ਬਲਜਿੰਦਰ ਸੰਘਾ – ਪੰਜਾਬੀ ਜਿਸ ਵੀ ਦੇਸ਼ ਵਿਚ ਗਏ ਹਨ ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਹਰ ਚੰਗੇ ਖੇਤਰ ਵਿਚ ਆਪਣੀ
ਪਛਾਣ ਬਣਾਉਣੀ ਸ਼ੁਰੂ ਕੀਤੀ ਤੇ ਫਿਰ ਨਿੱਗਰ ਹੋਂਦ ਸਥਾਪਤ ਕੀਤੀ। ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਹੋਰ ਖੇਤਰਾਂ ਦੇ ਨਾਲ-ਨਾਲ ਪੰਜਾਬੀ ਮੀਡੀਆ ਵੀ ਦਿਨੋ-ਦਿਨ ਆਪਣੀ ਜੰਥੇਬੰਦਕ ਅਤੇ ਸਾਫ-ਸੁਥਰੀ ਹੋਂਦ ਬਣਾਉਣ ਵਿਚ ਕਾਮਯਾਬ ਹੋਇਆ ਹੈ। ਇਸ ਸਭ ਲਈ ਜਰੂਰੀ ਹੈ ਕਿ ਉਹਨਾਂ ਦਾ ਇੱਕ ਸਾਂਝਾਂ ਪਲੇਟਫਾਰਮ ਹੋਵੇ। ਇਸੇ ਲੋੜ ਨੂੰ ਮੁੱਖ ਰੱਖਦਿਆਂ ਕਈ ਸਾਲ ਪਹਿਲਾ ਕੁਝ ਮੀਡੀਆ ਹਸਤੀਆਂ ਨੇ ਪੰਜਾਬੀ ਮੀਡੀਆ ਕਲੱਬ ਕੈਲਗਰੀ, ਕੈਨੇਡਾ ਨਾਮ ਦੀ ਸੰਸਥਾ ਸਥਾਪਤ ਕੀਤੀ। ਜਿਸਦੇ ਪਹਿਲੇ ਪ੍ਰਧਾਨ ਹਰਚਰਨ ਸਿੰਘ ਪਰਹਾਰ ਬਣੇ। ਇਸਤੋਂ ਬਾਅਦ ਹਰੇਕ ਸਾਲ ਕਲੱਬ ਦੀ ਨਵੀਂ ਚੁਣੀ ਜਾਣ ਵਾਲੀ ਕਮੇਟੀ ਵਿਚ ਸਾਲ 2014 ਵਿਚ ਹੋਰ ਕਮੇਟੀ ਮੈਂਬਰਾਂ ਦੇ ਨਾਲ ਰਣਜੀਤ ਸਿੰਘ ਸਿੱਧੂ ਪ੍ਰਧਾਨ ਚੁਣੇ ਗਏ ਅਤੇ ਰਜੇਸ ਅੰਗਰਾਲ ਜਨਰਲ ਸਕੱਤਰ। ਇਸ ਕਮੇਟੀ ਦਾ ਕਾਰਜਕਾਲ 31 ਮਾਰਚ 2015 ਨੂੰ ਖ਼ਤਮ ਹੋ ਗਿਆ ਅਤੇ ਪੁਰਣੀ ਕਮੇਟੀ ਨੇ ਦੋ ਕੁ ਮਹੀਨੇ ਪਹਿਲਾ ਸਰਬ ਸੰਮਤੀ ਨਾਲ ਚੁਣੀ ਨਵੀਂ ਕਮੇਟੀ ਨੂੰ ਕਲੱਬ ਦਾ ਚਾਰਜ ਅਤੇ ਪਿਛਲੇ ਸਾਲ ਦਾ ਲੇਖਾ-ਜੋਖਾ ਦੇਣ ਵਾਸਤੇ ਲਵਲੀ ਸਵੀਟਸ ਤੇ ਮੀਟਿੰਗ ਕੀਤੀ। ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੇ ਕਲੱਬ ਦੇ ਕੰਮਾਂ ਬਾਰੇ ਦੱਸਿਆ ਅਤੇ ਸਭ ਮੈਂਬਰਾਂ ਦਾ ਪੂਰਾ ਸਾਲ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਨਵੀਂ ਕਮੇਟੀ ਨੂੰ ਆਪਣੇ ਵੱਲੋਂ ਪੂਰਨ ਸਹਿਯੋਗ ਦੀ ਹਾਮੀ ਭਰੀ। ਮੀਡੀਆ ਕਲੱਬ ਦੀ ਅਪ੍ਰੈਲ 2015 ਤੋਂ 31 ਮਾਰਚ 2016 ਤੱਕ ਕੰਮ ਕਰਨ ਵਾਲੀ ਨਵੀਂ ਕਮੇਟੀ ਦੇ ਪ੍ਰਧਾਨ ਜੱਗਪ੍ਰੀਤ ਸਿੰਘ ਸ਼ੇਰਗਿੱਲ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੇ ਸਭ ਮੈਂਬਰਾ ਦੇ ਸਹਿਯੋਗ ਨਾਲ ਕਲੱਬ ਦੇ ਭਵਿੱਖ ਦੀ ਜ਼ਿੰਮੇਵਰੀ ਸੰਭਾਲੀ। ਜ਼ਿਕਰਯੋਗ ਹੈ ਨਵੀਂ ਕਮੇਟੀ ਵਿਚ ਉਪਰੋਤਕ ਤੋਂ ਇਲਾਵਾ ਵਾਈਸ ਪ੍ਰਧਾਨ -ਜਸਜੀਤ ਸਿੰਘ ਧਾਮੀ, ਸਹਾਇਕ ਸਕੱਤਰ- ਪਰਮ ਸੂਰੀ, ਖਜ਼ਾਨਚੀ- ਰਜੇਸ਼ ਅੰਗਰਾਲ, ਸਹਾਇਕ ਖਜ਼ਾਨਚੀ- ਜਗਜੀਤ ਢਿੱਲੋਂ, ਮੀਡੀਆ ਕੋਆਰਡੀਨੇਟਰ- ਮਨਜੀਤ ਸਿੰਘ ਪਿਆਸਾ ਅਤੇ ਚਾਰ ਬੋਰਡ ਮੈਂਬਰ ਜਿਹਨਾਂ ਵਿਚ ਬਲਜਿੰਦਰ ਸੰਘਾ, ਗੁਰਦੀਪ ਕੌਰ ਪਰਹਾਰ, ਜੈਸੀ ਸਿੰਘ ਅਤੇ ਬੀਜਾ ਰਾਮ ਚੁਣੇ ਗਏ ਹਨ। ਇਸ ਮੀਟਿੰਗ ਵਿਚ ਗੁਰਦੀਪ ਕੌਰ ਪਰਹਾਰ, ਜਸਜੀਤ ਸਿੰਘ ਧਾਮੀ, ਚੰਦ ਸਿੰਘ ਸਦਿਓੜਾ, ਹਰਬੰਸ ਬੁੱਟਰ, ਸ਼ਾਲੂ ਗਰੇਵਾਲ, ਬਲਜਿੰਦਰ ਸੰਘਾ, ਪਰਮ ਸੂਰੀ, ਗੁਰਬਚਨ ਬਰਾੜ ਹਾਜ਼ਰ ਸਨ।