
ਗੁਰਚਰਨ ਕੌਰ ਥਿੰਦ-: ਕੈਲਗਰੀ ਲੇਖਕ ਸਭਾ ਦੀ ਅਗਸਤ ਮਹੀਨੇ ਦੀ ਮਟਿੰਗ 2 ਅਗਸਤ, 2025 ਨੂੰ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ 15 ਅਗਸਤ 1947 ਨੂੰ ਸੰਬੋਧਤ ਹੋ ਅਜ਼ਾਦੀ ਦੇਲੰਮੇ ਸੰਘਰਸ਼ ਦੀ ਗੱਲ ਕਰਦਿਆਂ ਇਸ ਸੰਘਰਸ਼ ਵਿੱਚ ਉੱਤਰੀ ਅਮਰੀਕਾ ਤੋਂ ਭਾਰਤ ਪਹੁੰਚੇ ਗਦਰੀਬਾਬਿਆਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਵਤੰਤਰਤਾ ਦਾ ਐਲਾਨ ਦੇਸ਼ ਦੀ ਵੰਡ ਵੀ ਨਾਲਲੈ ਕੇ ਆਇਆ, ਪੰਜਾਬ ਤੇ ਬੰਗਾਲ ਦੇ ਦੋ ਦੋ ਟੋਟੇ ਹੋਏ। ਫਲਸਰੂਪ ਪੰਜਾਬ ਵਿੱਚ ਅਬਾਦੀ ਦੇ ਤਬਾਦਲੇਕਾਰਨ ਲੋਕਾਂ ਵਲੋਂ ਹੰਢਾਇਆ ਸੰਤਾਪ ਅੱਜ ਵੀ ਚੇਤਿਆਂ ਨੂੰ ਮੱਲੀ ਬੈਠਾ ਹੈ। ਬੇਸ਼ਕ ਹਾਜ਼ਰਸਰੋਤਿਆਂ ਨੇ ਇਹ ਸੰਤਾਪ ਹੱਢੀਂ ਨਹੀਂ ਹੰਢਾਇਆ ਪ੍ਰੰਤੂ ਆਪਣੇ ਵਡੇਰਿਆਂ ਤੋਂ ਸੁਣੇ ਦੁਖਾਂਤ ਦੀਆਂ ਚੀਸਾਂ ਸਾਡੇ ਅੰਦਰ ਹਨ। ਗੁਰਚਰਨ ਥਿੰਦ, ਸੰਦੀਪ ਰੂਹਵ, ਸਰਬਜੀਤ ਜਵੰਦਾ, ਹਰਜਿੰਦਰ ਕੌਰ ਤੇ ਗੁਰਮੀਤ ਤੰਬੜ ਨੇ ਇਸ ਦੁਖਾਂਤ ਦੀਆਂ ਕੁੱਝ ਯਾਦਾਂ ਸਾਂਝੀਆਂ ਕੀਤੀਆਂ।ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿਲੋਂ ਜੀ ਨੇ ਸਰਦੂਲ ਸਿੰਘ ਲੱਖਾ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਗਦਰੀ ਬਾਬਿਆਂ ਬਾਰੇ ਲਿਖੀ ਰਚਨਾ ‘ਗਲੀਂ ਗਾਤਰੇ ਤੇੜ ਕਛਿਹਰੇ, ਕਰ ਅਰਦਾਸਾਂ ਨਿਕਲ ਤੁਰੇ ਸਨ’ ਸੁਣਾਈ। ਉਪਰੰਤ ਉਨ੍ਹਾਂ ਭਾਰਤ ਦੀ ਅਜ਼ਾਦੀ ਬਾਰੇ ਕਿਹਾ ਕਿ ਇਹ ਸਿਰਫ਼ੳਮਪ; ਪਾਵਰ ਟ੍ਰਾਂਸਫਰ ਸੀ। ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਵਾਲੇ ਅਜ਼ਾਦ ਦੇਸ਼ ਦੀ ਸਿਰਜਨਾ ਨਹੀਂ ਹੋਈ। ਅਜੇ ਵੀ ਲੋਕ ਜ਼ਿਹਨੀ ਗੁਲਾਮੀ ਤੋਂ ਪੀੜਤ ਹਨ। ਸਰਬਜੀਤ ਜਵੰਦਾ ਦੇ ਕਹਿਣ ਅਨੁਸਾਰ ਭਾਰਤ ਦੀ ਅਜ਼ਾਦੀ ਦੀ ਵਿਡੰਬਨਾ ਇਹ ਹੈ ਕਿ ਇਹ ਇਤਿਹਾਸ ਦਾ ਉਹ ਪੜਾਅ ਹੈ ਜਿੱਥੇ ਕੁੱਝ ਲੋਕ ਜਸ਼ਨ ਮਨਾਉਂਦੇ ਹਨ ਅਤੇ ਕੁੱਝ ਰੁਦਨ ਕਰਦੇ ਹਨ। ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਸਾਡੇ ਨੇਤਾ ਕੁਰਸੀ ਦੇ ਗੁਲਾਮ ਹੋ ਗਏ ਹਨ। ਹਰਜਿੰਦਰ ਕੌਰ ਨੇ ਕਿਹਾ ਕਿ ਗਦਰੀ ਬਾਬਿਆਂ ਨੇ ਰਸਤੇ ਬਣਾਏ, ਦੇਸ਼ ਭਗਤਾਂ ਨੇ ਪੱਕੇ ਕੀਤੇ ਪਰ ਅਸੀਂ ਭਟਕ ਗਏ ਹਾਂ। ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ।