ਸੁਖਵੀਰ ਗਰੇਵਾਲ ਕੈਲਗਰੀ :-ਹਾਕਸ ਫੀਲਡ ਹਾਕੀ ਅਕਾਦਮੀ ਦੀ ਕਮਾਨ ਖੇਡੀ ਜਾ ਰਹੀ ਗਰਮ ਰੁੱਤ ਦੀ ਹਾਕਸ ਫੀਲਡ ਹਾਕੀ ਲੀਗ ਦੇ ਇਸ ਵਾਰ ਦੇ ਮੈਚਾਂ ਵਿੱਚ
ਹਾਕੀ ਦੀਆਂ ਨਵੀਂ ਉਮਰ ਨੇ ਰੰਗ ਦਿਖਾਇਆ।ਜਸਟਿਨ ਮਾਨ ਅਤੇ ਸੁਖਕਰਨਪ੍ਰੀਤ ਸਿੰਘ ਬਰਾੜ ਨੇ ਆਪਣੇ ਤੋਂ ਵੱਡੀ ਉਮਰ ਦੇ ਖਿਡਾਰੀਆਂ ਨਾਲ਼ ਖੇਡਦਿਆਂ ਗੋਲ਼ ਦਾਗੇ।
ਜੂਨੀਅਰ ਵਰਗ ਦੇ ਮੈਚਾਂ ਵਿਚ ਪੰਜਾਬ ਟਾਈਰਜ਼ ਨੇ ਪੰਜਾਬ ਈਗਲਜ਼ ਨੂੰ 6-2 ਦੇ ਫਰਕ ਨਾਲ ਹਰਾ ਦਿੱਤਾ। ਪਹਿਲੇ ਅੱਧ ਦੇ ਖ਼ਤਮ ਹੋਣ ਤੱਕ ਜੇਤੂ ਟੀਮ ਦੋ ਗੋਲ਼ਾਂ ਨਾਲ਼ ਪਛੜੀ ਹੋਈ ਸੀ।ਜੇਤੂ ਟੀਮ ਵਲੋਂ ਹਰਜੋਤ ਧਾਲੀਵਾਲ ਨੇ ਚਾਰ ਅਤੇ ਗੁਰਮਿੰਦਰ ਨੇ 2 ਗੋਲ ਕੀਤੇ। ਈਗਲਜ਼ ਵਲੋਂ ਜਸਟਿਨ ਮਾਨ ਨੇ ਦੋ ਕੀਤੇ ।ਪੰਜਾਬ ਪੈਂਥਰਜ਼ ਅਤੇ ਪੰਜਾਬ ਲਾਇਨਜ਼ ਵਿਚਕਾਰ ਖੇਡਿਆ ਦੂਜਾ ਮੈਚ 3-3 ਦੀ ਬਰਾਬਰੀ ਤੇ ਰਿਹਾ।ਪੰਜਾਬ ਲਾਇਨਜ਼ ਦੇ ਸੁਖਕਰਨਪ੍ਰੀਤ ਸਿੰਘ ਬਰਾੜ ਨੇ ਇਸ ਮੈਚ ਵਿਚ ਦੋ ਗੋਲ ਕਰਕੇ ਨਾਲ਼ ਵਾਹ ਵਾਹ ਖੱਟੀ।
ਸੀਨੀਅਰ ਵਰਗ ਦੇ ਪਹਿਲੇ ਮੈਚ ਵਿਚ ਪੰਜਾਬ ਪੈਂਥਰਜ਼ ਅਤੇ ਪੰਜਾਬ ਟਾਈਗਰਜ਼ ਦੀਆਂ 5-5 ਦੀ ਬਰਾਬਰੀ ਤੇ ਰਹੀਆਂ। ਪੈਂਥਰਜ਼ ਵਲੋਂ ਗੁਰਲਾਲ ਗਿੱਲ ਮਾਣੂਕੇ ‘ਤੇ ਗੁਰਦੀਪ ਹਾਂਸ ਨੇ 2-2 ਅਤੇ ਮਨਵੀਰ ਗਿੱਲ ਨੇ ਇੱਕ ਗੋਲ ਕੀਤਾ।ਦਲਜਿੰਦਰ ਹੈਪੀ ਹੋਠੀ ਤੇ ਤਨਵੀਰ ਕੰਗ ਨੇ 2-2,ਕੰਵਰ ਪਨੂੰ ਨੇ ਇੱਕ ਗੋਲ ਕੀਤਾ।ਦੂਜੇ ਮੈਚ ਵਿਚ ਪੰਜਾਬ ਈਗਲਜ਼ ਨੇ ਪੰਜਾਬ ਲਾਇਨਜ਼ ਨੂੰ 7-6 ਦੇ ਫਰਕ ਨਾਲ ਹਰਾਇਆ।ਈਗਲਜ਼ ਵਲੋਂ ਦਿਲਪਾਲ ਟੀਟਾ ਤੇ ਕਿਰਪਾਲ ਸਿੱਧੂ ਨੇ 2-2 ਲਾਇਨਜ਼ ਵਲੋਂ ਗੋਲਡੀ ਬਰਾੜ ਨੇ ੩ ਅਤੇ ਕਰਮਜੀਤ ਢੁੱਡੀਕੇ ਨੇ 2 ਗੋਲ਼ ਕੀਤੇ।
ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਅਤੇ ਰੈੱਡ ਐਫ.ਐਮ. ਦੇ ਹੋਸਟ ਜਗਪ੍ਰੀਤ ਸਿੰਘ ਸ਼ੇਰਗਿੱਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜੂਨੀਅਰ ਟੀਮਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਕਲੱਬ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸ਼ਾ ਕੀਤੀ। ਸੀਨੀਅਰ ਵਰਗ ਦੇ ਮੈਚਾਂ ਵਿਚ ਕਲੱਬ ਦੇ ਸਪਾਂਸਰ ਰੇਸ਼ਮ ਸਿੰਘ ਸਿੱਧੂ(ਚੂਹੜਚੱਕ) ਅਤੇ ਪਰਭੂਸ਼ਨ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।ਹਰਵਿੰਦਰ ਸਿੰਘ ਖਹਿਰਾ ਨੇ ਤਕਨੀਕੀ ਜ਼ਿੰਮੇਵਾਰੀ ਸੰਭਾਲ਼ੀ।