
ਪ੍ਰੈਜ਼ੀਡੈਂਟ ਟਰੰਪ ਨੇ ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਹਲਚਲ ਪੈਦਾ ਕਰ ਦਿੱਤੀ ਹੈ ਜਿਵੇਂ ਸਾਲਾਂ ਤੋਂ ਖੜ੍ਹੇ ਪਾਣੀ ਵਿੱਚ ਇੱਟ ਸਿੱਟੀ ਜਾਂਦੀ ਹੈ, ਮੁਨਾਫ਼ੇ ਤੇ ਟਿਕੇ ਸੰਸਾਰ ਵਿੱਚ ਹਰ ਮਨੁੱਖ ਤੋਂ ਲੈਕੇ ਹਰ ਦੇਸ਼ ਵੱਧ ਆਰਥਿਕ ਵਸੀਲਿਆਂ ਤੇ ਕਬਜ਼ਾ ਕਰਨ ਦੀ ਚੂਹਾ ਦੌੜ ਵਿੱਚ ਹੈ। ਅਮਰੀਕਾ ਇਸ ਚੂਹਾ ਦੌੜ ਕਰਕੇ ਆਪਣੇ ਆਪ ਵਿੱਚ ਸਹੀ ਕਰ ਰਿਹਾ ਹੈ ਕਿਉਂਕਿ ਪਹਿਲੇ ਪ੍ਰੈਜ਼ੀਡੈਂਟ ਜੌਅ ਬਾਈਡਨ ਸਮੇਂ ਇਸ ਨਜ਼ਰੀਏ ਤੋਂ ਅਮਰੀਕਾ ਇੱਕ ਬੁੱਢਾ ਤੇ ਖੜਾ ਦੇਸ਼ ਬਣ ਗਿਆ ਸੀ,ਟਰੰਪ ਸਾਹਬ ਜਿੱਤੇ ਵੀ ਇਸੇ ਇੱਕ ਨਾਹਰੇ ਨਾਲ ਹਨ ਕਿ‘ਅਮਰੀਕਾ ਨੂੰ ਦੁਬਾਰਾ ਅਮਰੀਕਾ ਬਣਾਉਣਾ ਹੈ।
ਹੋਰਾਂ ਦੀ ਗੱਲ ਛੱਡਕੇ ਕਨੇਡਾ ਵੀ ਖ਼ਤਰੇ ਵਿੱਚ ਹੈ ਕਿਉਂਕਿ ਹੁਣ ਤੱਕ ਇਸ ਦੇਸ਼ ਨੇ ਆਪਣੇ ਬਲਬੂਤੇ ਜਿਉਣਾ ਸਿੱਖਿਆ ਹੀ ਨਹੀਂ, ਜਿੱਥੇ ਆਰਥਿਕਤਾ ਲਈ ਨਵੇਂ ਰਾਹ ਤਲਾਸ਼ੇ ਜਾ ਰਹੇ ਹਨ ਉੱਥੇ ਹੀ ਅਮਰੀਕਨ ਆਰਮੀ ਦੇ ਹਮਲੇ ਤੋਂ ਸੁਰੱਖਿਆ ਦੇ ਇੰਤਜ਼ਾਮ ਲਈ ਕੈਨੇਡਾ ਵੱਲੋਂ ਗੁਰੀਲਾ ਯੁੱਧ ਵਿਉਂਤਾਂ ਬਣਾਈਆ ਜਾ ਰਹੀਆਂ ਹਨ।
ਸਿੱਖਾ ਦਾ ਅਤੇ ਸਿੱਖ ਫੌਜ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਇਹ ਕਿਸੇ ਨਾਲ ਖੜਦੇ ਹਨ ਤਾਂ ਫੇਰ ਉਸੇ ਲਈ ਲੜਦੇ ਹਨ, ਹੋਰ ਹਜ਼ਾਰਾਂ ਬਹਾਦਰੀਆਂ ਛੱਡਕੇ ਸਾਰਾਗੜ੍ਹੀ ਦੇ 21 ਸਿੱਖ ਫੌਜੀਆਂ ਦਾ ਹਵਾਲਾ ਹੀ ਕਾਫ਼ੀ ਹੈ।
ਕਨੇਡਾ ਦੀ ਮੌਜੂਦਾ ਸਰਕਾਰ ਵਿੱਚ ਸਾਡੇ ਐਨੇ ਸਤਿਕਾਰਤ ਐਮ. ਐੱਲ.ਏ.ਅਤੇ ਐਮ.