ਸੁਖਮੰਦਰ ਸਿੰਘ ਗਿੱਲ ਨੇ ਆਪਣੀ ਨਵੀਂ ਛਪੀ ਗੀਤਾਂ ਦੀ ਕਿਤਾਬ ‘ਖ਼ਾਕ ਤੋਂ ਖ਼ਾਕ ਤੱਕ’ ਵਿਚੋਂ ‘ਸਿਰ ਧਰ ਤਲੀਪ੍ਰੇਮ ਦੀ ਗਲੀ ਲੰਘੀਦਾ’ ਗਦਰੀ ਬਾਬਿਆਂ ਦਾ ਸੰਘਰਸ਼ ਦਰਸਾਉਂਦਾ ਗੀਤ ਸਾਜ਼ ਨਾਲ ਸੁਰ ਵਿੱਚ ਗਾਇਆ।ਗੁਰਨਾਮ ਕੌਰ ਨੇ ‘ਯਾਦ ਤੇਰੀ ਮਾਂ ਧਰਤੀਏ ਸਾਨੂੰ ਬਹੁਤ ਸਤਾਏ’ ਕਵਿਤਾ ਸੁਣਾਈ ਅਤੇ ਗੁਰਚਰਨ ਸਿੰਘ ਹੇਹਰ ਨੇ ‘ਗਿੱਲੀਆਂ ਨੇ ਧੁੱਪਾਂ ਤੇ ਸੁੱਕੀਆਂ ਨੇ ਛਾਵਾਂ, ਵੇਦਨਾ ਇੱਥੇ ਦੱਸ ਕੀਹਦੀ ਝੋਲੀ ਪਾਵਾਂ’ ਗੀਤ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ। ਸੰਦੀਪ ਰੂਹਵ ਨੇ ਆਪਣੀ ਰਚਨਾ, ‘ਉਹ ਮਕਾਨ ਬਹੁਤਾ ਚਿਰ ਨਹੀਂ ਚਲਦਾ, ਪੈਰ ਛੱਡ ਜਾਂਦੀਆਂ ਜਿਸ ਦੀਆਂ ਨੀਹਾਂ’ ਸਾਂਝੀ ਕੀਤੀ। ਮਨਮੋਹਨ ਬਾਠ ਨੇ ਹਿੰਦੀ ਗੀਤ ਅਤੇ ਰਵੀ ਜਨਾਗਲ ਨੇ ਸੁਰਜੀਤ ਪਾਤਰ ਦਾ ਗੀਤ, ‘ਜੇ ਆਈ ਪੱਤਝੜ ਤਾਂ ਫੇਰ ਕੀ ਏ, ਤੂੰ ਆਉਂਦੀ ਰੁੱਤ ’ਚ ਯਕੀਨ ਗੁਰਚਰਨ ਕੌਰ ਥਿੰਦ ਰੱਖੀਂ’ਤਰੰਨਮ ਵਿੱਚ ਸੁਣਾਇਆ। ਜਸਵੰਤ ਸਿੰਘ ਸੇਖੋਂ ਜੀ ਨੇ ਭਾਈ ਘਨੱਈਆ ਜੀ ਦੀ ਸੇਵਾ ਭਾਵਨਾ ਦਰਸਾਉਂਦੀ ਕਵੀਸ਼ਰੀ ਨਾਲ ਖੁਬ ਰੰਗ ਬੰਨ੍ਹਿਆ। ਅਮਨਪ੍ਰੀਤ ਨੇ ‘ਜਿਹਦੇ ਵਿੱਚ ਕਣ ਹੀ ਨਹੀਂ ਕਾਹਦੇਕਿਰਦਾਰ ਨੇ’, ਪਰੀਤ ਸਾਗਰ ਨੇ ‘ਚਮਕਣ ਤਾਰੇ ਟਿਕ ਗਏ ਸਾਰੇ, ਫਿਰ ਵੀ ਜਾਗਾਂ ਰਾਤ ਬਰਾਤੇ’ਆਪਣੀਆਂਰਚਨਾਵਾਂ ਸਾਂਝੀਆਂ ਕੀਤੀਆਂ।ਡਾ: ਸੁਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਇੱਕ ਏਜੰਸੀ ਦੁਆਰਾ ਦੁਨੀਆਂ ਭਰ ਦੀਆਂ 4707 ਖੇਤੀ-ਬਾੜੀ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਗਿਆ ਹੈ। ਪਹਿਲੇ 100 ਸਥਾਨਾਂ ਵਿਚੋਂ ਭਾਰਤ ਦੀਆਂ ਕੇਵਲਦੋ ਖੇਤੀ-ਬਾੜੀ ਸੰਸਥਾਵਾਂ ਨੂੰ ਸਥਾਨ ਪ੍ਰਾਪਤ ਹੋਇਆ ਹੈ। ਦਿੱਲੀ ਵਿੱਖੇ ਸਥਿੱਤ ਅ੍ਰੀ (ਪੂਸਾ ਇੰਸਟੀਚਿਊਟ) 43ਵੇਂ ਅਤੇ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ 93ਵੇਂ ਸਥਾਨ ਤੇ ਹਨ।ਅੰਤ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਭ ਹਾਜ਼ਰੀਨ ਦਾ ਉਨ੍ਹਾਂ ਦੀ ਵੱਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕਰ ਦਿੱਤੀ।(ਗੁਰਚਰਨ ਕੌਰ ਥਿੰਦ ਸਕੱਤਰ, ਕੈਲਗਰੀ ਲੇਖਕ ਸਭਾ 403-402-9635)