ ਦੋਨੋਂ ਕਿਤਾਬਾਂ ‘ਮੈਂ ਕੰਮੀਆਂ ਦੀ ਕੁੜੀ ‘ਖਾਲੀ ਆਲਣਾ’ ਲਿਖਾਰੀ ਸਭਾ ਨੂੰ ਭੇਂਟ ਕੀਤੀਆਂ।

               ਜਗਦੀਸ ਸਿੰਘ ਚੋਹਕਾ ਦੀ  ਕਿਤਾਬ ‘ਬ੍ਰਹਿਮੰਡ ਦੀ ਉਤਪੱਤੀ’ ਲੋਕ ਅਰਪਣ ਕੀਤੀ ਗਈ।ਜਿਸ ਉੱਪਰ ਹਰੀਪਾਲ ਜੀ ਨੇ ਬਹੁਤ ਹੀ ਵਿਸਤਾਰ ਪੂਰਵਕ ਲਿਖਿਆ ਪੇਪਰ ਪੜਿਆ। ਉਹਨਾਂ ਤੋਂ ਇਲਾਵਾ ਬਲਜਿੰਦਰ ਸੰਘਾ, ਜੋਰਾਵਰ ਅਤੇ ਰਜਿੰਦਰ ਕੌਰ ਚੋਹਕਾ   ਨੇ ਕਿਤਾਬ ਉੱਪਰ ਚਰਚਾ ਨੂੰ ਹੋਰ ਅੱਗੇ ਵਧਾਇਆ। ਅਜੈਬ ਸਿੰਘ ਭੰਗੂ ਅਤੇ ਗੁਰਦੀਪ ਸਿੰਘ ਕੁਤਬਾ ਨੇ ਕਿਤਾਬ ਬਾਰੇ ਚਰਚਾ ਕੀਤੀ ।ਕੁੱਲ ਮਿਲਾ ਕੇ ਕਿਤਾਬ ਤੇ ਬਹੁਤ ਵਧੀਆ ਗੱਲਬਾਤ ਹੋਈ। ਜਗਦੀਸ਼ ਸਿੰਘ ਚੋਹਕਾ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਾਕੀ ਵਿਦਵਾਨਾਂ ਦਾ ਧੰਨਵਾਦ ਕੀਤਾ। ਇੰਜੀਨੀਅਰ ਜੀਰ ਸਿੰਘ ਬਰਾੜ ਅਤੇ ਹਰਭਜਨ ਸਿੰਘ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ।ਗਿੱਲ ਸੁਖਮਿੰਦਰ ਨੇ ਹਰਮੋਨੀਅਮ ਦੇ ਨਾਲ ਬਹੁਤ ਵਧੀਆ ਗੀਤ ਸਾਂਝਾ ਕੀਤਾ।ਸੁਖਜੀਤ ਸਿਮਰਨ ਨੇ ‘ਮੈਂ ਕਦੋਂ ਕਿਹਾ ਮੈਂ ਸੱਚ ਹਾਂ’ ਬਹੁਤ ਭਾਵ ਪੂਰਤ ਕਵਿਤਾ ਸਾਂਝੀ ਕੀਤੀ।  ਤਿਰਲੋਚਨ ਸੈਂਬੀ ਨੇ ਬੁਲੰਦ ਆਵਾਜ਼ ਵੀ ਵਿੱਚ ਗੀਤ ਸੁਣਾਇਆ। ਸੁਖਪ੍ਰੀਤ ਸਿੰਘ ਨੇ ਬਹੁਤ ਵਧੀਆ ਗੀਤ ਗਾਇਆ। ਹਰੀ ਪਾਲ ਜੀ ਨੇ ਦਵਿੰਦਰ ਮਲਹਾਂਸ ਦੀ ਚਰਚਿਤ ਕਹਾਣੀ ‘ਟੈਕਸੀ’ ਉੱਪਰ ਬਹੁਤ ਹੀ ਨਿੱਠ ਕੇ ਲਿਖਿਆ ਪੇਪਰ ਪੜਿਆ ।ਮਲਿਕ ਆਰਿਫ ਨੇ ਵਾਰਿਸ ਦੀ ਹੀਰ ਅਤੇ ਮਾਂ ਦੇ ਉੱਪਰ ਬਹੁਤ ਵਧੀਆ ਗੀਤ ਸੁਣਾਇਆ ।ਦਰਸ਼ਨ ਸਿੰਘ ਬਰਾੜ ਨੇ ਖੂਬਸੂਰਤ ਗੀਤ ਪੇਸ਼ ਕੀਤਾ। ਜਸਵੀਰ ਕੌਰ ਨੇ ਘੋੜੀ ਸੁਣਾਈ ।ਇਹਨਾਂ ਤੋਂ ਇਲਾਵਾ ਜਸਵੀਰ ਸਿੰਘ ਸਹੋਤਾ ,ਮੰਗਲ ਚੱਠਾ ਜਸਕਿਰਨ ਕੌਰ,ਡਾਕਟਰ ਪਰਮਜੀਤ ਕੌਰ,ਇੰਦਰ ਸਿੰਘ ਅਤੇ ਚਮਨ ਲਾਲ ਬਾਸਨ ਆਦਿ ਹਾਜ਼ਰ ਹੋਏ। ਚਾਹ ਪਾਣੀ ਦੀ ਸੇਵਾ ਬਲਜਿੰਦਰ ਸੰਘਾ ਨੇ ਨਿਭਾਈ। ਫੋਟੋਗ੍ਰਾਫੀ ਜੋਰਾਵਰ  ਨੇ ਕੀਤੀ।ਅਖੀਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਸਾਰਿਆਂ ਸਰੋਤਿਆਂ ਦਾ ਧੰਨਵਾਦ ਕੀਤਾ। ਅਗਲੀ ਮੀਟਿੰਗ 20 ਸਤੰਬਰ ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਠੀਕ ਦੋ ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ 825 735 1466 ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403 993 2201 ਸੰਪਰਕ ਕੀਤਾ ਜਾ ਸਕਦਾ ਹੈ।