ਪੀ. ਹਨ ਕਿ ਇਹ ਸਿੱਖ ਇਤਿਹਾਸ ਦੀਆਂ ਮਾਣਮੱਤੀਆਂ ਤੇ ਸ਼ਹਾਦਤਾ ਦੇ ਹਵਾਲੇ ਦੇ ਕੇ ਅਤੇ ਕਨੇਡਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ (ਚਾਹੇ ਅਜੇ ਮੇਰੀ ਇਹ ਗੱਲ ਓਪਰੀ ਲੱਗੇ ਪਰ ‘ਆਉਟ ਆਫ ਬਾਕਸ’ ਦੀ ਸੋਚਣ ਥਿਊਰੀ ਨਾਲ ਸਰਕਾਰ ਨਾਲ ਗੱਲ ਤਾ ਚਲਾ ਸਕਦੇ ਹਨ ਕਿ ਸਾਡੇ ਸਿੱਖ ਬੱਚੇ ਜੋ ਵਰਕ ਪਰਮਿਟ ਤੇ ਜਾਂ ਪੜ੍ਹਾਈ ਕਰਨ ਕਨੇਡਾ ਆਏ ਹਨ ਤੇ ਹੁਣ ਅੱਗੇ ਵਰਕ ਪਰਮਿਟ ਰਿਨਿਊ ਨਾ ਹੋਣ ਕਰਕੇ ਵਾਪਸ ਭੇਜੇ ਜਾਣ ਦੇ ਖ਼ਤਰੇ ਹੇਠ ਹਨ‘ ਇੱਕ ਕੈਨੈਡੀਅਨ ਸਿੱਖ ਰੈਜੀਮੈਂਟ’ ਲਈ ਭਰਤੀ ਕਰ ਲੈਣ।
ਮੈਂ ਨਹੀਂ ਕਹਿੰਦਾ ਕਿ ਸਾਰੇ ਸਾਡੇ ਬੱਚੇ ਫੌਜ ਲਈ ਤਿਆਰ ਜਾਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਪਰ ਗੱਲ ਤਾ ਸ਼ੁਰੂ ਹੋਵੇ , ਜੋ ਕਿਹਾ ਜਾ ਰਿਹਾ ਕਿ ਪੰਜ ਲੱਖ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਦੇ ਸਿਰ ਵਾਪਸੀ ਦੀ ਤਲਵਾਰ ਲਟਕ ਰਹੀ ਹੈ, ਤੇ ਇੰਨਾ ਵਿੱਚ 45% ਪੰਜਾਬੀ ਹਨ ਜੇ ਇਸ ਤਰਾਂ ਘੱਟ ਤੋਂ ਘੱਟ ਪੰਜ ਹਜ਼ਾਰ ਵੀ ਟ੍ਰੇਨਿੰਗ ਕਰਕੇ ਫੌਜ ਵਿੱਚ ਜਾ ਸਕਣ ਤਾਂ ਇਹਨਾਂ ਦੇ ਪਿੱਛੇ ਕਿੰਨੇ ਪ੍ਰੇਸ਼ਾਨ ਮਾਪਿਆਂ ਅਤੇ ਭੈਣ ਭਰਾਵਾਂ ਦੇ ਘਰ ਉਜਾਲਾ ਹੋਵੇਗਾ ਜੋ ਹੁਣ ਆਪਣਾ ਸਭ ਕੁਝ ਬੱਚਿਆਂ ਤੇ ਲਗਾ ਚੁੱਕੇ ਹਨ।
ਕੁਝ ਹੋਰ ਗੱਲਾਂ:
-ਬਹੁਤ ਵਾਰ ਆਪਾ ਸੋਚ ਲੈਂਨੇ ਆ ਕਿ ਇਹ ਕਿਵੇ ਹੋ ਸਕਦਾ, ਜੇਕਰ ਸਰਾਕਰਾਂ ਚਾਹੁੰਣ ਤਾਂ ਸਭ ਕੁਝ ਹੋ ਸਕਦਾ ਹੈ ।
-ਕੀ ਅਸੀਂ ਯੁੱਧਾਂ ਵਿਚ ਲੜਨ ਲਈ ਹੀ ਬਣੇ ਹਾਂ ਪਹਿਲਾ ਵੀ ਦੋ ਸੰਸਾਰ ਯੁੱਧਾ ਵੇਲੇ ਸਮੇਂ ਦੀਆਂ ਸਰਕਾਰਾਂ ਨੇ ਸਾਡੀਆਂ ਬਟਾਲੀਅਨਾਂ ਬਣਕੇ ਸਿੱਖ ਨੌਜਵਾਨ ਮਰਵਾਏ ਹਨ- ਹਰ ਕੌਮ ਦੀ ਇਕ ਤਾਸੀਰ ਹੁੰਦੀ ਹੈ ਸਾਨੂੰ ਕਿਤੇ ਨੋਬਲ ਪੁਰਸਕਾਰ ਵੀ ਮਿਲਆਿ ਤਾਂ ਇਸੇ ਵਿਚ ਮਿਲੇਗਾ।
