Get Adobe Flash player

ਪ੍ਰੌਗਰੈਸਿਵ ਕਲਾ ਮੰਚ ਕੈਲਗਰੀ- 27 ਸਿਤੰਬਰ 2025 ਨੂੰ ਨਾਟਕ …”ਬੇਸਮੈਂਟ ਤਰੇੜ ਹੈ!

 ਕੈਲਗਰੀ:  ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਨਾਲ ਪਿਛਲੇ ਚਾਰ ਸਾਲਾਂ ਤੋਂ ਰੰਗਮੰਚੀ ਗਤੀਵਿਧੀਆਂ ਕਰ ਰਿਹਾ ਹਾਂ …ਬਹੁਤ ਪਿਆਰੀ ਟੀਮ,ਬਹੁਤ ਪਿਆਰੇ ਕਲਾਕਾਰ ਜੋ “ਆ ਜਾਓ ਵੀਰ ਜੀ ਆ ਜਾਓ ਵੀਰ ਜੀ ਤੇ ਛਾ ਜਾਓ ਵੀਰ ਜੀ” ਤੋਂ ਘੱਟ ਕੁਝ ਕਹਿੰਦੇ ਹੀ ਨਹੀਂ…ਮੇਰੇ ਦਿਲ ਦੇ ਬਹੁਤ ਕਰੀਬ ਹੈ ਇਹ ਟੀਮ…ਕਿਉਂ…ਵਿਚਾਰਧਾਰਾ ਦੀ ਪ੍ਰਪੱਕਤਾ ਤੇ ਅਸੂਲਾਂ ‘ਤੇ ਪਹਿਰਾ!…ਮਹਿਮਾਨ ਕਲਾਕਾਰ ਦੇ ਹਰ ਕਦਮ ਹੇਠ ਫੁੱਲ ਵਿਛਾਉਣੇ ਇਹਨਾਂ ਨੂੰ ਆਉਦੇ ਨੇ…ਮਾਸਟਰ ਭਜਨ ਗਿੱਲ ਦੀ ਸ਼ਾਬਾਸ਼ ਰੂਪੀ “ਵੈਰੀ ਗੁੱਡ “..ਤੇ ਕਮਲ ਪੰਧੇਰ ਦੀ ਜਜ਼ਬਾਤੀ ਕੰਬਣੀ,” ਐਦਾਂ ਕਿੱਦਾਂ ਲਿਖ ਲੈਨੇ ਓਂ ਵੀਰ ਜੀ!”…ਮੇਰੇ ਲਈ ਟਾਨਿਕ ਨੇ…ਹਰ ਜੀਅ ਪਿਆਰ ਲੈਂਦੈ ਤੇ ਪਿਆਰ ਦਿੰਦਾ..ਨਾਟਕ ਟੀਮ ਦਾ ਵੀ ਤੇ ਘਰੇਲੂ ਟੱਬਰ ਦਾ ਵੀ!…ਅਜਿਹੇ ਪਿਆਰਿਆਂ ਦਾ ਸੱਦਾ ਜਜ਼ਬਾਤੀ ਸਾਹਿਬ ਨਾ ਕਬੂਲੂ ਤਾਂ ਹੋਰ ਕੌਣ!
                ਇਸ ਵਾਰ ਖਾਸ ਨਾਟਕ ਲਿਖਿਆ ਜਾ ਰਿਹਾ ਹੈ…”ਬੇਸਮੈਂਟ ‘ਚ ਤਰੇੜ ਹੈ!”…ਨਾਟਕ ਦਾ ਵਿਸ਼ਾ ਬਹੁਤ ਤਿੱਖਾ ਤੇ ਚੋਭ ਵਾਲਾ ਹੈ ਪਰ ਨਿਭਾਅ ਕਾਮੇਡੀ ਭਰਪੂਰ ਰੱਖ ਰਿਹਾ ਹਾਂ..ਹਸਾਵਾਂਗੇ ਕੈਨੇਡਾ ਵਾਲ਼ਿਆਂ ਨੂੰ…ਪਰ…ਮਕਸਦ ਕੁਝ ਹੋਰ ਹੈ…ਕੀ ਹੈ!..ਕੱਲਾ ਹਸਾਉਣਾ ਤਾਂ ਕਲਾ ਨਹੀਂ ,ਗੱਲ ਕਿਤੇ ਵੱਡੀ ਐ…ਕੀ ਐ?..ਦੱਸ ਦਿਆਂਗੇ 27 ਸਿਤੰਬਰ 2025 ਨੂੰ…ਤਰੇੜ ਕਿੱਥੇ ਹੈ…ਕਿਉਂ ਆਈ..ਠੀਕ ਕਿਵੇਂ ਹੋਊ…ਨਿਸ਼ਾਨਦੇਹੀ ਕਰ ਰਿਹਾ ਹਾਂ..ਕਿਉਂਕਿ ਕੈਨੇਡਾ ਹੈ ਤਾਂ ਪੰਜਾਬੀ ਹਨ..ਪੰਜਾਬੀ ਹਨ ਤਾਂ ਵੱਡੇ ਘਰ ਹਨ..ਵੱਡੇ ਘਰਾਂ ‘ਚ ਫਿਰ……….!
                 ਤਰੀਕ ਨੋਟ ਕਰ ਲਓ..ਕਲਾਕਾਰ ਕੈਲਗਰੀ ਦੇ ਹੋਣਗੇ..ਪਰ ਨਾਟਕ ਸਾਰਾ ਕੈਨੇਡਾ ਦੇਖੇ..ਕਰੋ ਤਿਆਰੀ,ਮੇਰੀ ਤਿਆਰੀ ਜ਼ੋਰਾਂ ‘ਤੇ ਹੈ…ਕਿਉਂਕਿ ਬੇਸਮੈਂਟ ‘ਚ ਤਰੇੜ ਹੈ!
ਬਿਹਤਰ ਸਮਾਜ ਦਾ ਸੁਪਨਾ ਪਾਲਦਾ ਸਾਹਿਬ ਸਿੰਘ ।ਜਾਣਕਾਰੀ ਲਈ: ਕਮਲ ਪੰਧੇਰ 403-479-4220 ((ਖ਼ਬਰ ਦਾ ਸਰੋਤ-ਸੋਸ਼ਲ ਮੀਡੀਆ)