Get Adobe Flash player

ਚੈਸਟਰਮੇਅਰ ਦੇ ਰੈਕ ਸੈਂਟਰ ਹਾਲ ਵਿਚ ਸ਼ਾਮ ਦੇ 3:30 ਵਜੇ

ਮੇਪਲ ਪੰਜਾਬੀ ਮੀਡੀਆ ਬਿਉਰੋ: ਕੈਲਗਰੀ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ ਸਂੈਟਰ ਵਿਚ ਸ਼ਾਮ ਦੇ 3:30 ਵਜੇ ਹੋਵੇਗਾ। ਇਸ ਮੇਲੇ ਦਾ ਉਦੇਸ਼ ਸਮਾਜ ਵਿਚ ਇਹ ਚੇਤਨਾ ਪੈਦਾ ਕਰਨਾ ਹੈ ਕਿ ਕਿਸਮਤ ਜਾਂ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਨੂੰ ਮੰਨਣ ਕਾਰਨ ਬਹੁਤੇ ਲੋਕਾਂ ਦੀ ਮਿਹਨਤ ਦੀ ਕਮਾਈ ਕੁਝ ਵਿਹਲੜ ਹੜੱਪ ਜਾਂਦੇ ਹਨ। ਇਸ ਸਮੇਂ ਦਵਿੰਦਰ ਦਮਨ ਦਾ ਲਿਖਿਆ ਨਾਟਕ ‘ਛਿਪਣ ਤੋਂ ਪਹਿਲਾ’ ਅਦਾਕਾਰ ਅਤੇ ਨਿਰਦੇਸ਼ਕ ਡਾਕਟਰ ਸੁਰਿੰਦਰ ਦੀ ਅਗਵਾਈ ਵਿਚ ਪੇਸ਼ ਕੀਤਾ ਜਾਵੇਗਾ। ਬੀਰਬਲ ਭਦੌੜ ਵੱਲੋ ਹੱਥ ਦੀ ਸਫ਼ਾਈ ਦੇ ਜੌਹਰ ਦਿਖਾਕੇ ਜਾਦੂ ਟਰਿੱਕ ਦਾ ਸੱਚ ਦਰਸ਼ਕਾ ਸਾਹਮਣੇ ਪੇਸ਼ ਕੀਤਾ ਜਾਵੇਗਾ। ਪ੍ਰਬੰਧਕਾਂ ਅਨੁਸਾਰ ਇਸ ਤਰਕਸ਼ੀਲ ਮੇਲੇ ਦਾ ਉਦੇਸ਼ ਡਾਲਰ ਕਮਾਉਣਾ ਨਾ ਹੋਣ ਕਰਕੇ ਸਿਰਫ਼ ਹਰੇਕ ਵਿਆਕਤੀ ਦੀ ਟਿਕਟ ਸਿਰਫ਼ ਪੰਜ ਡਾਲਰ ਰੱਖੀ ਗਈ ਹੈ। ਪ੍ਰਬੰਧਕਾਂ ਵੱਲੋਂ ਵਹਿਮ ਭਰਮ ਪ੍ਰਤੀ ਜਾਗਰੁਕ ਹੋਣ ਸਭ ਨੂੰ ਪਰਿਵਾਰਾਂ ਸਮੇਡ ਇਸ ਮੇਲੇ ਵਿਚ ਆਉਣ ਦੀ ਬੇਨਤੀ ਕੀਤੀ ਹੈ। ਇਸ ਸਮੇਂ ਕੋਰੀEਗਰਾਫ਼ੀ ਵੀ ਪੇਸ਼ ਕੀਤੀ ਜਾਵੇਗੀ। ਐਡਰੈਸ ਚੈਸਟਰਮੇਅਰ ਦਾ ਰੈਕ ਸੈਂਟਰ ਹੈ। ਹੋਰ ਜਾਣਕਾਰੀ ਲਈ ਸੁਸਾਇਟੀ ਦੇ ਮੈਂਬਰਾ ਦਰਸ਼ਨ ਔਜਲਾ 403-606-6445, ਜਸਵੀਰ ਸਿੰਘ ਆਹਲੂਵਾਲੀਆ 403-702-5812, ਜਗਤਾਰ ਸਿੰਘ 403-830-2110, ਨਵਤੇਜ ਧਾਲੀਵਾਲ 587-716-5026, ਗੋਪਾਲ ਕਾਉਂਕੇ 403-970-3588, ਲਖਵੀਰ ਸਿੰਘ 204-952-2504, ਜਗਜੀਤ ਤੇਜਾ 403-852-0091 ਫੋਨ ਨੰਬਰਾਂ ਤੇ ਰਾਬਤਾ ਕੀਤਾ ਜਾ ਸਕਦਾ ਹੈ।