-ਸਾਡੇ ਵਡੇਰੇ ਵੀ ਜੇਕਰ ਸੰਸਾਰ ਯੁੱਧਾਂ ਵੇਲੇ ਭਰਤੀ ਹੋਏ ਤਾਂ ਅਸੀਂ ਪੰਜਾਬ ਵਿਚੋਂ ਨਿਕਲਕੇ ਸਾਰੇ ਸੰਸਾਰ ਵਿਚ ਫੈਲੇ।
-ਜੇਕਰ ਅਮਰੀਕਾ ਨੇ ਵੀ ਬਰਾਬਰ ਹੀ ‘ਸਿੱਖ ਬਟਾਲੀਅਨ’ ਬਣਾਕੇ ਸਾਡੇ ਹੀ ਨੌਜਵਾਨ ਅੱਗੇ ਕੀਤੇ ਤਾਂ ਦੋਵੇ ਪਾਸੇ ਅਸੀਂ ਹੀ ਮਰਾਂਗੇ-ਆਪਾ ਅੱਗੇ ਵੀ ਤਾਂ ਫੈਟਾਨਿੱਲ ਤੇ ਹੋਰ ਨਸਿ਼ਆਂ ਨਾਲ ਮਰ ਹੀ ਰਹੇ ਹਾਂ। ਮਰਨ ਅਤੇ ਕਿਸੇ ਕਾਰਜ ਲਈ ਸ਼ਹੀਦ ਹੋਣ ਵਿਚਲਾ ਫ਼ਰਕ ਬਹੁਤ ਹੈ।
– ਏਦਾ ਤਾਂ ਸਿੱਖ ਫੌਜਾਂ ਵਿਚ ਲੜਦੇ-ਲੜਦੇ ਕੌਮ ਹੀ ਖਤਮ ਕਰਵਾ ਬੈਠਣੇ-ਕੌਮ ਤਾਂ ਉਦੋਂ ਖਤਮ ਨਹੀਂ ਹੋਈ ਜਦੋਂ
ਸਿਰਾ ਦੇ ਮੁੱਲ ਪੈਂਦੇ ਸੀ, ਕੌਮ ਤਾਂ ਉਦੋਂ ਖਤਮ ਨਹੀਂ ਹੋਈ ਜਦੋਂ ਦੂਸਰੀ ਸੰਸਾਰ ਜੰਗ ਵਿਚ ਨੱਬੇ ਹਜ਼ਾਰ ਸਿੱਖ ਫੌਜੀ ਨੌਜਵਾਨ ਸ਼ਹੀਦ ਹੋਏ, ਅਸੀਂ ਇਕ ਬੱਚੇ ਤੋਂ ਫੇਰ ਤਿੰਨ-ਚਾਰਾਂ ਤੇ ਆ ਸਕਦੇ ਹਾਂ ਨਾਲੇ ਸਾਡੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਬੋਲ ਮੰਨੇ ਜਾਣਗੇ ਕਿ ਸਿੱਖ ਵੱਧ ਬੱਚੇ ਪੈਦਾ ਕਰਨ।
-ਇਹ ਤਾਂ ਹੋ ਹੀ ਨਹੀਂ ਸਕਦਾ ਬੜੀ ਲੰਮੀ ਪਰੋਸੈਸ ਆ-ਸਭ ਹੋ ਸਕਦਾ ਹੈ ਜੇਕਰ ਕਨੇਡਾ ਸਰਕਾਰ ਜਹਾਜ ਭਰ ਭਰ ਹੋਰਾ ਦੇਸ਼ਾਂ ਤੋਂ ਲੋਕ ਲਿਆਕੇ ਉਹਨਾਂ ਨੂੰ ਦੋ-ਦੋ ਸਾਲ ਘਰ ਅਤੇ ਰਾਸ਼ਨ ਦੇ ਸਕਦੀ ਹੈ ਅਤੇ ਘਰ ਬੈਠਿਆਂ ਹੀ ਪੀ ਆਰ ਕਾਰਡ ਮਿਲ ਸਦਕੇ ਹਨ ਤਾਂ ਇਹ ਤਾਂ ਫਿਰ ਦੇਸ਼ ਲਈ ਸੁਰੱਖਿਆਂ ਦਾ ਮਸਲਾ ਹੈ।
-ਟਰੰਪ ਸਾਹਬ ਦਾ ਰੌਲਾ ਈ ਆ ਹੋਰ ਦੋ ਤਿੰਨ ਸਾਲ ਨੂੰ ਇਹਦੀ ਟਰਮ ਖਤਮ ਹੋ ਜਾਣੀ ਹੈ ਅਤੇ ਕਨੇਡਾ-ਅਮਰੀਕਾ ਦਾ ਫੇਰ ਏਵੇ ਹੀ ਚੱਲੀ ਜਾਣਾ- ਹੋ ਸਕਦਾ ਸਭ ਸਹੀ ਹੋ ਜਾਵੇ ਪਰ ਇਹ ਵੀ ਤਾਂ ਹੋ ਸਕਦਾ ਅਗਲੀ ਸਦੀ ਤੱਕ ਕੋਈ ਟਰੰਪ ਸਾਹਬ ਦਾ ਵੀ ਬਾਪ ਆ ਜਾਵੇ।
ਬਲਜਿੰਦਰ ਸੰਘਾ
403-680-3212

ਬਲਜਿੰਦਰ ਸੰਘਾ
403-680-3212