ਮੇਪਲ ਪੰਜਾਬੀ ਮੀਡੀਆ ਬਿਓਰੋ- ਬਲਵੀਰ ਗੋਰਾ ਇੱਕ ਕਿਤਾਬ ਦਾ ਲੇਖਕ ਹੈ। ਉਹ ਰੂੜੀਵਾਦੀ ਵਿਚਾਰਾਂ ਦਾ ਧਾਰਨੀ ਨਹੀਂ, ਬਲਕਿ ਸਮਾਜ ਵਿਚ ਬਦਲਆ ਚਹੁੰਦਾ ਹੈ। ਜੇਕਰ ਉਹ ਬਦਲਾਅ ਬਿਨਾਂ ਛੜੱਪੇ ਮਾਰੇ ਤੇ ਸਹੀ ਮਿਹਨਤ ਨਾਲ ਤਰੱਕੀ ਕਰਕੇ ਆਵੇ। ਉਹ ਇਸੇ ਸਮਾਜਿਕ ਤਾਣੇ-ਬਾਣੇ ਬਾਰੇ ਵਧੀਆ ਗੀਤ ਲਿਖਦਾ ਤੇ ਗਾਉਂਦਾ ਰਹਿੰਦਾ ਹੈ। ਪਰ ਇਸ ਮੰਡੀ ਦੇ ਜ਼ਮਾਨੇ ਵਿਚ ਹਰ ਕੋਈ ਵਿਕਣ ਵਾਲੀ ਚੀਜ਼ ਦਾ ਗਾਹਕ ਹੈ। ਪਰ ਬਲਵੀਰ ਦੀ ਸੱਭਿਅਕ ਤੇ ਸੁਹਿਰਦ ਮਿਹਨਤੀ ਪਰਿਵਾਰ ਵਿਚ ਹੋਈ ਪਰਵਿਸ਼ ਤੇ ਪਰਿਵਾਰਕ ਸੰਸਕਾਰ ਉਸਨੂੰ ਚੱਕਲੋ-ਰੱਖਲੋ ਵਾਲੇ ਹਥਿਆਰਾਂ, ਲੜਾਈਆਂ, ਫੁਕਰੇਪਣ ਦੇ ਗੀਤ ਲਿਖਣ ਤੋਂ ਰੋਕਦੇ ਹਨ। ਉਸ ਅਨੁਸਰ ਉਹ ਸਿਰਫ਼ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਲਿਖਦਾ ਹੈ ਤੇ ਅਹਿਜੇ ਗੀਤਾਂ ਨੂੰ ਕੋਈ ਗਾਇਕ ਗਾਉਂਦਾ ਨਹੀਂ। ਇਸੇ ਕਰਕੇ ਉਹ ਆਪਣੀ ਅਵਾਜ਼ ਵਿਚ ਹੀ ਰਿਕਾਰਡ ਕਰਵਾਉਂਦਾ ਹੈ। ਇਸ ਗੀਤ ‘ਕੱਚੇ ਕੋਠੇ’ ਦਾ ਵਿਸ਼ਾਂ ਵੀ ਕੁਝ ਅਜਿਹਾ ਹੀ ਹੈ। ਗੀਤ ਦੇ ਹਰ ਬੋਲ ਵਿਚ ਸੰਜੀਦਗੀ, ਸਵਾਲ ਅਤੇ ਸੱਚਾਈ ਹੈ ਜਿਵੇਂ-
‘ਟੀਕੇ ਲਾਕੇ ਖੇਡਣ ਅੱਜ ਖਿਡਾਰੀ ਵੀ
ਘਿਓ ਤੋਂ ਚੰਗਾ ਨਸ਼ਾ ਲੱਗੇ ਹੁਣ ਮੱਲਾਂ ਨੂੰ’
ਉਪਰੋਤਕ ਲਿਖੇ ਵਾਂਗ ਛੜੱਪੇ ਮਾਰਕੇ ਕਾਰਾਂ ਤੇ ਕੋਠੀਆਂ ਵਾਲੇ ਬਨਣ ਵਾਲੀ ਨਵੀ ਪੀੜ੍ਹੀ ਦੀ ਗੱਲ ਕਰਦਾ ਹੈ। ਉਸ ਅਨੁਸਾਰ ਸਹੀ ਤਰੀਕੇ ਨਾਲ ਮਿਹਨਤ ਕਰਕੇ ਸਭ ਚੀਜ਼ਾਂ ਜੰਮ-ਜੰਮ ਬਣਾਓ ਪਰ ਕੱਚੇ ਕੋਠੇ ਲਿਪਕੇ ਜੋ ਸੰਕੇਤਕ ਹੈ ਭਾਵ ਗਰੀਬ ਮਾਪਿਆਂ ਦੀ ਮਿਹਨਤ ਦਾ ਖ਼ਿਆਲ ਰੱਖੇ ਬਿਨਾਂ ਨੌਜਵਾਨ ਪੀੜੀ ਦੀ ਅਜੋਕੀ ਪਦਾਰਥਵਾਦੀ ਸੋਚ ਦਾ ਬਿਰਤਾਂਤ ਹੈ ਇਹ ਗੀਤ। ਸਾਨੂੰ ਅਜਿਹੇ ਗਾਣੇ ਵੱਧ ਤੋਂ ਵੱਧ ਸੁਨਣੇ ਤੇ ਸਾਂਝੇ ਕਰਨੇ ਚਾਹੀਦੇ ਹਨ, ਤਾਂ ਕਿ ਸਮਾਜ ਨੂੰ ਸੇਧ ਦੇਣ ਦੇ ਇਰਾਦੇ ਨਾਲ ਕੋਲੋ ਖ਼ਰਚ ਕਰਕੇ ਬਣਾਏ ਇਹ ਗੀਤ ਉਹਨਾਂ ਨੌਜਵਾਨਾਂ ਤੱਕ ਪਹੁੰਚਣ ਜੋ ਗਰੀਬ ਤੇ ਮੇਹਨਤੀ ਮਾਪਿਆਂ ਦੇ ਗਲ ਵਿਚ ਅਗੂੰਠਾ ਦੇ ਕੇ ਅਤੇ ਆਤਮਹੱਤਿਆ ਕਰਨ ਦਾ ਡਰਾਵਾ ਦੇ ਕੇ ਖ਼ੁਦ ਮਿਹਨਤ ਕਰਨ ਦੀ ਥਾਂ ਮਾਪਿਆਂ ਤੋਂ ਮੋਟਰ ਸਾਈਕਲ, ਕਾਰਾਂ ਅਤੇ ਕੋਠੀਆਂ ਮੰਗਦੇ ਹਨ। ਇਹ ਗੀਤ ਯੂ-ਟਿਊਬ ਉੱਪਰ ਕੁਲਾਰ ਪਰੋਡਕਸ਼ਨਜ਼ ਕੈਲਗਰੀ ਦੇ ਬੈਨਰ ਹੇਠ ‘ਕੱਚੇ ਕੋਠੇ’ ਟਰਾਈਟਲ ਨਾਲ ਉਪਲੱਬਧ ਹੈ। ਬਲਵੀਰ ਗੋਰਾ, ਕੁਲਾਰ ਪਰੋਡਕਸ਼ਨਜ਼ ਕੈਲਗਰੀ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ -ਬਹੁਤ ਵਧਾਈ।